23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਜ਼ਿਲ੍ਹੇ 'ਚ ਸਿਵਲ ਡਿਫੈਂਸ ਏਅਰ ਰੇਡ/ਬਲੈਕਆਊਟ ਮੌਕ ਡਿ੍ੱਲ ਸਫਲਤਾਪੂਰਵਕ ਸੰਪੰਨ

Ad Position 21
No active advertisement
ਅਜੀਤ ਡੈਸਕ 25-04-2026
ਹੁਸ਼ਿਆਰਪੁਰ, 24 ਅਪ੍ਰੈਲ (ਬਲਜਿੰਦਰ ਪਾਲ ਸਿੰਘ)-ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ਅਨੁਸਾਰ ਸ਼ੁੱਕਰਵਾਰ ਨੂੰ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਹੇਠ ਜ਼ਿਲ੍ਹੇੇ ਵਿਚ ਸਿਵਲ ਡਿਫੈਂਸ ਏਅਰ ਰੇਡ/ਬਲੈਕਆਊਟ ਮੌਕ ਡਿ੍ੱਲ ਸਫ਼ਲਤਾਪੂਰਵਕ ਕਰਵਾਈ ਗਈ | ਇਸ ਅਭਿਆਸ ਦਾ ਮਕਸਦ ਐਮਰਜੈਂਸੀ ਹਾਲਾਤਾਂ ਦੌਰਾਨ ਪ੍ਰਸ਼ਾਸਨਕ ਤਿਆਰੀਆਂ ਅਤੇ ਵੱਖ-ਵੱਖ ਵਿਭਾਗਾਂ ਦੇ ਆਪਸੀ ਤਾਲਮੇਲ ਦੀ ਜਾਂਚ ਕਰਨਾ ਸੀ | ਡੀ. ਏ. ਵੀ. ਕਾਲਜ ਹੁਸ਼ਿਆਰਪੁਰ ਵਿਚ ਮੌਕ ਡਿ੍ੱਲ ਦੀ ਸ਼ੁਰੂਆਤ ਸ਼ਾਮ 8 ਵਜੇ ਸਿਵਲ ਡਿਫੈਂਸ ਕੰਟਰੋਲ ਸੈਂਟਰ ਵਿਚ ਰੈੱਡ ਸਿਗਨਲ ਮਿਲਣ ਨਾਲ ਹੋਈ | ਇਸ ਤਹਿਤ ਪੂਰੇ ਜ਼ਿਲ੍ਹੇ ਵਿਚ ਸ਼ਾਮ 7:58 ਵਜੇ ਦੋ ਮਿੰਟ ਲਈ ਹਾਈ/ਲੋ ਪਿੱਚ ਸਾਇਰਨ ਵਜਾਏ ਗਏ, ਤਾਂ ਜੋ ਲੋਕਾਂ ਨੂੰ ਏਅਰ ਰੇਡ ਚੇਤਾਵਨੀ ਦਾ ਸੰਕੇਤ ਦਿੱਤਾ ਜਾ ਸਕੇ | ਇਸ ਤੋਂ ਬਾਅਦ ਪਾਵਰਕਾਮ ਵਿਭਾਗ ਵਲੋਂ ਸ਼ਾਮ 8 ਵਜੇ ਪੂਰੇ ਜ਼ਿਲ੍ਹੇ ਵਿਚ ਪੂਰਨ ਬਲੈਕਆਊਟ ਲਾਗੂ ਕੀਤਾ ਗਿਆ |
ਬਲੈਕਆਊਟ ਦੌਰਾਨ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਡਿਫੈਂਸ ਵਾਲੰਟੀਅਰਾਂ ਨੇ ਆਪਸੀ ਤਾਲਮੇਲ ਨਾਲ ਪੂਰੇ ਜ਼ਿਲ੍ਹੇ ਵਿਚ ਬਲੈਕਆਊਟ ਪ੍ਰਬੰਧ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਵਾਇਆ | ਇਸ ਦੌਰਾਨ ਜ਼ਰੂਰੀ ਸੇਵਾਵਾਂ ਤੋਂ ਇਲਾਵਾ ਹੋਰ ਸਾਰੀਆਂ ਬੱਤੀਆਂ ਬੰਦ ਰੱਖੀਆਂ ਗਈਆਂ | ਹਵਾਈ ਹਮਲੇ ਦਾ ਖਤਰਾ ਟਲਣ ਤੋਂ ਬਾਅਦ ਸਿਵਲ ਡਿਫੈਂਸ ਕੰਟਰੋਲ ਸੈਂਟਰ ਤੋਂ ਗ੍ਰੀਨ ਸਿਗਨਲ ਜਾਰੀ ਕੀਤਾ ਗਿਆ, ਜਿਸ ਤੋਂ ਬਾਅਦ ਪਾਵਰਕਾਮ ਵਿਭਾਗ ਵਲੋਂ ਬਲੈਕਆਊਟ ਹਟਾਇਆ ਗਿਆ ਅਤੇ ਪੂਰੇ ਜ਼ਿਲ੍ਹੇ ਵਿਚ ਲਗਾਤਾਰ ਦੋ ਮਿੰਟ ਲਈ ਹਾਈ ਪਿੱਚ ਸਾਇਰਨ ਵਜਾ ਕੇ 'ਆਲ ਕਲੀਅਰ' ਦਾ ਸੰਕੇਤ ਦਿੱਤਾ ਗਿਆ | ਡੀ. ਏ. ਵੀ. ਕਾਲਜ ਹੁਸ਼ਿਆਰਪੁਰ ਵਿਚ ਮੌਕ ਡਿ੍ੱਲ ਦੌਰਾਨ ਫਾਇਰ ਬਿ੍ਗੇਡ ਵਿਭਾਗ, ਸਿਵਲ ਸਰਜਨ ਵਿਭਾਗ, ਹੋਮ ਗਾਰਡਜ਼ (ਸਿਵਲ ਡਿਫੈਂਸ) ਅਤੇ ਐੱਨ. ਸੀ. ਸੀ. ਕੈਡਿਟਾਂ ਵਲੋਂ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜਾਂ ਦਾ ਪ੍ਰਦਰਸ਼ਨ ਕੀਤਾ ਗਿਆ | ਜ਼ਖਮੀਆਂ ਨੂੰ ਮੁੱਢਲੀ ਡਾਕਟਰੀ ਸਹਾਇਤਾ ਮੁਹੱਈਆ ਕਰਵਾਉਣ, ਰਾਹਤ ਕਾਰਜ ਸ਼ੁਰੂ ਕਰਨ ਅਤੇ ਐਮਰਜੈਂਸੀ ਰਿਸਪਾਂਸ ਸਿਸਟਮ ਦਾ ਅਭਿਆਸ ਕੀਤਾ ਗਿਆ | ਇਸੇ ਤਰ੍ਹਾਂ ਪੁਲਿਸ ਪ੍ਰਸ਼ਾਸਨ ਵਲੋਂ ਮੌਕੇ ਤੱਕ ਐਮਰਜੈਂਸੀ ਰੈਸਕਿਊ ਸੇਵਾਵਾਂ ਦੀ ਤੁਰੰਤ ਪਹੁੰਚ ਯਕੀਨੀ ਬਣਾਉਣ ਲਈ ਟ੍ਰੈਫਿਕ ਕੰਟਰੋਲ ਕੀਤਾ ਗਿਆ ਤੇ ਪ੍ਰਭਾਵਿਤ ਖੇਤਰ ਨੂੰ ਘੇਰ ਕੇ ਸੁਰੱਖਿਆ ਪ੍ਰਬੰਧ ਬਣਾਈ ਰੱਖੇ ਗਏ | ਇਸ ਦੌਰਾਨ ਐੱਸ.ਡੀ.ਐੱਮ. ਅਮਨਦੀਪ ਕੌਰ ਸੰਧੂ ਨੇ ਦੱਸਿਆ ਕਿ ਇਹ ਮੌਕ ਡਿ੍ੱਲ ਸਫਲ ਰਹੀ ਅਤੇ ਇਸ ਨਾਲ ਵੱਖ-ਵੱਖ ਵਿਭਾਗਾਂ ਦੇ ਆਪਸੀ ਤਾਲਮੇਲ ਅਤੇ ਆਫ਼ਤ ਪ੍ਰਬੰਧਨ ਸਮਰੱਥਾ ਦੀ ਪ੍ਰਭਾਵਸ਼ਾਲੀ ਜਾਂਚ ਹੋਈ ਹੈ | ਉਨ੍ਹਾਂ ਸਹਿਯੋਗ ਲਈ ਜ਼ਿਲ੍ਹਾ ਵਾਸੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਸਬ ਰਜਿਸਟਰਾਰ ਹੁਸ਼ਿਆਰਪੁਰ ਹਰਜੋਤ ਸਿੰਘ, ਚੀਫ਼ ਵਾਰਡਨ ਸਿਵਲ ਡਿਫੈਂਸ ਐਡਵੋਕੇਟ ਲੋਕੇਸ਼ ਪੁਰੀ, ਡਿਪਟੀ ਚੀਫ਼ ਵਾਰਡਨ ਪ੍ਰਮੋਦ ਸ਼ਰਮਾ, ਪੰਜਾਬ ਹੋਮ ਗਾਰਡਜ਼ ਦੇ ਕਮਾਂਡਰ ਟ੍ਰੇਨਿੰਗ ਸੈਂਟਰ ਮਨਿੰਦਰ ਸਿੰਘ ਹੀਰਾ, ਕੰਪਨੀ ਕਮਾਂਡਰ ਅਤਿੰਦਰ ਸਿੰਘ, ਕੰਪਨੀ ਕਮਾਂਡਰ ਦਵਿੰਦਰ ਸਿੰਘ ਤੋਂ ਅਲਾਵਾ ਹੋਰ ਵਲੰਟੀਅਰ ਅਤੇ ਐੱਨ. ਸੀ. ਸੀ. ਕੈਡਟਸ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡਾਂ 'ਚ ਲੱਗ ਰਹੇ ਬਿਜਲੀ ਕੱਟਾਂ ਨੇ ਲੋਕਾਂ ਦਾ ਜਿਊਣਾ ਕੀਤਾ ਮੁਹਾਲ- ਪੰਮੀ, ਲੱਕੀ ਅਗਲੀ ਖ਼ਬਰ ਭਰਾ ਦੇ ਘਰੋਂ ਕੀਤਾ ਸਾਮਾਨ ਚੋਰੀ
Ad Position 24