ਸ਼ਾਮਚੁਰਾਸੀ, 29 ਮਈ (ਗੁਰਮੀਤ ਸਿੰਘ ਖ਼ਾਨਪੁਰੀ)-13 ਜੂਨ ਨੂੰ ਸ਼ਾਮਚੁਰਾਸੀ ਨਗਰ ਕੌਂਸਲ ਦੀਆਂ ਹੋ ਰਹੀਆਂ ਚੋਣਾਂ ਦੇ ਮੱਦੇਨਜ਼ਰ ਕਸਬਾ ਸ਼ਾਮਚੁਰਾਸੀ 'ਚ ਵੱਖ-ਵੱਖ ਪਾਰਟੀਆਂ ਵਲੋਂ ਚੋਣ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ | ਇਸ ਮੌਕੇ ਭਾਰਤੀ ਜਨਤਾ ਪਾਰਟੀ ਵਲੋਂ ਪਹਿਲਕਦਮੀ ਕਰਦੇ ਹੋਏ ਕਸਬਾ ਸ਼ਾਮਚੁਰਾਸੀ ਦੇ 9 ਵਾਰਡਾਂ ਤੋਂ ਚੋਣ ਲੜਨ ਵਾਲੇ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਜਨਤਾ ਪਾਰਟੀ ਸ਼ਾਮਚੁਰਾਸੀ ਦੀ ਹਲਕਾ ਇੰਚਾਰਜ ਅਤੇ ਸਾਬਕਾ ਮੰਤਰੀ ਬੀਬੀ ਮਹਿੰਦਰ ਕੌਰ ਜੋਸ਼ ਨੇ ਦੱਸਿਆ ਕਿ ਭਾਜਪਾ ਵਲੋਂ ਨਗਰ ਕੌਂਸਲ ਸ਼ਾਮਚੁਰਾਸੀ ਦੇ ਵਾਰਡ ਨੰਬਰ 1 ਤੋਂ ਜਸਵੀਰ ਕੁਮਾਰ (ਭੱਪੀ), ਵਾਰਡ ਨੰਬਰ 2 ਤੋਂ ਦਲਵੀਰ ਕੌਰ, ਵਾਰਡ ਨੰਬਰ 3 ਪਰਮਜੀਤ ਕੁਮਾਰ, ਵਾਰਡ ਨੰਬਰ 4 ਤੋਂ ਕਮਲਾ ਦੇਵੀ, ਵਾਰਡ ਨੰਬਰ 5 ਮੰਗਲ ਕੁਮਾਰ ਮੰਗੀ, ਵਾਰਡ ਨੰਬਰ 6 ਤੋਂ ਸੁਨੀਤਾ ਰਾਣੀ, ਵਾਰਡ ਨੰਬਰ 7 ਤੋਂ ਰਾਜਪਾਲ, ਵਾਰਡ ਨੰਬਰ 8 ਪਿ੍ਆ ਤੇ ਵਾਰਡ ਨੰਬਰ 9 ਇੰਦਰਜੀਤ ਕੌਰ ਚੋਣ ਲੜਨਗੇ | 13 ਜੂਨ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ ਅਤੇ ਉਸੇ ਦਿਨ ਹੀ ਨਤੀਜੇ ਘੋਸ਼ਿਤ ਕਰ ਦਿੱਤੇ ਜਾਣਗੇ |