ਨਵੀਂ ਦਿੱਲੀ, 17 ਅਕਤੂਬਰ (ਪੀ. ਟੀ. ਆਈ.)-ਡਰੱਗ ਪ੍ਰਾਈਸਿੰਗ ਰੈਗੂਲੇਟਰ (ਐਨ.ਪੀ.ਪੀ.ਏ.) ਨੇ ਕੈਂਸਰ ਦੀਆਂ 137 ਦਵਾਈਆਂ ’ਤੇ ਵਪਾਰਕ ਮੁਨਾਫ਼ੇ ਦੀ ਹੱਦ 30 ਫ਼ੀਸਦੀ ਤੈਅ ਕਰ ਦਿੱਤੀ ਹੈ। ਰਸਾਇਣ ਤੇ ਖਾਦ ਮੰਤਰਾਲੇ ਅਨੁਸਾਰ 9 ਨਵੰਬਰ ਤੋਂ ਲਾਗੂ ਹੋਣ ਵਾਲੇ ਇਸ ਕਦਮ ਨਾਲ ਇਨ੍ਹਾਂ ਮਹੱਤਵਪੂਰਨ ਜੀਵਨ-ਰੱਖਿਅਕ ਦਵਾਈਆਂ ਦੀਆਂ ਪ੍ਰਚੂਨ ਕੀਮਤਾਂ ’ਚ ਉਨ੍ਹਾਂ ਦੇ ਮੌਜੂਦਾ ਮੁੱਲ ਢਾਂਚੇ ਦੇ ਆਧਾਰ ’ਤੇ 70 ਫ਼ੀਸਦੀ ਤੱਕ ਦੀ ਕਮੀ ਆਉਣ ਦੀ ਉਮੀਦ ਹੈ। ਇਸ ਦਾ ਮੁੱਖ ਮਕਸਦ ਕੈਂਸਰ ਦੇ ਮਰੀਜ਼ਾਂ ਨੂੰ ਮਹਿੰਗੀਆਂ ਦਵਾਈਆਂ ਤੋਂ ਰਾਹਤ ਦੇਣਾ ਹੈ। ਐਨ.ਪੀ.ਪੀ.ਏ. ਨੇ ਇਹ ਫੈਸਲਾ ਦਵਾਈਆਂ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਵਾਲੇ ਨਿਯਮਾਂ ਤਹਿਤ ਲਿਆ ਹੈ। ਇਸ ਸਬੰਧੀ ਮਾਹਿਰਾਂ ਦੀ ਇਕ ਕਮੇਟੀ ਨੇ ਸਿਫ਼ਾਰਸ਼ ਕੀਤੀ ਸੀ। ਇਸ ਕਮੇਟੀ ’ਚ ਕੈਂਸਰ ਦੇ ਮਾਹਿਰ ਡਾਕਟਰਾਂ, ਹੋਰ ਮੈਡੀਕਲ ਮਾਹਿਰਾਂ, ਹਸਪਤਾਲਾਂ ਦੇ ਨੁਮਾਇੰਦਿਆਂ ਅਤੇ ਸਰਕਾਰੀ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਸੀ। ਕਮੇਟੀ ਨੇ 137 ਦਵਾਈਆਂ ’ਤੇ ਵਪਾਰਕ ਮੁਨਾਫ਼ੇ ਦੀ ਹੱਦ ਤੈਅ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਸਰਕਾਰ ਵੱਲੋਂ ਇਸ ਸੂਚੀ ਨੂੰ ਸਮੇਂ-ਸਮੇਂ ’ਤੇ ਅਪਡੇਟ ਵੀ ਕੀਤਾ ਜਾਵੇਗਾ।
ਕੈਂਸਰ ਦੀਆਂ 137 ਦਵਾਈਆਂ ਦੀਆਂ ਘਟਣਗੀਆਂ ਕੀਮਤਾਂ ਵਪਾਰਕ ਮੁਨਾਫ਼ੇ ਦੀ ਹੱਦ 30 ਫ਼ੀਸਦੀ ਤੱਕ ਕੀਤੀ ਗਈ ਤੈਅ
ਨਵੀਂ ਦਿੱਲੀ, 17 ਅਕਤੂਬਰ (ਪੀ. ਟੀ. ਆਈ.)-ਡਰੱਗ ਪ੍ਰਾਈਸਿੰਗ ਰੈਗੂਲੇਟਰ (ਐਨ.ਪੀ.ਪੀ.ਏ.) ਨੇ ਕੈਂਸਰ ਦੀਆਂ 137 ਦਵਾਈਆਂ ’ਤੇ ਵਪਾਰਕ ਮੁਨਾਫ਼ੇ ਦੀ ਹੱਦ 30 ਫ਼ੀਸਦੀ ਤੈਅ ਕਰ ਦਿੱਤੀ ਹੈ। ਰਸਾਇਣ ਤੇ ਖਾਦ ਮੰਤਰਾਲੇ ਅਨੁਸਾਰ 9 ....
ਅਜੀਤ ਡੈਸਕ
18-10-2026