09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਜਗਜੀਤ ਸਿੰਘ ਜੱਗੀ ਨੇ ਸ਼ੇਰੂ ਕਲਾਸਿਕ ਚੈਂਪੀਅਨਸ਼ਿਪ 'ਚ ਜਿੱਤਿਆ ਸੋਨ ਤਗਮਾ <br/>

Ad Position 21
No active advertisement
ਅਜੀਤ ਡੈਸਕ 16-06-2026
ਮੁਕੇਰੀਆਂ, 15 ਜੂਨ (ਰਾਮਗੜ੍ਹੀਆ)-ਪਿਛਲੇ ਦਿਨੀਂ ਦਿੱਲੀ ਵਿਚ ਹੋਈ ਸ਼ੇਰੂ ਕਲਾਸਿਕ ਚੈਂਪੀਅਨਸ਼ਿਪ 'ਚ ਮੁਕੇਰੀਆਂ ਦੇ ਜਗਜੀਤ ਸਿੰਘ ਜਿਸ ਨੂੰ ਸਭ ਜੱਗੀ ਓਲੰਪੀਅਨ ਦੇ ਨਾਂਅ ਨਾਲ ਜਾਣਦੇ ਹਨ, ਨੇ ਸੋਨ ਤਗਮਾ ਜਿੱਤ ਕੇ ਇਤਿਹਾਸ ਰਚਿਆ ਹੈ | ਜਗਜੀਤ ਸਿੰਘ ਦੀ ਇਸ ਉਪਲਬਧੀ ਨਾਲ ਮੁਕੇਰੀਆਂ ਸ਼ਹਿਰ ਦਾ ਨਾਂਅ ਪੂਰੇ ਪੰਜਾਬ 'ਚ ਉੱਚਾ ਹੋਇਆ ਹੈ | ਇਥੇ ਜ਼ਿਕਰਯੋਗ ਹੈ ਕਿ ਜਗਜੀਤ ਸਿੰਘ ਇਕ ਗ਼ਰੀਬ ਘਰ ਤੋਂ ਉਠਿਆ ਨੌਜਵਾਨ ਹੈ, ਜਿਸ ਨੇ ਆਪਣੀ ਅਣਥੱਕ ਮਿਹਨਤ ਸਦਕਾ ਵਧੀਆ ਸਰੀਰ ਤਿਆਰ ਕੀਤਾ ਹੈ | ਜਗਜੀਤ ਸਿੰਘ ਇਸ ਸਮੇਂ ਕਈ ਨੌਜਵਾਨਾਂ ਨੂੰ ਬਾਡੀ ਬਿਲਡਰ ਦੀ ਕੋਚਿੰਗ ਵੀ ਦੇ ਰਿਹਾ ਹੈ | ਗੱਲਬਾਤ ਦੌਰਾਨ ਜਗਜੀਤ ਸਿੰਘ ਨੇ ਦੱਸਿਆ ਕਿ ਇਹ ਮੈਡਲ ਉਨ੍ਹਾਂ ਵਰਲਡ ਰਿਕਾਰਡ ਹੋਲਡਰ ਕੋਚ ਅਮਨ ਓਲੰਪੀਅਨ ਦੀ ਰਹਿਨੁਮਾਈ ਹੇਠ ਹਾਸਿਲ ਕੀਤਾ ਹੈ | ਜਗਜੀਤ ਸਿੰਘ ਨੇ ਕਿਹਾ ਕਿ ਉਹ ਅਗਾਂਹ ਤੋਂ ਆਪਣੀ ਮਿਹਨਤ ਇਸੇ ਤਰ੍ਹਾਂ ਜਾਰੀ ਰੱਖਦੇ ਹੋਏ ਹੋਰ ਵੀ ਕਈ ਮੈਡਮ ਹਾਸਿਲ ਕਰਨਗੇ | ਉਨ੍ਹਾਂ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਪੜ੍ਹਾਈ ਦੇ ਨਾਲ-ਨਾਲ ਆਪਣੀ ਸਿਹਤ ਵੱਲ ਖ਼ਾਸ ਧਿਆਨ ਦੇਣ ਕਿਉਂਕਿ ਦੁਨੀਆਂ 'ਤੇ ਹਰ ਚੀਜ਼ ਖ਼ਰੀਦੀ ਜਾ ਸਕਦੀ ਹੈ ਪਰ ਚੰਗੀ ਸਿਹਤ ਨਹੀਂ |

Ad Position 22
No active advertisement
ਪਿਛਲੀ ਖ਼ਬਰ ਸਿਵਲ ਹਸਪਤਾਲ ਦਸੂਹਾ ਵਿਖੇ ਵਰਲਡ ਬਲੱਡ ਡੋਨਰ ਡੇ ਮਨਾਇਆ <br/> ਅਗਲੀ ਖ਼ਬਰ ਮੁੱਖ ਮੰਤਰੀ ਦਾ ਲੋਕ ਮਿਲਣੀ ਪ੍ਰੋਗਰਾਮ ਰੱਦ ਹੋਣ ਕਾਰਨ ਇਲਾਕਾ ਵਾਸੀ ਨਿਰਾਸ਼ <br/>
Ad Position 24