22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਖ਼ਾਲਸਾ ਕਾਲਜ ਵਿਖੇ ਸਾਲਾਨਾ ਅਥਲੈਟਿਕ ਮੀਟ 'ਚ ਸਾਹਿਬਜ਼ਾਦਾ ਅਜੀਤ ਸਿੰਘ ਹਾਊਸ ਅੱਵਲ

Ad Position 21
No active advertisement
ਅਜੀਤ ਡੈਸਕ 22-02-2026
ਗੜ੍ਹਸ਼ੰਕਰ, 21 ਫਰਵਰੀ (ਧਾਲੀਵਾਲ)-ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਪਿ੍ੰਸੀਪਲ ਡਾ. ਅਮਨਦੀਪ ਹੀਰਾ ਦੀ ਦੇਖ-ਰੇਖ ਹੇਠ ਸਾਲਾਨਾ ਅਥਲੈਟਿਕ ਮੀਟ ਕਰਵਾਈ ਗਈ | ਅਥਲੈਟਿਕ ਮੀਟ 'ਚ ਬਤੌਰ ਮੁੱਖ ਮਹਿਮਾਨ ਉੱਘੇ ਸਮਾਜ ਸੇਵੀ ਤੇ ਕਾਰੋਬਾਰੀ ਹਰਦੇਵ ਸਿੰਘ ਕਾਹਮਾ ਵਲੋਂ ਸ਼ਿਰਕਤ ਕੀਤੀ ਗਈ | ਇਸ ਮੌਕੇ ਸ਼ਬਦ ਗਾਇਨ ਉਪਰੰਤ ਮੁੱਖ ਮਹਿਮਾਨ ਹਰਦੇਵ ਸਿੰਘ ਕਾਹਮਾ ਵਲੋਂ ਝੰਡਾ ਲਹਿਰਾਉਣ ਦੀ ਉਪਰੰਤ ਮਾਰਚ ਪਾਸਟ ਤੋਂ ਸਲਾਮੀ ਲਈ ਗਈ | ਮਸ਼ਾਲ ਪ੍ਰਚੰਡ ਅਤੇ ਸਹੁੰ ਚੁੱਕ ਦੀ ਰਸਮ ਉਪਰੰਤ ਮੁੱਖ ਮਹਿਮਾਨ ਹਰਦੇਵ ਸਿੰਘ ਕਾਹਮਾ ਨੇ ਖੇਡ ਮੁਕਾਬਲਿਆਂ ਨੂੰ ਆਰੰਭ ਕਰਨ ਦੀ ਘੋਸ਼ਣਾ ਉਪਰੰਤ ਅਥਲੈਟਿਕ ਮੀਟ ਦਾ ਹਵਾ 'ਚ ਗੁਬਾਰੇ ਛੱਡ ਕੇ ਉਦਘਾਟਨ ਕੀਤਾ | ਪਿ੍ੰਸੀਪਲ ਡਾ. ਅਮਨਦੀਪ ਹੀਰਾ ਨੇ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਹਰਦੇਵ ਸਿੰਘ ਕਾਹਮਾ ਦਾ ਸਵਾਗਤ ਕਰਦਿਆਂ ਉਨ੍ਹਾਂ ਵਲੋਂ ਕਾਲਜ ਦੀ ਬਿਹਤਰੀ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਪਾਏ ਵਡਮੁੱਲੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ | ਮੁੱਖ ਮਹਿਮਾਨ ਹਰਦੇਵ ਸਿੰਘ ਕਾਹਮਾ ਨੇ ਆਪਣੇ ਸੰਬੋਧਨ ਵਿਚ ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੂੰ ਖੇਡ ਮੇਲੇ ਦੀ ਵਧਾਈ ਦਿੱਤੀ | ਉਨ੍ਹਾਂ ਵਿਦਿਆਰਥੀਆਂ ਨੂੰ ਸਾਬਕਾ ਰਾਸ਼ਟਰਪਤੀ ਅਬਦੁਲ ਕਲਾਮ ਦੀਆਂ ਲਿਖਤਾਂ ਅਤੇ ਕ੍ਰਿਕਟਰ ਅਰਸ਼ਦੀਪ ਸਿੰਘ ਦੇ ਜੀਵਨ ਤੋਂ ਪ੍ਰੇਰਨਾ ਲੈਣ ਦਾ ਸੱਦਾ ਦਿੱਤਾ | ਕਾਹਮਾ ਨੇ ਕਾਲਜ ਦੇ ਖੇਡ ਅਤੇ ਹੋਰ ਵਿਕਾਸ ਕਾਰਜਾਂ ਲਈ ਆਪਣੇ ਵਲੋਂ 2 ਲੱਖ ਰੁਪਏ ਦੀ ਮਾਇਕ ਮਦਦ ਦੇਣ ਦਾ ਐਲਾਨ ਕੀਤਾ ਤੇ ਵੱਖ-ਵੱਖ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਵਧਾਈ ਦਿੱਤੀ | ਅਥਲੈਟਿਕ ਮੀਟ ਵਿਚ ਕਾਲਜ ਦੇ ਸਾਬਕਾ ਵਿਦਿਆਰਥੀ ਤੇ ਕੈਨੇਡਾ ਨਿਵਾਸੀ ਸਮਾਜ ਸੇਵੀ ਤੀਰਥ ਸਿੰਘ ਰੱਤੂ ਵਲੋਂ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ | ਤੀਰਥ ਸਿੰਘ ਰੱਤੂ ਨੇ ਕਾਲਜ ਨਾਲ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ ਤੇ ਉਨ੍ਹਾਂ ਸਮਾਪਤੀ 'ਤੇ ਅਥਲੈਟਿਕ ਮੀਟ ਦੇ ਇਨਾਮਾਂ ਦੀ ਵੰਡ ਕਰਦਿਆਂ ਵੱਖ-ਵੱਖ ਆਈਟਮਾਂ 'ਚੋਂ ਅੱਵਲ ਰਹੇ ਖਿਡਾਰੀਆਂ ਨੂੰ ਵਧਾਈ ਦਿੱਤੀ | ਉਨ੍ਹਾਂ ਆਪਣੇ ਵਲੋਂ ਕਾਲਜ ਲਈ ਸਾਊਾਡ ਸਿਸਟਮ ਖ਼ਰੀਦਣ ਲਈ 31 ਹਜ਼ਾਰ ਦੀ ਰਾਸ਼ੀ ਭੇਟ ਕੀਤੀ | ਅਥਲੈਟਿਕ ਮੀਟ ਵਿਚ ਵਿਦਿਆਰਥੀਆਂ ਦੇ ਸਾਹਿਬਜ਼ਾਦਾ ਅਜੀਤ ਸਿੰਘ ਹਾਊਸ, ਸਾਹਿਬਜ਼ਾਦਾ ਜੁਝਾਰ ਸਿੰਘ ਹਾਊਸ, ਸਾਹਿਬਜ਼ਾਦਾ ਜੁਝਾਰ ਸਿੰਘ ਹਾਊਸ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਹਾਊਸ ਬਣਾਏ ਗਏ | ਸਭ ਤੋਂ ਵਧੀਆ ਕਾਰਗੁਜ਼ਾਰੀ ਲਈ ਸਾਹਿਬਜ਼ਾਦਾ ਅਜੀਤ ਸਿੰਘ ਹਾਊਸ ਅੱਵਲ ਰਿਹਾ | ਲੜਕਿਆਂ ਵਿਚੋਂ ਵਿਦਿਆਰਥੀ ਜਗਜੋਤ ਸਿੰਘ ਬੈੱਸਟ ਐਥਲੀਟ ਅਤੇ ਲੜਕੀਆਂ ਵਿਚੋਂ ਹਰਪ੍ਰੀਤ ਕੌਰ ਨੂੰ ਬੈੱਸਟ ਐਥਲੀਟ ਚੁਣਿਆ ਗਿਆ | ਲੜਕਿਆਂ ਦੇ ਮੁਕਾਬਲੇ ਵਿਚ 100 ਮੀਟਰ ਤੇ 200 ਮੀਟਰ ਦੌੜ ਵਿਚ ਜਗਜੋਤ ਸਿੰਘ, ਸ਼ਾਟ ਪੁੱਟ ਵਿਚ ਹਰਕੀਰਤ ਸਿੰਘ, ਲੌਂਗ ਜੰਪ ਵਿਚ ਸਾਹਿਲ, ਡਿਸਕਸ ਥਰੋ ਵਿਚ ਹਰਕੀਰਤ ਸਿੰਘ, ਤਿੰਨ ਲੱਤੀ ਦੌੜ ਵਿਚ ਹਰਸ਼ਦੀਪ ਤੇ ਸਾਗਰ ਰਾਣਾ, ਬੈਕ ਰੇਸ ਵਿਚ ਹਰਸ਼ਦੀਪ ਸਿੰਘ, ਸੈਕ ਰੇਸ ਤੇ ਲੈਮਨ ਸਪੂਨ ਰੇਸ ਵਿਚ ਹਰਸ਼ਦੀਪ ਨੇ ਪਹਿਲਾ ਸਥਾਨ ਹਾਸਿਲ ਕੀਤਾ | ਲੜਕੀਆਂ ਦੇ ਮੁਕਾਬਲਿਆਂ ਵਿਚ 100 ਮੀਟਰ ਦੌੜ ਵਿਚ ਪਲਕ ਰੂਪਰਾਏ, 200 ਮੀਟਰ ਦੌੜ ਵਿਚ ਸਿਮਰਨਜੀਤ ਕੌਰ, 400 ਮੀਟਰ ਦੌੜ ਵਿਚ ਆਯੂਸ਼ੀ, 800 ਮੀਟਰ ਦੌੜ ਵਿਚ ਨਵਨੀਤ ਕੌਰ, ਸ਼ਾਟ ਪੁੱਟ ਵਿਚ ਹਰਪ੍ਰੀਤ, ਤਿੰਨ ਲੱਤੀ ਦੌੜ ਵਿਚ ਸੰਜਨਾ ਧੀਮਾਨ ਤੇ ਪਲਕ ਰਾਣਾ, ਬੈਕ ਰੇਸ 'ਚ ਦਿ੍ਸ਼ਟੀ, ਸੈਕ ਰੇਸ ਵਿਚ ਇੰਦਰਪ੍ਰੀਤ, ਲੈਮਨ ਸਪੂਨ ਰੇਸ ਵਿਚ ਸਾਨੀਆ ਨੇ ਪਹਿਲਾ ਸਥਾਨ ਹਾਸਿਲ ਕੀਤਾ | ਅਥਲੈਟਿਕ ਮੀਟ ਦੀ ਸਫਲਤਾ ਲਈ ਕਾਲਜ ਸਪੋਰਟਸ ਕਮੇਟੀ, ਵੱਖ-ਵੱਖ ਵਿਭਾਗ ਮੁਖੀਆਂ ਤੇ ਸਮੂਹ ਸਟਾਫ਼ ਨੇ ਬਾਖ਼ੂਬੀ ਜ਼ਿੰਮੇਵਾਰੀ ਨਿਭਾਈ |
Ad Position 22
No active advertisement
ਪਿਛਲੀ ਖ਼ਬਰ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਸਾਬਕਾ ਵਿਧਾਇਕ ਆਦੀਆ ਨੇ ਚੁੱਕੇ ਪ੍ਰਸ਼ਾਸਨ 'ਤੇ ਸਵਾਲ ਅਗਲੀ ਖ਼ਬਰ ਸਹਾਇਕ ਸਿਖਲਾਈ ਕੇਂਦਰ ਬੀ.ਐਸ.ਐਫ. 'ਚ 458 ਸਿਪਾਹੀਆਂ ਦੀ ਪਾਸਿੰਗ ਆਊਟ ਪਰੇਡ
Ad Position 24