ਗੜ੍ਹਸ਼ੰਕਰ, 13 ਮਈ (ਧਾਲੀਵਾਲ)-ਸਾਬਕਾ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੀ ਅਗਵਾਈ ਹੇਠ ਹਲਕੇ ਦੇ ਆਗੂਆਂ ਤੇ ਵਰਕਰਾਂ ਦੀ ਭਰਵੀਂ ਮੀਟਿੰਗ ਸਾਬਕਾ ਵਿਧਾਇਕ ਦੇ ਗ੍ਰਹਿ ਵਿਖੇ ਹੋਈ, ਜਿਸ 'ਚ ਸ਼੍ਰੋਮਣੀ ਕਮੇਟੀ ਮੈਂਬਰ ਡਾ. ਜੰਗ ਬਹਾਦਰ ਸਿੰਘ ਰਾਏ, ਹੋਰ ਆਗੂ ਤੇ ਵਰਕਰ ਹਾਜ਼ਰ ਹੋਏ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਪਾਰਟੀ ਦੀ ਮਜ਼ਬੂਤੀ ਲਈ ਆਪਣੇ ਵਿਚਾਰ ਰੱਖੇ | ਇਸ ਮੌਕੇ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਕਿਹਾ ਪਾਰਟੀ ਵਲੋਂ ਹਰ ਪਿੰਡ 'ਚ 11 ਮੈਂਬਰੀ ਬੂਥ ਕਮੇਟੀ ਦਾ ਗਠਨ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਪਾਰਟੀ ਆਗੂਆਂ ਤੇ ਵਰਕਰਾਂ ਦੀ ਸਲਾਹ ਨਾਲ ਜਲਦ ਹੀ ਇਨ੍ਹਾਂ ਬੂਥ ਕਮੇਟੀਆਂ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ | ਉਨ੍ਹਾਂ ਅੱਗੇ ਕਿਹਾ 'ਆਪ' ਸਰਕਾਰ ਦੇ ਰਾਜ ਵਿਚ ਜਿਥੇ ਬੰਬ ਧਮਾਕੇ ਹੋ ਰਹੇ ਹਨ, ਉਥੇ ਹੀ ਨਿੱਤ ਕਤਲੋਗਾਰਤ ਅਤੇ ਲੁੱਟ ਖੋਹ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਾ ਜ਼ੋਰ ਸਿਰਫ਼ ਤੇ ਸਿਰਫ਼ ਵਿਰੋਧੀ ਪਾਰਟੀਆਂ ਨੂੰ ਭੰਡਣ 'ਤੇ ਲੱਗਾ ਹੋਇਆ ਹੈ | ਉਨ੍ਹਾਂ ਕਿਹਾ ਕਿ ਸੂਬੇ ਦੇ ਹਾਲਤਾਂ ਤੇ ਵਿਕਾਸ ਵੱਲ ਮੁੱਖ ਮੰਤਰੀ ਦਾ ਕੋਈ ਧਿਆਨ ਨਹੀਂ | ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਡਾ. ਜੰਗ ਬਹਾਦਰ ਸਿੰਘ ਰਾਏ, ਬੂਟਾ ਸਿੰਘ ਅਲੀਪੁਰ, ਹਰਜੀਤ ਸਿੰਘ ਭਾਤਪੁਰ, ਜੋਗਾ ਸਿੰਘ ਬਗਵਾਈਾ, ਰਜਿੰਦਰ ਸਿੰਘ ਸ਼ੂਕਾ, ਤਰਲੋਕ ਸਿੰਘ ਨਾਗਪਾਲ, ਰਸ਼ਪਾਲ ਸਿੰਘ ਪਾਲੀ ਬੱਦੋਵਾਲ, ਜਰਨੈਲ ਸਿੰਘ ਨੂਰਪੁਰ ਜੱਟਾਂ, ਰਸ਼ਪਾਲ ਸਿੰਘ ਕੁੱਕੜਾਂ, ਜਗਦੇਵ ਸਿੰਘ ਮਨਸੋਵਾਲ, ਸੁਖਵਿੰਦਰ ਸਿੰਘ ਘਾਗੋਂ ਰੋੜਾਂਵਾਲੀ, ਰਾਜਵਿੰਦਰ ਸਿੰਘ ਝੋਨੋਵਾਲ, ਨੰਬਰਦਾਰ ਸੁਖਵਿੰਦਰ ਸਿੰਘ ਗਿੱਲ, ਦਯਾ ਸਿੰਘ ਮੇਘੋਵਾਲ, ਚਰਨਜੀਤ ਸਿੰਘ ਨਮੋਲੀਆ, ਮਹਿੰਦਰ ਸਿੰਘ ਡੰਡੇਵਾਲ, ਬਹਾਦਰ ਸਿੰਘ ਖੜੌਦੀ, ਨਿਸ਼ਾਨ ਸਿੰਘ ਸੰਮਤੀ ਮੈਂਬਰ, ਹਰਜੀਤ ਸਿੰਘ ਭੰਮੀਆਂ, ਕਰਨਵੀਰ ਸੈਲਾ ਕਲਾਂ, ਮਾ. ਬਲਵੀਰ ਸਿੰਘ ਕਹਾਰਪੁਰੀ, ਕੁਲਵੀਰ ਸਿੰਘ ਡੋਗਰਪੁਰ, ਅਵਤਾਰ ਸਿੰਘ ਬਿੰਜੋਂ, ਡਾ. ਕ੍ਰਿਸ਼ਨ ਬੱਧਣ, ਤਰਸੇਮ ਕਿਸਾਣਾ, ਏ. ਐੱਸ. ਪਰਮਾਰ ਬਿੰਜੋਂ, ਰਣਜੀਤ ਬਿੰਜੋਂ, ਰਾਜਾ ਬਿੰਜੋਂ, ਦੀਪਾ ਡਘਾਮ, ਜਗਤਾਰ ਸਿੰਘ ਕਿੱਤਣਾ, ਗੁਰਦਿਆਲ ਸਿੰਘ ਡੁੱਗਰੀ, ਮਨਵੀਰ ਸਿੰਘ ਤੇ ਹੋਰ ਹਾਜ਼ਰ ਹੋਏ |