19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਮੰਡੀ ਮੁੱਲਾਂਪੁਰ ਵਿਖੇ ਆਲ ਇੰਡੀਆ ਆਸ਼ਾ ਵਰਕਰ ਯੂਨੀਅਨ ਦੀ ਜ਼ਿਲ੍ਹਾ ਪੱਧਰੀ ਮੀਟਿੰਗ

Ad Position 21
No active advertisement
ਅਜੀਤ ਡੈਸਕ 01-02-2026
ਮੁੱਲਾਂਪੁਰ-ਦਾਖਾ, 31 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਮੰਡੀ ਮੁੱਲਾਂਪੁਰ ਵਿਖੇ ਆਲ ਇੰਡੀਆ ਆਸਾ ਵਰਕਰ ਯੂਨੀਅਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਬਲਵੀਰ ਕੌਰ ਗਿੱਲ, ਬਲਾਕ ਪ੍ਰਧਾਨ ਅਮਰਜੀਤ ਕੌਰ ਹਠੂਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਬਲਾਕ ਸਿੱਧਵਾਂ ਬੇਟ ਦੀਆਂ ਵੱਡੀ ਗਿਣਤੀ ਵਿਚ ਆਸਾ ਵਰਕਰਾਂ ਹਿੱਸਾ ਲਿਆ | ਇਸ ਮੌਕੇ ਉਚੇਚਾ ਪਹੁੰਚੇ ਜਥੇਬੰਦੀ ਦੇ ਸੂਬਾ ਸਲਾਹਕਾਰ ਗੁਰਮੇਲ ਸਿੰਘ ਮੈਲਡੇ ਆਸਾ ਵਰਕਰਾਂ ਨੂੰ ਸੰਬੋਧਨ ਸਮੇਂ ਕਿਹਾ ਕਿ ਸਰਕਾਰ ਵਲੋਂ ਆਸ਼ਾ ਵਰਕਰਾਂ ਨੂੰ ਦਿੱਤੀ ਜਾਣ ਵਾਲੀ ਬੇਹੱਦ ਘੱਟ ਉਜ਼ਰਤ ਆਸ਼ਾ ਵਰਕਰਾਂ ਦਾ ਆਰਥਿਕ ਸ਼ੋਸ਼ਣ ਹੈ | ਉਨ੍ਹਾਂ ਕਿਹਾ ਕਿ ਆਸ਼ਾ ਵਰਕਰਾਂ ਆਪਣੇ ਹੱਕਾਂ ਲਈ ਲੜਨ ਅਤੇ ਜਾਰੀ ਸੰਘਰਸ਼ ਦੌਰਾਨ ਸਰਕਾਰ ਵਿਰੁੱਧ ਹਰ ਪ੍ਰੋਗਰਾਮ ਵਿਚ ਵੱਧ-ਚੜ੍ਹਕੇ ਹਿੱਸਾ ਲੈਣ | ਮੈਲਡੇ ਦੱਸਿਆ ਕਿ ਆਸ਼ਾ ਵਰਕਰਾਂ ਨੂੰ ਸਿਹਤ ਵਿਭਾਗ ਵਿਚ ਰੈਗੂਲਰ ਕਰਨ, ਘੱਟੋ-ਘੱਟ 26000 ਪ੍ਰਤੀ ਮਹੀਨਾ ਤਨਖ਼ਾਹ ਦੇ ਨਾਲ ਕੀਤੇ ਕੰਮ ਦੇ ਇਵਜਾਨੇ ਦੀ ਅਦਾਇਗੀ ਹਰ ਮਹੀਨੇ ਪਹਿਲੀ ਤਰੀਕ ਨੂੰ ਕਰਨ, ਆਸ਼ਾ ਵਰਕਰਾਂ ਦੇ ਪਰਿਵਾਰ ਦਾ ਸਿਹਤ ਵਿਭਾਗ ਵਿਚ ਸਰਕਾਰੀ ਖ਼ਰਚੇ 'ਤੇ ਇਲਾਜ ਸਮੇਤ ਹੋਰ ਕਈ ਮੰਗਾਂ ਨੂੰ ਲੈ ਕੇ 12 ਫਰਵਰੀ ਦੀ ਦੇਸ਼ ਵਿਆਪੀ ਹੜਤਾਲ ਵਿਚ ਆਸ਼ਾ ਵਰਕਰਾਂ ਦੀ ਸ਼ਮੂਲੀਅਤ ਯਕੀਨੀ ਬਣਾਈ ਜਾਵੇਗੀ | ਇਸ ਸਮੇਂ ਆਸ਼ਾ ਵਰਕਰ ਯੂਨੀਅਨ ਬਲਾਕ ਸਿੱਧਵਾਂ ਬੇਟ ਲਈ ਅਹੁਦੇਦਾਰਾਂ ਦੀ ਚੋਣ ਹੋਈ | ਚੋਣ ਸਮੇਂ ਜੋਗਿੰਦਰ ਕੌਰ ਮੰਡਿਆਣੀ ਨੂੰ ਪ੍ਰਧਾਨ, ਸੁਖਵੰਤ ਕੌਰ ਆਲੀਵਾਲ ਜਨਰਲ ਸਕੱਤਰ ਚੁਣਿਆ ਗਿਆ | ਸੀਨੀਅਰ ਵਾਈਸ ਪ੍ਰਧਾਨ ਕੁਲਦੀਪ ਕੌਰ ਤਲਵਾੜਾ ਤੇ ਪਰਮਜੀਤ ਕੌਰ ਰਾਣਕੇ, ਵਾਈਸ ਪ੍ਰਧਾਨ ਪਰਮਜੀਤ ਕੌਰ ਬਲੀਪੁਰ ਵੰਦਨਾ ਹੰਬੜਾ, ਸਹਾਇਕ ਸਕੱਤਰ ਪਰਮਜੀਤ ਕੌਰ ਭੈਣੀ ਅਰਾਈਆਂ, ਖ਼ਜ਼ਾਨਚੀ ਜੋਬਨਪ੍ਰੀਤ ਕੌਰ ਮੋਰਕਰੀਮਾਂ, ਸਹਾਇਕ ਖ਼ਜ਼ਾਨਚੀ ਬੇਅੰਤ ਕੌਰ ਸਿੱਧਵਾਂ ਬੇਟ, ਪ੍ਰੈੱਸ ਸਕੱਤਰ ਬਬਲਜੀਤ ਕੌਰ ਭੂੰਦੜੀ, ਕਮੇਟੀ ਮੈਂਬਰ ਗਗਨਦੀਪ ਕੌਰ ਸਿੱਧਵਾਂ ਬੇਟ, ਸੁਨੀਤਾ ਸਦਰਪੁਰਾ, ਜਸਵਿੰਦਰ ਕੌਰ ਢੱਟ, ਪਰਮਜੀਤ ਕੌਰ ਬੰਗਸੀਪੁਰਾ, ਮਨਜੀਤ ਕੌਰ ਮਾਨ, ਸੁਖਬੀਰ ਕੌਰ, ਮਨਜੀਤ ਕੌਰ ਘਮਣੇਵਾਲ ਸਹਾਇਕ ਸਕੱਤਰ, ਪ੍ਰਕਾਸ਼ ਕੌਰ, ਮਨਜੀਤ ਕੌਰ, ਜਥੇਬੰਦਕ ਸਕੱਤਰ ਬਲਵਿੰਦਰ ਕੌਰ ਬਾਣੀਏਵਾਲ ਸਰਬਸੰਮਤੀ ਨਾਲ ਚੁਣੀਆਂ ਗਈਆਂ |
Ad Position 22
No active advertisement
ਪਿਛਲੀ ਖ਼ਬਰ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਨੂੰ ਬਣਦਾ ਸਨਮਾਨ ਮਿਲੇ-ਪਮਾਲ ਅਗਲੀ ਖ਼ਬਰ 'ਆਪ' ਪਾਰਟੀ ਵਲੋਂ ਬਿਕਰਮਜੀਤ ਸਿੰਘ ਵਿੱਕੀ ਥਿੰਦ 'ਯੁੱਧ ਨਸ਼ਿਆਂ ਵਿਰੁੱਧ' ਦੇ ਜ਼ਿਲ੍ਹਾ ਲੁਧਿਆਣਾ ਦਿਹਾਤੀ ਦਾ ਕੋਆਰਡੀਨ...
Ad Position 24