19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਨੂੰ ਬਣਦਾ ਸਨਮਾਨ ਮਿਲੇ-ਪਮਾਲ

Ad Position 21
No active advertisement
ਅਜੀਤ ਡੈਸਕ 01-02-2026
ਮੁੱਲਾਂਪੁਰ-ਦਾਖਾ, 31 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਗਣਤੰਤਰ ਦਿਵਸ ਸਮਾਰੋਹ ਦੌਰਾਨ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਹੋਈ ਪਰੇਡ ਦੌਰਾਨ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਝਾਕੀ ਵਿਚ ਗੁਰੂ ਸਾਹਿਬ ਦੇ ਨਾਲ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਨੂੰ ਉੱਤਮ ਸਥਾਨ ਦਿੱਤਾ ਗਿਆ, ਚੰਗਾ ਹੁੰਦਾ ਜੇਕਰ ਉਨ੍ਹਾਂ ਨਾਲ ਗੁਰੂ ਸਾਹਿਬ ਦਾ ਸ਼ੀਸ਼ ਦਿੱਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਲਿਆਉਣ ਵਾਲੇ ਭਾਈ ਜੈਤਾ ਜੀ (ਬਾਬਾ ਜੀਵਨ ਸਿੰਘ) ਦਾ ਜ਼ਿਕਰ ਵੀ ਝਾਕੀ ਦੌਰਾਨ ਕੀਤਾ ਜਾਂਦਾ | ਇਹ ਪ੍ਰਗਟਾਵਾ ਸਾਬਕਾ ਲੋਕ ਸੰਪਰਕ ਅਫ਼ਸਰ ਜਤਿੰਦਰ ਸਿੰਘ ਪਮਾਲ ਵਲੋਂ ਕੀਤਾ ਗਿਆ | ਪਮਾਲ ਕਿਹਾ ਕਿ ਦਿੱਲੀ ਦੇ ਚਾਂਦਨੀ ਚੌਂਕ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਉਪਰੰਤ ਭਾਈ ਜੈਤਾ ਜੀ ਵੱਡਾ ਜ਼ੋਖ਼ਮ ਲੈਂਦਿਆਂ ਗੁਰੂ ਸਾਹਿਬ ਦੇ ਸ਼ੀਸ਼ ਸ੍ਰੀ ਅਨੰਦਪੁਰ ਸਾਹਿਬ ਲੈ ਕੇ ਆਏ, ਜਿਥੇ ਬਾਲ ਗੋਬਿੰਦ ਰਾਏ (ਸ੍ਰੀ ਗੁਰੂ ਗੋਬਿੰਦ ਸਿੰਘ) ਵਲੋਂ ਭਾਈ ਜੈਤਾ ਨੂੰ ਰੰਘਰੇਟਾ ਗੁਰੂ ਕਾ ਬੇਟਾ ਦਾ ਖਿਤਾਬ ਦਿੱਤਾ ਸੀ | ਜਤਿੰਦਰ ਸਿੰਘ ਪਮਾਲ ਸੁਝਾਅ ਰੱਖਿਆ ਕਿ ਅਜਿਹੇ ਧਾਰਮਿਕ ਸਮਾਗਮਾਂ ਦੌਰਾਨ ਸਿੱਖ ਬੁੱਧੀਜੀਵੀ, ਸਿੱਖ ਚਿੰਤਕਾਂ ਦਾ ਸਰਕਾਰਾਂ ਨੂੰ ਸੁਝਾਅ ਲੈਣਾ ਚਾਹੀਦਾ ਹੈ |
Ad Position 22
No active advertisement
ਪਿਛਲੀ ਖ਼ਬਰ ਦਰਿਆ ਸਤਲੁਜ ਪਾਰ ਕਰ ਕੇ ਪਾਕਿਸਤਾਨ ਵਿਚ ਜਾ ਵੜੇ 2 ਨੌਜਵਾਨਾਂ ਦੀ ਸਪੁਰਦਦਾਰੀ ਲੈਣ ਲਈ ਪਰਿਵਾਰ ਵਾਹਗਾ ਬਾਰਡਰ ਲਈ ਰਵਾਨਾ... ਅਗਲੀ ਖ਼ਬਰ ਮੰਡੀ ਮੁੱਲਾਂਪੁਰ ਵਿਖੇ ਆਲ ਇੰਡੀਆ ਆਸ਼ਾ ਵਰਕਰ ਯੂਨੀਅਨ ਦੀ ਜ਼ਿਲ੍ਹਾ ਪੱਧਰੀ ਮੀਟਿੰਗ
Ad Position 24