22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਔੜ, ਪੁਲਿਸ ਵਲੋਂ 3.66 ਗ੍ਰਾਮ ਹੈਰੋਇਨ ਸਮੇਤ ਇਕ ਨੌਜਵਾਨ ਕਾਬੂ

Ad Position 21
No active advertisement
ਅਜੀਤ ਡੈਸਕ 05-04-2026
ਔੜ, 4 ਅਪ੍ਰੈਲ (ਗੁਰਨਾਮ ਸਿੰਘ ਸੈਣੀ) - ਥਾਣਾ ਔੜ ਦੀ ਪੁਲਿਸ ਪਾਰਟੀ ਵਲੋਂ 3.66 ਗ੍ਰਾਮ ਹੈਰੋਇਨ ਸਮੇਤ ਇੱਕ ਨੌਜਵਾਨ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ | ਜਿਸ ਸਬੰਧੀ ਜਾਣਕਾਰੀ ਦਿੰਦਿਆ ਐਸ.ਐਚ.ਓ. ਸਬ ਇੰਸਪੈਕਟਰ ਸੁਖਪਾਲ ਸਿੰਘ ਨੇ ਦੱਸਿਆ ਕਿ ਮੈਂ ਆਪਣੀ ਪੁਲਿਸ ਪਾਰਟੀ ਨਾਲ ਦੋਰਾਨੇ ਗਸ਼ਤ ਸਰਕਾਰੀ ਗੱਡੀ 'ਤੇ ਪਿੰਡ ਮੱਲਾ ਬੇਦੀਆਂ ਤੋਂ ਨਹਿਰ ਦੇ ਨਾਲ-ਨਾਲ ਪਿੰਡ ਬੁਹਾਰਾ ਵੱਲ ਨੂੰ ਜਾ ਰਹੇ ਸੀ | ਜਦੋਂ ਸਾਡੀ ਪੁਲਿਸ ਪਾਰਟੀ ਨਹਿਰ ਸੂਆ ਪਿੰਡ ਮੀਰਪੁਰ ਲੱਖਾ ਨਹਿਰ ਦੇ ਪੁੱਲ ਦੇ ਨਜ਼ਦੀਕ ਪੁੱਜੀ ਤਾਂ ਵਕਤ ਕਰੀਬ 3 ਵਜੇ ਸ਼ਾਮ ਦਾ ਹੋਵੇਗਾ, ਨਹਿਰ ਦੀ ਛੋਟੀ ਪੁਲੀ 'ਤੇ ਇਕ ਨੌਜਵਾਨ ਬੈਠਾ ਦਿਖਾਈ ਦਿੱਤਾ | ਜਿਸ ਨੇ ਪੁਲਿਸ ਦੀ ਗੱਡੀ ਨੂੰ ਦੇਖ ਕੇ ਘਬਰਾ ਕੇ ਕਾਹਲੀ ਨਾਲ ਆਪਣੇ ਹੱਥ ਵਿੱਚ ਫੜ੍ਹੀ ਕੋਈ ਚੀਜ਼ ਨਜ਼ਦੀਕ ਹੀ ਹੇਠਾਂ ਸੁੱਟ ਦਿੱਤੀ ਤੇ ਆਪ ਲੰਗੜਾ ਕੇ ਅੱਗੇ ਨੂੰ ਸੂਆ ਦੇ ਨਾਲ-ਨਾਲ ਤੁਰਨ ਲੱਗਾ | ਮੈਂ ਗੱਡੀ ਰੋਕ ਕੇ ਆਪਣੇ ਸਾਥੀ ਪੁਲਿਸ ਕਰਮਚਾਰੀਆਂ ਦੀ ਮਦਦ ਨਾਲ ਉਸ ਨੂੰ ਕਾਬੂ ਕਰਕੇ ਉਸ ਨੌਜਵਾਨ ਦਾ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਬਲਿਹਾਰ ਸਿੰਘ ਉਰਫ ਬੱਲੀ ਪੁੱਤਰ ਗੁਰਮੇਲ ਸਿੰਘ ਵਾਸੀ ਮਹਿਰਮਪੁਰ ਥਾਣਾ ਔੜ (ਸ਼ਭਸ.ਨਗਰ) ਦੱਸਿਆ ਤੇ ਬਲਿਹਾਰ ਸਿੰਘ ਉਰਫ ਬੱਲੀ ਵਲੋਂ ਹੇਠਾ ਸੁੱਟੀ ਹੋਈ ਚੀਜ਼ ਬਾਰੇ ਪੁੱਛਿਆਂ ਜਿਸ ਨੇ ਦੱਸਿਆ ਕਿ ਮੇਰੇ ਵਲੋਂ ਸੁੱਟੀ ਹੋਈ ਪਾਰਦਰਸ਼ੀ ਲਫਾਫੀ ਵਿੱਚ ਹੈਰੋਇਨ ਹੈ ਜਿਸ ਨੂੰ ਚੈੱਕ ਕਰਨ ਤੇ ਉਸ ਵਿੱਚੋਂ 3.66 ਗ੍ਰਾਮ ਹੈਰੋਇਨ ਬਰਾਮਦ ਹੋਈ | ਕਾਬੂ ਕੀਤੇ ਬਲਿਹਾਰ ਸਿੰਘ ਉਰਫ ਬੱਲੀ ਪਿੰਡ ਮਹਿਰਮਪੁਰ ਦੇ ਖਿਲਾਫ ਧਾਰਾ 21 ਐਨ.ਡੀ.ਪੀ.ਐਸ ਐਕਟ 1985 ਤਹਿਤ ਪੁਲਿਸ ਥਾਣਾ ਔੜ ਵਿਖੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਸੜੋਆ ਬਲਾਕ ਦੀਆਂ ਮੰਡੀਆਂ ਦਾ ਸਫਾਈ ਪੱਖੋਂ ਬੁਰਾ ਹਾਲ ਅਗਲੀ ਖ਼ਬਰ ਪਿੰਡ ਗੋਸਲ 'ਚ ਡਾ. ਅੰਬੇਡਕਰ ਦਾ ਆਦਮ ਕੱਦ ਬੁੱਤ ਸਥਾਪਿਤ
Ad Position 24