05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਡਿਜੀਟਲ ਜਨਮ ਸਰਟੀਫਿਕੇਟ ਦੀ ਸ਼ਰਤ ਕਰਕੇ ਹਜ਼ਾਰਾਂ ਬੱਚਿਆਂ ਦੇ ਦਾਖ਼ਲੇ ਖ਼ਤਰੇ ਵਿਚ-ਪ੍ਰਧਾਨ ਵਿਰਕ

Ad Position 21
No active advertisement
ਅਜੀਤ ਡੈਸਕ 13-06-2026
ਘੋਗਰਾ, 12 ਜੂਨ (ਆਰ. ਐੱਸ. ਸਲਾਰੀਆ)-ਰਾਸਾ ਯੂਨੀਅਨ ਹੁਸ਼ਿਆਰਪੁਰ ਨੇ ਸਰਕਾਰ ਤੋਂ ਦਾਖਲਾ ਤਰੀਕ ਵਧਾਉਣ ਦੀ ਕੀਤੀ ਮੰਗ ਕੀਤੀ ਹੈ | ਇਹ ਪ੍ਰਗਟਾਵਾ ਰਾਸਾ ਯੂਨੀਅਨ ਹੁਸ਼ਿਆਰਪੁਰ ਦੇ ਪ੍ਰਧਾਨ ਨਵਦੀਪ ਸਿੰਘ ਵਿਰਕ ਨੇ ਪੈੱ੍ਰਸ ਬਿਆਨ ਜਾਰੀ ਕਰਕੇ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ 2026-27 ਸੈਸ਼ਨ ਲਈ 8ਵੀਂ ਤੋਂ 12ਵੀਂ ਜਮਾਤ ਦੇ ਦਾਖ਼ਲਿਆਂ ਵਾਸਤੇ ਡਿਜੀਟਲ ਜਨਮ ਸਰਟੀਫਿਕੇਟ ਲਾਜ਼ਮੀ ਕਰਨ ਦੇ ਫ਼ੈਸਲੇ 'ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ | ਉਨ੍ਹਾਂ ਕਿਹਾ ਨੇ ਕਿਹਾ ਕਿ ਸੁਵਿਧਾ ਕੇਂਦਰਾਂ ਦੇ ਮੁਲਾਜ਼ਮਾਂ ਦੀ ਹੜਤਾਲ ਕਰਕੇ ਪਿਛਲੇ ਕਈ ਦਿਨਾਂ ਤੋਂ ਜਨਮ ਸਰਟੀਫਿਕੇਟ ਬਣਨੇ ਬਿਲਕੁਲ ਬੰਦ ਪਏ ਹਨ | ਇਸ ਦਾ ਫ਼ਾਇਦਾ ਚੁੱਕ ਕੇ ਪ੍ਰਾਈਵੇਟ ਸਾਈਬਰ ਕੈਫ਼ੇ ਵਾਲੇ ਮਜਬੂਰ ਮਾਪਿਆਂ ਤੋਂ ਇਕ ਸਰਟੀਫਿਕੇਟ ਦੇ 200 ਤੋਂ 300 ਰੁਪਏ ਤੱਕ ਵਸੂਲ ਰਹੇ ਹਨ | ਗ਼ਰੀਬ ਪਰਿਵਾਰਾਂ ਦੇ ਬੱਚਿਆਂ ਲਈ ਇਹ ਵੀ ਭਾਰੀ ਬੋਝ ਹੈ | ਉਨ੍ਹਾਂ ਅੱਗੇ ਕਿਹਾ ਕਿ ਇਸ ਫ਼ੈਸਲੇ ਨਾਲ ਸਭ ਤੋਂ ਵੱਧ ਮਾਰ ਨਿਪਾਲ ਤੇ ਦੂਜੇ ਸੂਬਿਆਂ ਤੋਂ ਆਏ ਪ੍ਰਵਾਸੀ ਮਜ਼ਦੂਰਾਂ ਦੇ ਬੱਚਿਆਂ ਨੂੰ ਪੈ ਰਹੀ ਹੈ | 15-16 ਸਾਲ ਦੀ ਉਮਰ ਦੇ ਅਜਿਹੇ ਹਜ਼ਾਰਾਂ ਬੱਚੇ ਹਨ ਜਿਨ੍ਹਾਂ ਦੇ ਜਨਮ ਸਰਟੀਫਿਕੇਟ ਅੱਜ ਤੱਕ ਬਣੇ ਹੀ ਨਹੀਂ | ਅਜਿਹੇ ਹਾਲਾਤ ਵਿਚ ਉਹ ਦਾਖਲਾ ਕਿਵੇਂ ਲੈਣਗੇ? ਦਾਖ਼ਲੇ ਦੀ ਅੰਤਿਮ ਤਰੀਕ 15 ਜੁਲਾਈ 2026 ਨਿਰਧਾਰਿਤ ਕੀਤੀ ਗਈ ਹੈ | ਰਾਸਾ ਯੂਨੀਅਨ ਦੇ ਪ੍ਰਧਾਨ ਸ. ਵਿਰਕ ਹੁਸ਼ਿਆਰਪੁਰ ਨੇ ਕਿਹਾ ਦਾਖ਼ਲੇ ਦੀ ਤਰੀਕ ਤੁਰੰਤ ਵਧਾਈ ਜਾਵੇ | ਪ੍ਰਵਾਸੀ ਬੱਚਿਆਂ ਲਈ ਵਿਸ਼ੇਸ਼ ਗਾਈਡ ਲਾਈਨ ਜਾਰੀ ਕੀਤੀ ਜਾਵੇ, ਜਿਨ੍ਹਾਂ ਬੱਚਿਆਂ ਕੋਲ ਜਨਮ ਸਰਟੀਫਿਕੇਟ ਨਹੀਂ ਹੈ, ਉਨ੍ਹਾਂ ਲਈ ਹਲਫ਼ੀਆ ਬਿਆਨ ਜਾਂ ਪਿਛਲੇ ਸਕੂਲ ਦੇ ਰਿਕਾਰਡ ਨੂੰ ਆਧਾਰ ਮੰਨ ਕੇ ਦਾਖਲਾ ਦਿੱਤਾ ਜਾਵੇ | ਨਵਦੀਪ ਸਿੰਘ ਨੇ ਮੁੱਖ ਮੰਤਰੀ ਪੰਜਾਬ ਤੇ ਸਿੱਖਿਆ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਇਸ ਮਸਲੇ ਦਾ ਤੁਰੰਤ ਨੋਟਿਸ ਲੈਣ |
Ad Position 22
No active advertisement
ਪਿਛਲੀ ਖ਼ਬਰ ਡਿਜੀਟਲ ਜਨਮ ਸਰਟੀਫਿਕੇਟ ਦੀ ਸ਼ਰਤ ਕਰਕੇ ਹਜ਼ਾਰਾਂ ਬੱਚਿਆਂ ਦੇ ਦਾਖ਼ਲੇ ਖ਼ਤਰੇ ਵਿਚ-ਪ੍ਰਧਾਨ ਵਿਰਕ ਅਗਲੀ ਖ਼ਬਰ ਨਗਰ ਕੌਂਸਲ ਸ਼ਾਮਚੁਰਾਸੀ ਦੇ 9 ਵਾਰਡਾਂ ਲਈ ਚੋਣਾਂ ਅੱਜ, ਚੋਣ ਅਮਲਾ ਰਵਾਨਾ
Ad Position 24
No active advertisement