ਹਰਿਆਣਾ, 26 ਜੂਨ (ਹਰਮੇਲ ਸਿੰਘ ਖੱਖ)-ਸ਼੍ਰੋਮਣੀ ਅਕਾਲੀ ਦੇ ਸੀਨੀਅਰ ਆਗੂ ਨੰਬਰਦਾਰ ਹਰਮੇਸ਼ ਸਿੰਘ ਬਰਿਆਣਾ ਨਮਿਤ ਸ਼ਰਧਾਂਜਲੀ ਸਮਾਗਮ ਕਰਵਾਇਆ। ਇਸ ਦੌਰਾਨ ਸ੍ਰੀ ਗੁਰੂ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਾਜ਼ਰੀ ‘ਚ ਭਾਈ ਬਲਕਾਰ ਸਿੰਘ ਦੇ ਜਥੇ ਨੇ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਇਸ ਮੌਕੇ ਐਡ. ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਨੰ: ਹਰਮੇਸ਼ ਸਿੰਘ ਬਰਿਆਣਾ ਦੇ ਪੁੱਤਰ ਜਸਕਰਨ ਸਿੰਘ ਨੂੰ ਸਿਰੋਪਾਓ ਦਿੱਤਾ ਗਿਆ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਸਮਾਜ ਅੰਦਰ ਚੰਗੇ ਵਿਅਕਤੀਆਂ ਦੀ ਹਰ ਕੋਈ ਸੋਭਾ ਕਰਦਾ ਹੈ ਤੇ ਉਨ੍ਹਾਂ ਨੂੰ ਸਮੇਂ-ਸਮੇਂ ’ਤੇ ਯਾਦ ਕੀਤਾ ਜਾਂਦਾ ਹੈ। ਐਸੀ ਹੀ ਸ਼ਖ਼ਸੀਅਤ ਦੇ ਮਾਲਕ ਸਨ ਨੰਬਰਦਾਰ ਹਰਮੇਸ਼ ਸਿੰਘ ਬਰਿਆਣਾ, ਜਿਨ੍ਹਾਂ ਨੇ ਬਹੁਤ ਹੀ ਲੰਬਾ ਸਮਾਂ ਸ਼੍ਰੋਮਣੀ ਅਕਾਲੀ ਨੂੰ ਮਜ਼ਬੂਤ ਕਰਨ ਲਈ ਹਰ ਸਮੇਂ ਮਦਦ ਕੀਤੀ, ਜਿਨ੍ਹਾਂ ਸਦਕਾ ਹੀ ਅੱਜ ਇਸ ਖੇਤਰ ‘ਚ ਸ਼੍ਰੋਮਣੀ ਅਕਾਲੀ ਦਲ ਦਾ ਵੱਡੇ ਪੱਧਰ ‘ਤੇ ਪਸਾਰ ਹੋ ਸਕਿਆ। ਉਨ੍ਹਾਂ ਕਿਹਾ ਕਿ ਨੰ: ਹਰਮੇਸ਼ ਸਿੰਘ ਵਲੋਂ ਸਮਾਜ ਸੇਵੀ, ਧਾਰਮਿਕ, ਰਾਜਨੀਤਕ ਅੰਦਰ ਆਪਣਾ ਬਣਦਾ ਯੋਗਦਾਨ ਪਾਇਆ ਹੈ। ਇਸ ਮੌਕੇ ਜਸਕਰਨ ਸਿੰਘ ਬਰਿਆਣਾ, ਬੀਬੀ ਮਹਿੰਦਰ ਕੌਰ ਜੋਸ਼ ਸਾਬਕਾ ਮੰਤਰੀ ਤੇ ਭਾਜਪਾ ਆਗੂ, ਪ੍ਰੋ: ਸੰਦੀਪ ਸਿੰਘ ਸੀਕਰੀ ਇੰਚਾਰਜ ਹਲਕਾ ਸ਼ਾਮਚੁਰਾਸੀ ਸ਼੍ਰੋਮਣੀ ਅਕਾਲੀ ਦਲ (ਬ), ਕੈਪਟਨ ਬਲਵੀਰ ਸਿੰਘ ਹਰਸੀ ਪਿੰਡ, ਸਰਪੰਚ ਸਤਪਾਲ ਸਿੰਘ ਭੁਲਾਣਾ, ਚਰਨਜੀਤ ਸਿੰਘ ਰੂਬੀ ਸੋਢੀ, ਗੁਰਦਰਸ਼ਨ ਸਿੰਘ ਬਿੱਟੂ ਸੋਢੀ, ਸੁਰਿੰਦਰਪਾਲ ਸਿੰਘ ਸੋਢੀ, ਨੰ: ਗੁਰਜੀਤ ਸਿੰਘ ਨੀਲਾ ਨਲੋਆ, ਕਰਮਵੀਰ ਸਿੰਘ ਆਡਿਟ ਇੰਸਪੈਕਟਰ, ਅਮਰੀਕ ਸਿੰਘ ਭਾਗੋਵਾਲ, ਕੈਪਟਨ ਜਸਵੀਰ ਸਿੰਘ, ਪ੍ਰਿੰਸੀਪਲ ਹਰਜਿੰਦਰ ਸਿੰਘ, ਸਰਪੰਚ ਕਰਮ ਸਿੰਘ ਤਾਜਪੁਰ ਕਲਾਂ, ਡਾ. ਸੁਰਿੰਦਰ ਸਿੰਘ ਹਰਿਆਣਾ, ਬਲਜੀਤ ਸਿੰਘ ਕੋਠੇ ਜੱਟਾਂ, ਮੈਨੇ: ਕਰਨੈਲ ਸਿੰਘ, ਸਤਪਾਲ ਸਿੰਘ ਰਾਉਵਾਲ, ਲਖਵਿੰਦਰ ਠੱਕਰ, ਸੰਤ ਸਿੰਘ ਜੰਡੌਰ, ਹਰਜੀਤ ਸਿੰਘ ਨੰਗਲ, ਜਸਪਾਲ ਸਿੰਘ ਚੱਕ ਗੁੱਜਰਾਂ, ਮਾ: ਗੁਰਦਿਆਲ ਸਿੰਘ ਗੁਰਾਇਆ, ਰਾਕੇਸ਼ ਬਹਿਲ ਹਰਿਆਣਾ, ਗੁਰਵਿੰਦਰ ਸਿੰਘ, ਮਨਪ੍ਰੀਤ ਸਿੰਘ ਰੰਧਾਵਾ, ਮੈਨੇ: ਮੋਹਨ ਸਿੰਘ ਨੌਸ਼ਹਿਰਾ, ਮੈਨੇ: ਬਲਵਿੰਦਰ ਸਿੰਘ ਕੋਟਲਾ, ਜਗਦੀਸ਼ ਸਿੰਘ, ਗੁਰਵਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ।