ਜਗਰਾਉਂ, 9 ਮਈ (ਵਿਨੋਦ ਕੁਮਾਰ)-ਬੁੱਕ ਬੈਂਕ ਜਗਰਾਉਂ ਦੇ ਪ੍ਰਧਾਨ ਹਿੰਮਤ ਵਰਮਾ ਨੇ ਅਪਣੇ ਪੁੱਤਰ ਸਵਰਗੀ ਸੰਨੀ ਵਰਮਾ ਦੀ ਯਾਦ 'ਚ 25 ਬੱਚਿਆਂ ਨੂੰ ਉਨ੍ਹਾਂ ਦੀ ਜਮਾਤ ਦੀਆਂ ਕਿਤਾਬਾਂ ਦੇ ਸੈੱਟ ਅਤੇ ਕਾਪੀਆਂ ਭੇਟ ਕੀਤੀਆਂ | ਇਸ ਮੌਕੇ ਕੈਪਟਨ ਨਰੇਸ਼ ਵਰਮਾ ਨੇ ਦੱਸਿਆ ਕਿ ਬੁੱਕ ਬੈਂਕ ਜਗਰਾਉਂ ਪਿਛਲੇ ਚਾਲੀ ਸਾਲਾ ਤੋਂ ਵਿੱਦਿਆ ਦੇ ਖੇਤਰ ਵਿਚ ਆਪਣੀਆਂ ਸੇਵਾਵਾਂ ਦੇ ਰਿਹਾ ਹੈ | ਇਸ ਮੌਕੇ ਹਿੰਮਤ ਵਰਮਾ ਨੇ ਕਿਹਾ ਕਿ ਉਨ੍ਹਾਂ ਦੇ ਸ਼ੋਅਰੂਮ ਦੇ ਦਰਵਾਜ਼ੇ ਜ਼ਰੂਰਤਮੰਦ ਅਤੇ ਹੁਸ਼ਿਆਰ ਵਿਦਿਆਰਥੀਆਂ ਲਈ ਹਮੇਸ਼ਾ ਖੁੱਲ੍ਹੇ ਰਹਿਣਗੇ | ਉਨ੍ਹਾਂ ਕਿਹਾ ਕਿ ਪੜ੍ਹਾਈ ਵਿਚ ਵਧੀਆ ਨੰਬਰ ਲੈਣ ਵਾਲੇ ਵਿਦਿਆਰਥੀਆਂ ਨੂੰ ਜੈਮਸ ਆਫ਼ ਜਗਰਾਉਂ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ | ਇਸ ਮੌਕੇ ਉਨ੍ਹਾਂ ਸਾਰੇ ਬੱਚਿਆਂ ਨੂੰ ਵਧੀਆ ਗਿਫ਼ਟ ਵੀ ਦਿੱਤੇ | ਇਸ ਮੌਕੇ ਰਾਜਿੰਦਰ ਜੈਨ ਕਾਕਾ, ਕੈਪਟਨ ਨਰੇਸ਼ ਵਰਮਾ, ਮਦਨ ਲਾਲ ਬਾਂਸਲ ਆਦਿ ਹਾਜ਼ਰ ਸਨ |