19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੰੂ ਸਮਰਪਿਤ ਜੱਸੋਮਜਾਰਾ ਵਿਖੇ ਨਗਰ ਕੀਰਤਨ ਸਜਾਇਆ

Ad Position 21
No active advertisement
ਅਜੀਤ ਡੈਸਕ 26-01-2026
ਬਹਿਰਾਮ, 25 ਜਨਵਰੀ (ਨਛੱਤਰ ਸਿੰਘ ਬਹਿਰਾਮ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਅਤੇ ਪੰਜ ਪਿਆਰਿਆ ਦੀ ਅਗਵਾਈ ਵਿੱਚ ਗੁਰਦੁਆਰਾ ਬਾਬਾ ਸੰਗੂਆਣਾ ਸਾਹਿਬ ਜੱਸੋਮਜਾਰਾ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ | ਉਕਤ ਨਗਰ ਕੀਰਤਨ ਦਾ ਜਿਥੇ ਸੰਗਤਾਂ ਵਲੋਂ ਥਾਂ-ਥਾਂ ਨਿੱਘਾ ਸਵਾਗਤ ਕੀਤਾ ਗਿਆ, ਉਥੇ ਮਠਿਆਈ, ਫਲ-ਫਰੂਟ ਅਤੇ ਚਾਹ-ਪਕੌੜਿਆ, ਬਿਸਕੁਟ ਆਦਿ ਦੇ ਲੰਗਰ ਵੀ ਲਗਾਏ ਗਏ | ਗਿਆਨੀ ਗੁਰਿੰਦਰ ਸਿੰਘ ਬੈਂਸ ਦੇ ਢਾਡੀ ਜਥੇ ਨੇ ਸਿੰਘਾ ਸ਼ਹੀਦਾਂ ਦੀਆਂ ਵਾਰਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਕੁਲਵਿੰਦਰ ਸਿੰਘ ਪ੍ਰਧਾਨ, ਹਰਮੇਲ ਸਿੰਘ ਸਾਬਕਾ ਸਰਪੰਚ, ਮਨਜੀਤ ਸਿੰਘ, ਬਲਜਿੰਦਰ ਸਿੰਘ ਚੱਕ ਮੰਡੇਰ, ਗੁਰਿੰਦਰ ਸਿੰਘ ਚੱਕ ਮੰਡੇਰ, ਪਿ੍ੰਸੀ: ਪਰਵਿੰਦਰ ਸਿੰਘ, ਗਿਆਨੀ ਮੋਹਣ ਸਿੰਘ ਮਸਕੀਨ, ਸਰਪੰਚ ਬੀਬੀ ਜਸਵਿੰਦਰ ਕੌਰ, ਗੁਰਚਰਨ ਸਿੰਘ ਯੂ.ਐਸ.ਏ, ਕੁਲਵਿੰਦਰ ਸਿੰਘ, ਮਹਿੰਦਰ ਸਿੰਘ, ਸ਼ਰਨਜੀਤ ਸਿੰਘ, ਸਤਨਾਮ ਸਿੰਘ, ਰਾਜਵੀਰ ਸਿੰਘ, ਬਲਦੇਵ ਸਿੰਘ ਰਾਣੂੰ, ਜ਼ੋਰਾਵਰ ਸਿੰਘ, ਸਾਹਿਬ ਸਿੰਘ ਛਦੌੜੀ, ਪਰਮਜੀਤ ਸਿੰਘ, ਦਲਜੀਤ ਸਿੰਘ, ਕੁਲਵੀਰ ਸਿੰਘ, ਪਲਵਿੰਦਰ ਸਿੰਘ ਅਟਵਾਲ, ਹਰਨੇਕ ਸਿੰਘ ਨੰਬਰਦਾਰ, ਕੁਲਵੀਰ ਸਿੰਘ, ਹਰਜੀਤ ਸਿੰਘ ਰਾਣੂੰ, ਪਿ੍ੰਸੀ: ਸੁਖਦੇਵ ਸਿੰਘ ਰਾਣੂੰ, ਸਰਵਣ ਸਿੰਘ, ਸੋਹਣ ਸਿੰਘ, ਅਮਨਿੰਦਰ ਸਿੰਘ, ਗੁਰਜੋਤ ਸਿੰਘ, ਕੁਲਵੀਰ ਸਿੰਘ ਕੀਰਾ, ਕੁਲਵਿੰਦਰ ਸਿੰਘ ਰਾਣੂੰ, ਗੁਰਜੀਤ ਸਿੰਘ, ਪੰਚ ਮੁਖ਼ਤਿਆਰ ਸਿੰਘ, ਸੰਤੋਖ ਰਾਮ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੀਰ ਲੱਖ ਦਾਤਾ ਕਾਦਰੀ ਦੇ ਸਲਾਨਾ ਜੋੜ ਮੇਲੇ ਦੀਆਂ ਤਿਆਰੀਆਂ ਮੁਕੰਮਲ ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਰਾਸ਼ਟਰੀ ਵੋਟਰ ਦਿਵਸ ਮੌਕੇ ਨਾਗਰਿਕਾਂ ਨੂੰ ਚੋਣਾਂ ਦੌਰਾਨ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਕੀਤਾ...
Ad Position 24