01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਕਛੂਏ ਵਾਲੀ ਚਾਲ ਚੱਲ ਰਿਹਾ ਗੜ੍ਹਸ਼ੰਕਰ-ਨਵਾਂਸ਼ਹਿਰ ਸੜਕ ਦੇ ਨਿਰਮਾਣ ਦਾ ਕੰਮ

Ad Position 21
No active advertisement
ਅਜੀਤ ਡੈਸਕ 23-04-2026
ਗੜ੍ਹਸ਼ੰਕਰ, 22 ਅਪ੍ਰੈਲ (ਧਾਲੀਵਾਲ)-ਪਿਛਲੇ ਸਾਲਾਂ ਤੋਂ ਖਸਤਾ ਹਾਲਤ ਚਲੀ ਆ ਰਹੀ ਗੜ੍ਹਸ਼ੰਕਰ-ਨਵਾਂਸ਼ਹਿਰ ਸੜਕ ਹਾਲੇ ਵੀ ਲੋਕਾਂ ਦੀ ਸਿਰਦਰਦੀ ਬਣੀ ਹੋਈ ਹੈ | ਪਿਛਲੇ ਕਈ ਮਹੀਨਿਆਂ ਤੋਂ ਸੁਧਾਰ ਲਈ ਪੁੱਟੀ ਹੋਈ ਇਸ ਸੜਕ ਦਾ ਕੰਮ ਇਕ ਤਰ੍ਹਾਂ ਨਾਲ ਗੜ੍ਹਸ਼ੰਕਰ ਖੇਤਰ ਵਿਚ ਠੱਪ ਪਿਆ ਹੈ, ਜੇ ਕਿੱਧਰੇ ਇਸ ਸੜਕ ਦਾ ਕੰਮ ਚੱਲ ਰਿਹਾ ਵੇਖਣ ਨੂੰ ਮਿਲ ਰਿਹਾ ਹੈ ਤਾਂ ਉਹ ਕਛੂਏ ਦੀ ਚਾਲ ਤੋਂ ਜ਼ਿਆਦਾ ਨਹੀਂ | ਕੁਝ ਮਹੀਨੇ ਪਹਿਲਾ ਸੜਕ ਦੇ ਸੁਧਾਰ ਲਈ ਸੜਕ ਦੇ ਕਈ ਹਿੱਸਿਆਂ ਤੋਂ ਜੰਗੀ ਪੱਧਰ ਨਾਲ ਮਟੀਰੀਅਲ ਪੁੱਟਿਆ ਗਿਆ ਤੇ ਕਈ ਥਾਵਾਂ 'ਤੇ ਮਟੀਰੀਅਲ ਸੜਕ ਨਿਕਾਰਿਆਂ 'ਤੇ ਹੀ ਟਿਕਾ ਦਿੱਤਾ ਗਿਆ ਸੀ | ਸੜਕ ਦੇ ਨਿਰਮਾਣ ਦਾ ਕੰਮ ਸ਼ੁਰੂ ਹੋਣ ਸਮੇਂ ਲੋਕਾਂ ਨਾਲ ਇਸ ਕਰਕੇ ਸੁੱਖ ਦਾ ਸਾਹ ਲਿਆ ਸੀ ਕਿ ਜਲਦੀ ਹੀ ਉਨ੍ਹਾਂ ਦੀ ਸਮੱਸਿਆ ਦਾ ਨਿਪਟਾਰਾ ਹੋ ਜਾਵੇਗਾ, ਪਰ ਇਸ ਸਮੇਂ ਹਾਲਾਤ ਪਹਿਲਾ ਨਾਲ ਵੀ ਬਦਤਰ ਹੋ ਗਏ ਹਨ ਕਿਉਂਕਿ ਲੋਕ ਟੁੱਟੀ ਹੋਈ ਸੜਕ ਤੋਂ ਉਡ ਰਹੀ ਧੂੜ ਫੱਕਣ ਲਈ ਮਜ਼ਬੂਰ ਹੋਏ ਪਏ ਹਨ | ਨਿਰਮਾਣ ਲਈ ਇਸ ਸੜਕ ਦਾ ਹੁਸ਼ਿਆਰਪੁਰ ਜ਼ਿਲ੍ਹੇ ਦਾ ਹਿੱਸਾ ਇਕ ਤਰ੍ਹਾਂ ਨਾਲ ਲਾਵਾਰਿਸ ਛੱਡਿਆ ਹੋਇਆ ਵੇਖਣ ਨੂੰ ਮਿਲ ਰਿਹਾ ਹੈ | ਇਸੇ ਸੜਕ ਦੇ ਨਵਾਂਸ਼ਹਿਰ ਸ਼ਹਿਰ ਵਿਚਲੇ ਹਿੱਸਾ 'ਤੇ ਕੰਮ ਚੱਲ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਬਾਬਾ ਮੰਝ ਕਾਨਵੈਂਟ ਸਕੂਲ 'ਚ ਨੰਨ੍ਹੇ ਵਿਦਿਆਰਥੀਆਂ ਨੇ ਅੱਖਰ ਆਰੰਭ ਦਿਵਸ ਮਨਾਇਆ ਅਗਲੀ ਖ਼ਬਰ ਵੁੱਡਬਰੀ ਵਰਲਡ ਸਕੂਲ ਨੇ ਧਰਤੀ ਦਿਵਸ ਮਨਾਇਆ
Ad Position 24