ਬੁੱਲ੍ਹੋਵਾਲ, 28 ਜੂਨ (ਲੁਗਾਣਾ)-ਸਿਵਲ ਸਰਜਨ ਹੁਸ਼ਿਆਰਪੁਰ ਤੇ ਸੀਨੀਅਰ ਮੈਡੀਕਲ ਅਫ਼ਸਰ ਚੱਕੋਵਾਲ ਡਾ. ਮਨਪ੍ਰੀਤ ਕੌਰ ਦੀ ਦੇਖ-ਰੇਖ ਹੇਠ ਬਲਾਕ ਅੰਦਰ ਮੁਹਿੰਮ ਚਲਾਈ ਗਈ। ਸੁਪਰਵਾਈਜ਼ਰ ਇੰਦਰਜੀਤ ਵਿਰਦੀ ਫਾਰਮੇਸੀ ਅਫ਼ਸਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਜਿਹੜੇ ਪੰਜ ਬੂਥਾਂ ਤੇ ਦੇਖ-ਰੇਖ ਕੀਤੀ ਗਈ, ਉਨ੍ਹਾਂ ਵਿਚ ਅੱਜ 390 ਬੱਚਿਆਂ ਨੂੰ ਬੂੰਦਾਂ ਪਿਲਾਈਆਂ ਗਈਆਂ। ਸਬਸਿਡਰੀ ਹੈਲਥ ਸੈਂਟਰ ਆਹਰ-ਕੂੰਟ, ਸਬ ਸੈਂਟਰ ਬੇਗਮਪੁਰ ਜੰਡਿਆਲਾ, ਸਰਕਾਰੀ ਐਲੀਮੈਂਟਰੀ ਸਕੂਲ ਕੱਤੋਵਾਲ, ਸਬ-ਸੈਂਟਰ ਮਾਣਕ ਢੇਰੀ, ਸਰਕਾਰੀ ਐਲੀਮੈਂਟਰੀ ਸਕੂਲ ਬਡਾਲਾ ਪੱਕਾ ਵਿਖੇ ਲਗਾਏ ਗਏ ਬੂਥਾਂ ਵਿਚ ਸੰਬੰਧਿਤ ਪਿੰਡਾ ਦੇ 0-5 ਸਾਲ ਦੇ ਬੱਚਿਆਂ ਵਲੋਂ ਇਹ ਬੂੰਦਾਂ ਪਿਲਾਈਆਂ ਗਈਆਂ। ਇੰਦਰਜੀਤ ਵਿਰਦੀ ਨੇ ਦੱਸਿਆ ਕਿ 29 ਅਤੇ 30 ਜੂਨ ਵੀ ਇਹ ਪੋਲੀਓ ਮੁਹਿੰਮ ਜਾਰੀ ਰਹੇਗੀ। ਇਸ ਮੌਕੇ ਜਸਵਿੰਦਰ ਕੌਰ, ਨਵਦੀਪ ਕੌਰ, ਹਰਪ੍ਰੀਤ ਸਿੰਘ, ਸਤਵੀਰ ਸਿੰਘ, ਨਿਰਮਲਜੀਤ ਕੌਰ, ਰਸ਼ਪਾਲ ਸਿੰਘ, ਗੁਰਪ੍ਰੀਤ ਕੌਰ, ਇੰਦਰਜੀਤ ਕੌਰ, ਹਰਪ੍ਰੀਤ ਕੌਰ, ਬਿੰਦਰ, ਪਿੰਕੀ, ਜਸਵਿੰਦਰ ਕੌਰ, ਰੁਖਵਿੰਦਰ ਕੌਰ, ਮਨਪ੍ਰੀਤ ਕੌਰ, ਰਜਨੀ ਬਾਲਾ, ਬਲਵਿੰਦਰ ਕੌਰ, ਜੁਗਿੰਦਰ ਕੌਰ, ਸਰਬਜੀਤ ਕੌਰ, ਸੁਰਜੀਤ ਕੌਰ ਵਲੋਂ ਬੱਚਿਆਂ ਨੂੰ ਬੂੰਦਾਂ ਪਿਲਾਈਆਂ ਗਈਆਂ।
ਪੋਲੀਓ ਮੁਹਿੰਮ ਦੌਰਾਨ ਬੱਚਿਆਂ ਨੂੰ ਪੋਲੀਓ-ਰੋਧਕ ਬੂੰਦਾਂ ਪਿਲਾਈਆਂ
ਅਜੀਤ ਡੈਸਕ
29-06-2026