ਬੀਣੇਵਾਲ, 31 ਮਈ (ਬੈਜ ਚੌਧਰੀ)-ਅਕਾਲੀ ਆਗੂਆਂ ਸ਼ੋ੍ਰਮਣੀ ਅਕਾਲੀ ਦਲ ਬੀਤ ਸਰਕਲ ਦੇ ਪ੍ਰਧਾਨ ਤੇ ਸਾਬਕਾ ਸਰਪੰਚ ਜਗਦੇਵ ਸਿੰਘ ਮਾਨਸੋਵਾਲ, ਸਾਬਕਾ ਸਰਪੰਚ ਝੋਣੋਵਾਲ ਰਾਜਵਿੰਦਰ ਸਿੰਘ ਰਾਜਾ ਵਲੋਂ ਪੈੱ੍ਰਸ ਨੂੰ ਜਾਰੀ ਸਾਂਝੇ ਬਿਆਨ ਵਿਚ ਬੀਤ ਇਲਾਕੇ ਦੀ ਸਿਹਤ ਸਹੂਲਤਾਂ 'ਤੇ ਬੋਲਦਿਆਂ ਕਿਹਾ ਕਿ ਹਲਕਾ ਗੜ੍ਹਸ਼ੰਕਰ ਤੋਂ ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੇ ਯਤਨਾਂ ਸਦਕਾ ਅਕਾਲੀ ਦਲ-ਭਾਜਪਾ ਸਰਕਾਰ ਦੌਰਾਨ ਬੀਤ ਇਲਾਕੇ ਦੇ ਪਿੰਡ ਬੀਣੇਵਾਲ (ਅੱਡਾ ਝੁੰਗੀਆਂ) 'ਚ 30 ਬਿਸਤਰਿਆਂ ਦਾ ਹਸਪਤਾਲ (ਕਮਿਊਨਿਟੀ ਹੈਲਥ ਸੈਂਟਰ) ਦੀ ਇਮਾਰਤ ਦਾ ਕਰੋੜਾਂ ਰੁਪਏ ਦੀ ਲਾਗਤ ਨਾਲ ਨਿਰਮਾਣ ਕਰਵਾਇਆ ਗਿਆ ਸੀ | ਇਸ ਤੋਂ ਬਾਅਦ ਪੰਜ ਸਾਲ ਕਾਂਗਰਸ ਪਾਰਟੀ ਨੇ ਰਾਜ ਕੀਤਾ | ਹੁਣ ਆਮ ਆਦਮੀ ਪਾਰਟੀ ਦੇ ਵੀ ਪੰਜ ਸਾਲ ਪੂਰੇ ਹੋਣ ਵਾਲੇ ਹਨ | ਇਨ੍ਹਾਂ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਬੀਤ ਇਲਾਕਾ ਅੱਜ ਵੀ ਸਿਹਤ ਸੇਵਾਵਾਂ ਤੋਂ ਸੱਖਣਾ ਹੈ | ਉਨ੍ਹਾਂ ਮੰਗ ਕੀਤੀ ਕਿ ਹਸਪਤਾਲ 'ਚ 24 ਘੰਟੇ ਸਿਹਤ ਸਹੂਲਤਾਂ ਦਿੱਤੀਆਂ ਜਾਣ |