09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਸਿਵਲ ਹਸਪਤਾਲ ਦਸੂਹਾ ਵਿਖੇ ਵਰਲਡ ਬਲੱਡ ਡੋਨਰ ਡੇ ਮਨਾਇਆ <br/>

Ad Position 21
No active advertisement
ਅਜੀਤ ਡੈਸਕ 16-06-2026
ਦਸੂਹਾ, 15 ਜੂਨ (ਭੁੱਲਰ)-ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਮੋਹਨ ਸਿੰਘ ਸਿਵਲ ਹਸਪਤਾਲ ਦਸੂਹਾ ਦੀ ਰਹਿਨੁਮਾਈ ਹੇਠ ਸਿਵਲ ਹਸਪਤਾਲ ਦਸੂਹਾ ਵਿਖੇ ਵਰਲਡ ਡੋਨਰ ਡੇ ਮਨਾਇਆ | ਇਸ ਮੌਕੇ ਵੱਖ-ਵੱਖ ਬਲੱਡ ਡੋਨਰ ਜਥੇਬੰਦੀਆਂ ਵਲੋਂ ਭਾਗ ਲਿਆ ਤੇ ਬਲੱਡ ਡੋਨਰ ਜਥੇਬੰਦੀਆਂ ਵਲੋਂ ਬਲੱਡ ਦਾਨ ਵੀ ਕੀਤਾ | ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਮੋਹਨ ਸਿੰਘ ਸਿਵਲ ਹਸਪਤਾਲ ਦਸੂਹਾ ਨੇ ਦੱਸਿਆ ਕਿ ਖ਼ੂਨਦਾਨ ਕਰਨ ਨਾਲ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬੱਚ ਸਕਦੇ ਹਾਂ ਜਿਵੇਂ ਖ਼ੂਨ ਦੇ ਸੈੱਲਾਂ ਦੀ ਪਰਫਾਰਮੈਂਸ ਤੇ ਸਿਹਤ ਵਿਚ ਸੁਧਾਰ ਹੁੰਦਾ ਹੈ | ਕੈਂਸਰ ਦਾ ਖ਼ਤਰਾ ਘੱਟ ਪੈਂਦਾ ਹੈ | ਨਵੇਂ ਖ਼ੂਨ ਦੇ ਸੈੱਲ ਬਣਨ ਵਿਚ ਮਦਦ ਮਿਲਦੀ ਹੈ | ਖ਼ੂਨ 'ਚ ਆਇਰਨ ਦਾ ਸੰਤੁਲਨ ਬਣਿਆ ਰਹਿੰਦਾ ਹੈ | ਦਿਲ ਦੀਆਂ ਬਿਮਾਰੀਆਂ ਅਤੇ ਸਟਰੋਕ ਦਾ ਖ਼ਤਰਾ ਘਟਦਾ ਹੈ | ਮਾਨਸਿਕ ਸੰਤੁਸ਼ਟੀ ਤੇ ਇਮੋਸ਼ਨਲ ਹੈਲਥ ਵਧੀਆ ਰਹਿੰਦੀ ਹੈ | ਇਸ ਮੌਕੇ ਬੀ. ਟੀ. ਓ. ਡਾ. ਹਰਸ਼ਪ੍ਰੀਤ ਕੌਰ ਨੇ ਦੱਸਿਆ ਕਿ ਖ਼ੂਨਦਾਨ ਇਕ ਮਹਾਂਦਾਨ ਹੈ ਤੇ ਬਲੱਡ ਨੂੰ ਦਾਨ ਕਰਨ ਨਾਲ ਅਸੀਂ ਲੱਖਾਂ ਮਰੀਜ਼ਾਂ ਦੀ ਜਾਨ ਬਚਾਈ ਜਾ ਸਕਦੀ ਹੈ | ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾਕ ਮਨਮੋਹਨ ਸਿੰਘ ਸਿਵਲ ਹਸਪਤਾਲ ਦਸੂਹਾ ਨੇ ਵੱਖ-ਵੱਖ ਬਲੱਡ ਡੋਨਰ ਜਥੇਬੰਦੀਆਂ ਨੂੰ ਸਨਮਾਨਿਤ ਵੀ ਕੀਤਾ ਅਤੇ ਬਲੱਡ ਡੋਨਰ ਜਥੇਬੰਦੀਆਂ, ਸਮੂਹ ਸਟਾਫ਼ ਤੇ ਨਰਸਿੰਗ ਸਟੂਡੈਂਟ ਨੂੰ ਖ਼ੂਨਦਾਨ ਕਰਨ ਬਾਰੇ ਪ੍ਰੇਰਤ ਵੀ ਕੀਤਾ | ਇਸ ਮੌਕੇ ਡਾ. ਕੁਲਵਿੰਦਰ ਸਿੰਘ, ਡਾ. ਸ਼ੁੱਭਪਰਿੰਦਰ ਕੌਰ, ਡਾ. ਹਰਸ਼, ਡਾ. ਹਰਸ਼ਪ੍ਰੀਤ ਕੌਰ, ਸੀਨੀਅਰ ਮੈਡੀਕਲ ਲੈਬ ਟੈਕਨੀਸ਼ੀਅਨ ਡੈਨੀਅਲ, ਨਰਸਿੰਗ ਸਿਸਟਰ ਜਸਵਿੰਦਰ ਕੌਰ, ਐਲ. ਐਚ. ਵੀ. ਕੁਲਜੀਤ ਕੌਰ, ਲੈਬ ਟੈਕਨੀਸ਼ੀਅਨ ਹਰਦਿਆਲ ਸਿੰਘ, ਸਟਾਫ਼ ਨਰਸ ਰਜਿੰਦਰ ਕੌਰ, ਏ. ਐਨ. ਐਮ. ਰਾਜ ਰਾਣੀ, ਏ. ਐਨ. ਐਮ. ਕਿਰਨ ਬਾਲਾ, ਸਿਹਤ ਕਰਮਚਾਰੀ ਗੁਰਨਾਮ ਸਿੰਘ, ਰਛਪਾਲ ਸਿੰਘ ਅਤੇ ਨਰਸਿੰਗ ਕਾਲਜ ਦੇ ਟੀਚਰ ਅਤੇ ਸਟੂਡੈਂਟ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕਰੋੜਾਂ ਦੇ ਵਿਕਾਸ ਦਾਅਵਿਆਂ ਵਿਚਕਾਰ ਮੂਨਕਾਂ ਫਾਟਕ ਤੋਂ ਗੁਰਦੁਆਰਾ ਟਾਹਲੀ ਸਾਹਿਬ ਲਿੰਕ ਸੜਕ ਅਧੂਰੀ <br/> ਅਗਲੀ ਖ਼ਬਰ ਜਗਜੀਤ ਸਿੰਘ ਜੱਗੀ ਨੇ ਸ਼ੇਰੂ ਕਲਾਸਿਕ ਚੈਂਪੀਅਨਸ਼ਿਪ 'ਚ ਜਿੱਤਿਆ ਸੋਨ ਤਗਮਾ <br/>
Ad Position 24