07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਜੇ.ਪੀ.ਐਮ.ਓ. ਤਹਿਸੀਲ ਹੁਸ਼ਿਆਰਪੁਰ ਦੀ ਮੀਟਿੰਗ ਹੋਈ

Ad Position 21
repet_subhas-goyals [Copy P29]
ਅਜੀਤ ਡੈਸਕ 26-04-2026
ਹੁਸ਼ਿਆਰਪੁਰ, 25 ਅਪ੍ਰੈਲ (ਬਲਜਿੰਦਰਪਾਲ ਸਿੰਘ)-ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ (ਜੇ.ਪੀ.ਐਮ.ਓ.) ਤਹਿਸੀਲ ਹੁਸ਼ਿਆਰਪੁਰ ਦੀ ਮੀਟਿੰਗ ਸਾਥੀ ਮਲਕੀਤ ਸਿੰਘ ਸਲੇਮਪੁਰ ਦੀ ਪ੍ਰਧਾਨਗੀ ਹੇਠ ਮੁਲਾਜ਼ਮ ਭਵਨ ਹੁਸ਼ਿਆਰਪੁਰ ਵਿਖੇ ਹੋਈ | ਮੀਟਿੰਗ 'ਚ ਸੂਬਾ ਤੇ ਕੇਂਦਰ ਸਰਕਾਰ ਦੀਆਂ ਲੋਕ ਤੇ ਮੁਲਾਜ਼ਮ ਵਿਰੋਧੀ ਨੀਤੀਆਂ ਸਬੰਧੀ ਵਿਸਥਾਰ 'ਚ ਚਰਚਾ ਕੀਤੀ ਗਈ | ਮੀਟਿੰਗ 'ਚ ਫ਼ੈਸਲਾ ਕੀਤਾ ਗਿਆ ਕਿ 1 ਮਈ ਨੂੰ ਕੌਮਾਂਤਰੀ ਮਜ਼ਦੂਰ ਦਿਵਸ ਨੂੰ ਕੇਂਦਰ ਤੇ ਰਾਜ ਸਰਕਾਰ ਵਿਰੋਧੀ ਦਿਵਸ ਵਜੋਂ ਮਨਾਇਆ ਜਾਵੇਗਾ ਅਤੇ ਮਜ਼ਦੂਰ ਜਮਾਤ ਦੀ ਬੰਦ ਖਲਾਸੀ ਲਈ ਕੀਤੇ ਜਾ ਰਹੇ ਸੰਘਰਸ਼ਾਂ ਤੇ ਸਰਕਾਰ ਦੀਆਂ ਵਿਰੋਧੀ ਨੀਤੀਆਂ ਦਾ ਚਿਹਰਾ ਨੰਗਾ ਕੀਤਾ ਜਾਵੇਗਾ | ਆਗੂਆਂ ਨੇ ਕਿਹਾ ਕਿ ਜਿੱਥੇ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਫ਼ਿਰਕੂ ਏਜੰਡਾ ਲਾਗੂ ਕਰਦਿਆਂ ਦੇਸ਼ ਅੰਦਰ ਅਰਾਜਕਿਤਾ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ, ਉੱਥੇ ਹੀ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਵੀ ਲੋਕਾਂ ਨੂੰ ਗੁੰਮਰਾਹ ਕਰਕੇ ਪੰਜਾਬ ਵਾਸੀਆਂ ਦਾ ਕਰੋੜਾਂ ਰੁਪਏ ਦਾ ਉਜਾੜਾ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ 1 ਮਈ ਨੂੰ ਸਵੇਰ 9 ਵਜੇ ਪ.ਸ.ਸ.ਫ. ਦਾ ਝੰਡਾ ਲਹਿਰਾਇਆ ਜਾਵੇਗਾ, ਉਪਰੰਤ ਸਮਾਗਮ ਹੋਵੇਗਾ | ਇਸ ਮੌਕੇ ਸਤੀਸ਼ ਰਾਣਾ, ਕਾ. ਗੰਗਾ ਪ੍ਰਸ਼ਾਦ, ਸਰਬਜੀਤ ਸਿੰਘ, ਮਨਜੀਤ ਸੈਣੀ, ਇੰਦਰਜੀਤ ਵਿਰਦੀ, ਪਵਨ ਕੁਮਾਰ, ਹਰਨਿੰਦਰ ਕੌਰ, ਆਸ਼ਾ ਰਾਣੀ, ਮਨਜੀਤ ਬਾਜਵਾ, ਵਿਕਰਮਜੀਤ ਸਿੰਘ, ਲੈਂਬਰ ਸਿੰਘ ਧਾਮੀ, ਰੂਬੀ ਬਾਲਾ, ਗੁਰਬਚਨ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੁਨੀਤ ਬੱਸੀ ਐਡਵੋਕੇਟ ਸ਼ਮਸ਼ਾਨਘਾਟ (ਸਵਰਗ ਧਾਮ) ਦਸੂਹਾ ਦਾ ਮੈਨੇਜਰ ਨਿਯੁਕਤ ਅਗਲੀ ਖ਼ਬਰ ਬਿਜਲੀ ਬੰਦ ਰਹੇਗੀ
Ad Position 24