ਪੱਸੀ ਕੰਢੀ, 12 ਜੂਨ (ਜਗਤਾਰ ਸਿੰਘ ਰਜਪਾਲਮਾ)-ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਜਗਦੀਪ ਸਿੰਘ ਜ਼ਿਲ੍ਹਾ ਐਪੀਡੀਮੋਲੋਜਿਸਟ, ਐੱਸ. ਐਮ. ਓ. ਡਾ. ਰੋਹਿਤ ਬਰੂਟਾ ਪੀ. ਐੱਚ. ਸੀ. ਮੰਡ ਭੰਡੇਰ ਦੀ ਯੋਗ ਅਗਵਾਈ ਹੇਠ ਪਿੰਡ ਮੱਕੋਵਾਲ ਵਿਖੇ ਸਿਹਤ ਕਰਮਚਾਰੀ ਰਾਜੀਵ ਰੋਮੀ, ਸੀ. ਐੱਚ. ਓ. ਹਰਕੀਰਤ ਸਿੰਘ, ਏ. ਐਨ. ਐਮ. ਕਮਲੇਸ਼ ਦੇਵੀ, ਕਿ੍ਸ਼ਨਾ ਦੇਵੀ ਆਸ਼ਾ ਵਰਕਰ ਵਲੋਂ ਘਰਾਂ ਵਿਚ ਡੇਂਗੂ ਦੇ ਲਾਰਵੇ ਦਾ ਨਿਰੀਖਣ ਕੀਤਾ | ਇਸ ਸਮੇਂ ਸਿਹਤ ਕਰਮਚਾਰੀ ਰਾਜੀਵ ਰੋਮੀ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਚਲਾਈ ਗਈ 'ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ' ਮੁਹਿੰਮ ਵਿਚ ਸਾਨੂੰ ਸਭ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਜਿਸ ਤਹਿਤ ਡੇਂਗੂ, ਮਲੇਰੀਆ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ | 'ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ' ਤਹਿਤ ਇਨ੍ਹਾਂ ਵਸਤਾਂ ਦੀ ਸਫ਼ਾਈ ਰੱਖ ਕੇ ਹਰ ਸ਼ੁੱਕਰਵਾਰ ਡਰਾਈ ਡੇ ਮਨਾਉਣਾ ਚਾਹੀਦਾ ਹੈ | ਇਸ ਸਮੇਂ ਦੱਸਿਆ ਕਿ ਸਾਨੂੰ ਆਪਣੇ ਘਰਾਂ ਦੇ ਆਸ-ਪਾਸ ਸਫ਼ਾਈ ਰੱਖਣੀ ਚਾਹੀਦੀ ਹੈ ਤੇ ਪਾਣੀ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ | ਇਸ ਸਮੇਂ ਲੋਕਾਂ ਨੂੰ ਟਾਇਰ, ਟੁੱਟੀਆਂ ਬਾਲਟੀਆਂ, ਪਲਾਸਟਿਕ ਦੇ ਡੱਬੇ, ਡਿਸਪੋਜ਼ੇਬਲ ਕੱਪ-ਪਲੇਟਾਂ ਤੇ ਹੋਰ ਕਈ ਤਰਾਂ ਦੇ ਡੱਬੇ ਖੁੱਲ੍ਹੇ ਵਿਚ ਜਾਂ ਛੱਤ 'ਤੇ ਨਾ ਸੁੱਟਣ ਲਈ ਕਿਹਾ ਗਿਆ | ਇਹ ਮੱਛਰ ਜ਼ਿਆਦਾਤਰ ਸਾਫ਼ ਖੜ੍ਹੇ ਪਾਣੀ ਦੇ ਸੋਮਿਆਂ ਵਿਚ ਪੈਦਾ ਹੁੰਦਾ ਹੈ | ਇਹ ਮੱਛਰ ਜ਼ਿਆਦਾਤਰ ਦਿਨ ਵੇਲੇ ਕੱਟਦਾ ਹੈ | ਸੌਣ ਵੇਲੇ ਮੱਛਰਦਾਨੀ, ਮੱਛਰ ਦੇ ਕੱਟਣ ਤੋਂ ਬਚਾਅ ਕਰਨ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ | ਡੇਂਗੂ ਦੇ ਸਾਰੇ ਟੈੱਸਟ ਤੇ ਇਲਾਜ ਸਰਕਾਰੀ ਸਿਹਤ ਸੰਸਥਾਵਾਂ ਵਿਚ ਫ਼੍ਰੀ ਕੀਤੇ ਜਾਂਦੇ ਹਨ | ਇਸ ਸਮੇਂ ਸਿਹਤ ਕਰਮਚਾਰੀ ਰਾਜੀਵ ਰੋਮੀ, ਸੀ. ਐੱਚ. ਓ. ਹਰਕੀਰਤ ਸਿੰਘ, ਏ. ਐਨ. ਐਮ. ਕਮਲੇਸ਼ ਦੇਵੀ, ਕਲਾ ਦੇਵੀ, ਕਿ੍ਸ਼ਨਾ ਦੇਵੀ ਆਸ਼ਾ ਵਰਕਰ, ਕੁੰਤੀ ਦੇਵੀ ਪੰਚ, ਰਾਮਪਾਲ, ਹਰਨਾਮ ਸਿੰਘ, ਦਵਿੰਦਰ ਸਿੰਘ, ਜੋਗਿੰਦਰ ਸਿੰਘ, ਕੁਲਵਿੰਦਰ ਕੌਰ, ਅੰਜਨਾ ਦੇਵੀ, ਸੁਸ਼ਮਾ ਦੇਵੀ, ਸ਼ਕੁੰਤਲਾ ਦੇਵੀ, ਪ੍ਰਕਾਸ਼ ਚੰਦ ਆਦਿ ਪਿੰਡ ਵਾਸੀ ਹਾਜ਼ਰ ਸਨ |