05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਸਫ਼ਾਈ ਸੇਵਕਾਂ ਵਲੋਂ ਨਗਰ ਪੰਚਾਇਤ ਦੇ ਦਫ਼ਤਰ ਅੱਗੇ ਧਰਨਾ ਤੇ ਨਾਅਰੇਬਾਜ਼ੀ <br/>

Ad Position 21
No active advertisement
ਅਜੀਤ ਡੈਸਕ 01-01-2026
ਮਾਹਿਲਪੁਰ, 31ਦਸੰਬਰ (ਰਜਿੰਦਰ ਸਿੰਘ)-ਅੱਜ ਮਾਹਿਲਪੁਰ ਨਗਰ ਪੰਚਾਇਤ ਦੇ ਸਫ਼ਾਈ ਸੇਵਕਾਂ ਵੱਲੋਂ ਦੋ ਸਫ਼ਾਈ ਸੇਵਕਾਂ ਦਾ ਨਗਰ ਪੰਚਾਇਤ ਦੀ ਕਮੇਟੀ ਵਲੋਂ ਪੱਕਾ ਕਰਨ ਦਾ ਮਤਾ ਨਾ ਪਾਉਣ ਕਰਕੇ ਨਗਰ ਪੰਚਾਇਤ ਦੇ ਦਫ਼ਤਰ ਅੱਗੇ ਸਫ਼ਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਰਣਜੀਤ ਸਿੰਘ ਦੀ ਅਗਵਾਈ ਧਰਨਾ ਦੇ ਕੇ ਨਗਰ ਪੰਚਾਇਤ ਦੀ ਕਮੇਟੀ ਅਤੇ ਕਾਰਜ ਸਾਧਕ ਅਫ਼ਸਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ | ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਪ੍ਰਧਾਨ ਰਣਜੀਤ ਸਿੰਘ ਨੇ ਕਿਹਾ 30 ਸਾਲ ਤੋਂ ਕੰਮ ਰਹੇ ਸਫਾਈ ਸੇਵਕ ਦਾ ਸਰਕਾਰ ਵਲੋਂ ਪੱਕਾ ਕਰਨ ਦਾ ਚਾਰ ਸਾਲ ਪਹਿਲਾਂ ਪੱਤਰ ਆਇਆ ਹੋਇਆ ਪਰ ਪਰਬੇਸਣ ਟਾਇਮ ਹੁੰਦਾ ਤਿੰਨ ਸਾਲ ਦਾ ਉਹ ਵੀ ਲੰਘ ਗਿਆ | ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਕਮੇਟੀ ਮਤਾ ਪਾਉਂਦੀ ਸੀ ਫਿਰ ਰੋਕ ਦਿੰਦੇ | ਉਨ੍ਹਾਂ ਦੱਸਿਆ ਕਿ ਹੁਣ ਕਮੇਟੀ ਦੇ ਪ੍ਰਧਾਨ ਅਤੇ ਕਾਰਜ ਸਾਧਕ ਅਫ਼ਸਰ ਸਿਰਫ਼ 5 ਸਫ਼ਾਈ ਸੇਵਕਾਂ ਦਾ ਮਤਾ ਪਾ ਰਹੇ ਹਨ ਤੇ 2 ਸਫਾਈ ਕਰਮਚਾਰੀਆਂ ਦਾ ਮਤਾ ਨਹੀ ਪਾ ਰਹੇ ਜਿਸ ਕਰਕੇ ਉਨ੍ਹਾਂ ਨਗਰ ਪੰਚਾਇਤ ਦੇ ਪ੍ਰਧਾਨ ਅਤੇ ਕਾਰਜ ਸਾਧਕ ਅਫ਼ਸਰ ਦੇ ਵਿਰੁੱਧ ਧਰਨਾ ਦੇਣਾ ਪਿਆ ਉਨ੍ਹਾਂ ਕਿਹਾ ਕਿ ਜਦੋਂ ਤੱਕ ਸਫ਼ਾਈ ਕਰਮਚਾਰੀਆਂ ਦਾ ਮਤਾ ਨਹੀਂ ਪੈਂਦਾ ਉਨ੍ਹਾਂ ਚਿਰ ਸਫ਼ਾਈ ਸੇਵਕਾਂ ਵੱਲੋਂ ਕੰਮ ਬੰਦ ਰੱਖਿਆ ਜਾਵੇਗਾ | ਇਸ ਮੌਕੇ ਕਮੇਟੀ ਦੇ ਪ੍ਰਧਾਨ ਅਤੇ ਕਾਰਜ ਸਾਧਕ ਅਫ਼ਸਰ ਵਲੋਂ ਮਸਲੇ ਦਾ ਜਲਦ ਹੱਲ ਕਰਨ ਦੇ ਭਰੋਸਾ ਦੇਣ ਤੋਂ ਬਾਅਦ ਸਫ਼ਾਈ ਸੇਵਕਾਂ ਨੇ ਧਰਨਾ ਚੁੱਕਿਆ | ਨਗਰ ਪੰਚਾਇਤ ਦੇ ਪ੍ਰਧਾਨ ਦਵਿੰਦਰ ਸਿੰਘ ਸੈਣੀ ਤੇ ਕਾਰਜ ਸਾਧਕ ਅਫ਼ਸਰ ਸਿਮਰਨਜੀਤ ਢੀਡਸਾ ਨੇ ਦੱਸਿਆ ਕਿ ਉਮਰ ਚ ਫ਼ਰਕ ਕਰਕੇ ਮਤਾ ਨਹੀਂ ਪਿਆ ਜਲਦ ਹੀ ਦੁਆਰਾ ਮੀਟਿੰਗ ਬੁਲਾ ਕੇ ਇਸ ਦਾ ਕੋਈ ਨਾ ਕੋਈ ਹੱਲ ਕੱਢ ਲਿਆ ਜਾਵੇਗਾ | ਇਸ ਮੌਕੇ ਮਿੰਦਰਪਾਲ, ਸਾਗਰ, ਵਿਸ਼ਨ ਲਾਲ, ਸਜੀਵ ਕੁਮਾਰ, ਰਵੀ ਅਟਵਾਲ, ਰਾਜੂ, ਗੋਪਾਲ ਕਿ੍ਸ਼ਨ, ਵਰਿੰਦਰ ਕੁਮਾਰ, ਅਰਨ ਕੁਮਾਰ, ਰਾਣੀ, ਕਿਰਨਾਂ, ਰਤਨ ਲਾਲ, ਗੋਗੀ, ਨਿਰਮਲ ਕੌਰ, ਪਿ੍ੰਸ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਸ਼ੈਰੀ ਕਲਸੀ ਵਲੋਂ ਲੋਕਾਂ ਨੂੰ ਨਵੇਂ ਸਾਲ 2026 ਦੀ ਮੁਬਾਰਕਬਾਦ ਅਗਲੀ ਖ਼ਬਰ ਕੇਂਦਰ ਸਰਕਾਰ ਮਨਰੇਗਾ ਦਾ ਨਾਂਅ 'ਵੀ.ਬੀ. ਜੀ ਰਾਮ ਜੀ' ਰੱਖ ਕੇ ਕਰ ਰਹੀ ਫੁੱਟ ਪਾਊ ਰਾਜਨੀਤੀ - ਰੰਧਾਵਾ
Ad Position 24
No active advertisement