ਹੁਸ਼ਿਆਰਪੁਰ, 28 ਜੂਨ (ਨਰਿੰਦਰ ਸਿੰਘ ਬੱਡਲਾ)-ਦੋਆਬਾ ਸਪੋਰਟਿੰਗ ਕਲੱਬ ਖੇੜਾ ਮਾਹਿਲਪੁਰ ਵਲੋਂ ਕਲੱਬ ਦੇ ਪ੍ਰਧਾਨ ਜਥੇ. ਇਕਬਾਲ ਸਿੰਘ ਖੇੜਾ ਦੀ ਪ੍ਰਧਾਨਗੀ ਹੇਠ ਹੋ ਰਹੀ ਹੋਮ ਐਂਡ ਅਵੇ ਲੀਗ ਦੇ ਅੰਡਰ-12 ਗਰੁੱਪ ਦੇ ਮੈਚਾਂ ਦਾ ਉਦਘਾਟਨ ਮਲਕੀਤ ਸਿੰਘ ਬੈਂਸ ਇੰਗਲੈਂਡ, ਜਥੇ. ਇਕਬਾਲ ਸਿੰਘ ਖੇੜਾ, ਬਾਬਾ ਵਿਨੋਦ ਸਿੰਘ ਸੰਘਾ, ਰਣਜੀਤ ਸਿੰਘ ਤੇ ਕੋਚ ਜਗਦੀਸ਼ ਸਿੰਘ ਹਲੂਵਾਲ ਵਲੋਂ ਸਾਂਝੇ ਤੌਰ ’ਤੇ ਕੀਤਾ। ਇਸ ਮੌਕੇ ਜਥੇ. ਇਕਬਾਲ ਸਿੰਘ ਖੇੜਾ ਨੇ ਕਿਹਾ ਕਿ ਮਾਹਿਲਪੁਰ ਦੇ ਇਲਾਕੇ ਨੂੰ ਫੁੱਟਬਾਲ ਦੀ ਨਰਸਰੀ ਵਜੋਂ ਜਾਣਿਆ ਜਾਂਦਾ ਹੈ ਅਤੇ ਇੱਥੋਂ ਦੇ ਨੌਜਵਾਨ ਹੀ ਨਹੀਂ ਬਲਕਿ ਬੱਚੇ ਵੀ ਫੁੱਟਬਾਲ ਦੇ ਸ਼ੌਕੀਨ ਹਨ। ਉਨ੍ਹਾਂ ਕਿਹਾ ਕਿ ਮਾਹਿਲਪੁਰ ਦੇ ਇਲਾਕੇ ਨੇ ਅਨੇਕਾਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਫੁੱਟਬਾਲ ਖਿਡਾਰੀ ਪੈਦਾ ਕੀਤੇ ਹਨ। ਉਨ੍ਹਾਂ ਕਿਹਾ ਕਿ ਇਹ ਫੁੱਟਬਾਲ ਲੀਗ ਕਰਵਾਉਣ ਦਾ ਮਕਸਦ ਨੌਜਵਾਨਾਂ ਤੇ ਬੱਚਿਆਂ ਦੇ ਫੁੱਟਬਾਲ ਪ੍ਰਤੀ ਹੋਰ ਉਤਸ਼ਾਹ ਭਰਨਾ ਹੈ। ਇਸ ਮੌਕੇ ਕੋਚ ਗੁਰਦੀਪ ਸਿੰਘ ਥਾਪਾ, ਸੇਵਕ ਸਿੰਘ ਭਾਮ, ਡਾ. ਅਵਤਾਰ ਸਿੰਘ, ਬਲਜਿੰਦਰ ਸਿੰਘ ਬੈਂਸ, ਬਲਵਿੰਦਰ ਸਿੰਘ ਬੈਂਸ, ਮੈਡਮ ਅਮਨਦੀਪ ਕੌਰ ਸਾਇੰਸ ਮਿਸਟਰੈੱਸ, ਸਿਕੰਦਰ ਖੇੜਾ , ਜਸਵੰਤ ਸਿੰਘ, ਕੋਚ ਦਿਨੇਸ਼ ਕੁਮਾਰ , ਕੋਚ ਜੈ ਪਾਲ ਡਾਣਸੀਵਾਲ, ਹੁਸਨ ਲਾਲ ਸੋਢੀ, ਸਰਬਜੀਤ ਚੀਮਾ, ਪਵਨ ਕੁਮਾਰ ਲੰਬੜਦਾਰ ਭਾਮ, ਪਰਮਿੰਦਰ ਸਿੰਘ ਪੱਪੀ, ਸਿਮਰਨਜੀਤ ਸਿੰਘ ਮੌਂਟੀ, ਮਨਰਾਜ, ਕੁਲਵਿੰਦਰ ਸਿੰਘ, ਮੋਹਨ ਲਾਲ, ਕੋਚ ਗੁਰਦੀਪ ਸਿੰਘ ਖੇੜਾ, ਸੁਖਵਿੰਦਰ ਸਿੰਘ ਬੈਂਸ, ਅਨਵੀਰ ਕੌਰ, ਮਨਦੀਪ ਕੌਰ, ਅਮਰੀਕ ਸਿੰਘ ਜੀਵਨਪੁਰ, ਬ੍ਰਹਮਜੋਤ ਸਿੰਘ ਸੰਘਾ ਲੰਗੇਰੀ, ਹਰਵਿੰਦਰ ਸਿੰਘ ਹੈਰੀ ਮੇਘੋਵਾਲ, ਰਣਧੀਰ ਸਿੰਘ ਮੇਘੋਵਾਲ, ਰੈਫ਼ਰੀ ਗੁਰਦੀਪ ਸਿੰਘ ਹਨੀ ਹਰਮਨ, ਲਵਪ੍ਰੀਤ ਸਿੰਘ, ਹਰਦੀਸ਼ ਸਿੰਘ ਭਾਰਟਾ, ਰਣਜੀਤ ਸਿੰਘ ਮਿੰਟੂ, ਮਨਪ੍ਰੀਤ ਬੀੜਾ, ਮਨਪ੍ਰੀਤ ਸਹੋਤਾ ਆਦਿ ਹਾਜ਼ਰ ਸਨ।
16ਵੇਂ ਅੰਡਰ 12 ਸਬ-ਜੂਨੀਅਰ ਦੋਆਬਾ ਕੱਪ ਲੀਗ ਫੁੱਟਬਾਲ ਟੂਰਨਾਮੈਂਟ ਦੀ ਸ਼ੁਰੂਆਤ
ਅਜੀਤ ਡੈਸਕ
29-06-2026