24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਆਸ਼ਾ ਵਰਕਰਾਂ ਨੇ ਨਸ਼ੇੜੀਆਂ ਦਾ ਸਰਵੇ ਨਾ ਕਰਨ ਸੰਬੰਧੀ ਸਹਾਇਕ ਸਿਵਲ ਸਰਜਨ ਨੂੰ ਦਿੱਤਾ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 28-04-2026
ਹੁਸ਼ਿਆਰਪੁਰ, 27 ਅਪ੍ਰੈਲ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਆਸ਼ਾ ਵਰਕਰਜ਼ ਤੇ ਫੈਸੀਲੀਟੇਟਰ ਯੂਨੀਅਨ ਪੰਜਾਬ, ਜ਼ਿਲ੍ਹਾ ਹੁਸ਼ਿਆਰਪੁਰ ਵਲੋਂ ਜਥੇਬੰਦੀ ਦੀ ਜ਼ਿਲ੍ਹਾ ਪ੍ਰਧਾਨ ਹਰਨਿੰਦਰ ਕੌਰ ਦੀ ਅਗਵਾਈ ਹੇਠ ਨਸ਼ੇੜੀਆਂ ਦਾ ਸਰਵੇ ਨਾ ਕਰਨ ਸਬੰਧੀ ਸਿਵਲ ਸਰਜਨ ਦਫ਼ਤਰ ਵਿਖੇ ਸਹਾਇਕ ਸਿਵਲ ਸਰਜਨ ਡਾ. ਤਜਿੰਦਰ ਪਾਲ ਸਿੰਘ ਨੂੰ ਮੰਗ ਪੱਤਰ ਸੌਂਪਿਆ ਗਿਆ | ਮੰਗ ਪੱਤਰ ਰਾਹੀਂ ਮੰਗ ਕੀਤੀ ਗਈ ਕਿ ਅਧਿਕਾਰੀਆਂ ਵਲੋਂ ਡਰੱਗ ਐਂਡ ਸੋਸ਼ੀਓ ਐਕਨਾਮਿਕ ਸੈਂਸਿਜ਼ ਕਰਨ ਸਬੰਧੀ ਆਸ਼ਾ ਵਰਕਰਾਂ ਦੀਆਂ ਡਿਊਟੀਆਂ ਲਗਾ ਕੇ ਉਨ੍ਹਾਂ ਨੂੰ ਟਰੇਨਿੰਗ 'ਤੇ ਭੇਜਿਆ ਜਾ ਰਿਹਾ ਹੈ | ਮੰਗ ਪੱਤਰ ਰਾਹੀਂ ਸਪਸ਼ਟ ਕੀਤਾ ਗਿਆ ਕਿ ਇਸ ਸਰਵੇ ਅਨੁਸਾਰ ਪਿੰਡਾਂ ਅੰਦਰ ਨਸ਼ਾ ਕਰਨ ਵਾਲੇ ਵਿਅਕਤੀਆਂ ਦੀ ਜਾਣਕਾਰੀ ਦੇਣਾ ਅਤੇ ਵੀਡੀਓ ਬਣਾ ਕੇ ਭੇਜਣ ਦੀਆਂ ਹਦਾਇਤਾਂ ਹਨ | ਆਗੂਆਂ ਨੇ ਦੱਸਿਆ ਕਿ ਜਥੇਬੰਦੀ ਵਲੋਂ ਪੰਜਾਬ ਭਰ ਵਿਚ ਇਸ ਸਰਵੇ ਨੂੰ ਨਾ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ | ਆਗੂਆਂ ਵਲੋਂ ਮੰਗ ਪੱਤਰ ਸੌਂਪਣ ਮੌਕੇ ਸਪਸ਼ਟ ਕੀਤਾ ਗਿਆ ਕਿ ਜਥੇਬੰਦੀ ਵਲੋਂ ਫ਼ੈਸਲਾ ਕੀਤਾ ਗਿਆ ਹੈ ਕਿ ਜੇਕਰ ਆਸ਼ਾ ਵਰਕਰਾਂ ਦੀ ਜਬਰੀ ਡਿਊਟੀਆਂ ਲਗਾਈਆਂ ਗਈਆਂ ਤਾਂ ਜਥੇਬੰਦੀ ਸਿਵਲ ਸਰਜਨ ਦੇ ਖ਼ਿਲਾਫ਼ ਅਤੇ ਡਿਊਟੀਆਂ ਸਬੰਧੀ ਜਬਰੀ ਹੁਕਮ ਜਾਰੀ ਕਰਨ ਵਾਲੇ ਬਲਾਕਾਂ ਦੇ ਸੀਨੀਅਰ ਮੈਡੀਕਲ ਅਫ਼ਸਰਾਂ ਵਿਰੁੱਧ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ | ਇਸ ਮੌਕੇ ਜਥੇਬੰਦੀ ਦੀਆਂ ਆਗੂਆਂ ਰਾਜ ਕੁਮਾਰੀ, ਜਸਪ੍ਰੀਤ ਕੌਰ, ਰੂਬੀ ਬਾਲਾ, ਮਨਜੀਤ ਕੌਰ, ਪ੍ਰਵੀਨ ਕੁਮਾਰੀ, ਆਸ਼ਾ ਰਾਣੀ, ਸੁਨੀਤਾ, ਪਰਮਜੀਤ ਕੌਰ, ਬਲਵਿੰਦਰ ਕੌਰ, ਪਰਮਿੰਦਰ ਕੌਰ, ਸੁਖਵਿੰਦਰ ਕੌਰ, ਰਾਜ ਰਾਣੀ ਤੋਂ ਇਲਾਵਾ ਪ.ਸ.ਸ.ਫ. ਆਗੂ ਸਤੀਸ਼ ਰਾਣਾ, ਇੰਦਰਜੀਤ ਵਿਰਦੀ ਤੇ ਮਨਜੀਤ ਬਾਜਵਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਐੱਚ. ਪੀ. ਵੀ. ਟੀਕਾਕਰਨ ਤੇ ਬਾਲ ਸਿਹਤ ਪ੍ਰੋਗਰਾਮਾਂ ਦੀ ਸਮੀਖਿਆ ਸੰਬੰਧੀ ਮੀਟਿੰਗ ਹੋਈ ਅਗਲੀ ਖ਼ਬਰ ਹੁਸ਼ਿਆਰਪੁਰ ਰੋਡ 'ਤੇ ਸਟਰੀਟ ਲਾਈਟਾਂ ਦੇ ਨੰਗੇ ਜੋੜਾਂ ਤੋਂ ਹਾਦਸਾ ਵਾਪਰਨ ਦਾ ਖਤਰਾ-ਧੀਮਾਨ
Ad Position 24