ਧੂਰੀ, 28 ਜੂਨ (ਲਖਵੀਰ ਸਿੰਘ ਧਾਂਦਰਾ) - ਸੰਤ ਰਾਮਪਾਲ ਦੀ ਹਜ਼ੂਰੀ ’ਚ ਪਰਮੇਸ਼ਵਰ ਕਬੀਰ ਸਾਹਿਬ ਦੇ 629ਵੇਂ ਪ੍ਰਗਟ ਦਿਵਸ ਮੌਕੇ 27 ਤੋਂ 29 ਜੂਨ ਤੱਕ ਮਨਾਏ ਜਾ ਰਹੇ ਤਿੰਨ ਰੋਜ਼ਾ ਵਿਸ਼ਾਲ ਮਹਾਂਸਮਾਗਮ ਦੀ ਅੱਜ ਸ਼ਰਧਾ, ਉਤਸ਼ਾਹ ਅਤੇ ਆਧਿਆਤਮਿਕ ਮਾਹੌਲ ਵਿੱਚ ਸ਼ੁਭ ਸ਼ੁਰੂਆਤ ਹੋਈ । ਪੰਜਾਬ ਦੇ ਸਤਲੋਕ ਆਸ਼ਰਮ ਧੂਰੀ ਸਮੇਤ ਦੇਸ਼ ਭਰ ਦੇ 15 ਸਤਲੋਕ ਆਸ਼ਰਮਾਂ ’ਚ ਸਮਾਗਮ ਦਾ ਆਰੰਭ ਸੰਤ ਗਰੀਬ ਦਾਸ ਦੀ ਅੰਮ੍ਰਿਤਬਾਣੀ ਦੇ ਅਖੰਡ ਪਾਠਾਂ ਦੇ ਪ੍ਰਕਾਸ਼ ਨਾਲ ਕੀਤਾ ਗਿਆ। ਸਮਾਗਮ ਦੇ ਪਹਿਲੇ ਦਿਨ ਤੋਂ ਹੀ ਪੰਜਾਬ ਸਮੇਤ ਦੇਸ਼ ਅਤੇ ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਆਸ਼ਰਮਾਂ ਵਿੱਚ ਪਹੁੰਚਣੇ ਸ਼ੁਰੂ ਹੋ ਗਏ।