ਬੰਗਾ, 4 ਅਪ੍ਰੈਲ (ਸੁਰਿੰਦਰ ਸਿੰਘ ਕਰਮ ਲਧਾਣਾ) - ਪਿੰਡ ਗੋਸਲ ਵਿਖੇ ਸੋਢੀ ਗੋਸਲਾਂ ਵਾਲਾ ਦੀ ਅਗਵਾਈ 'ਚ ਪਿੰਡ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਡਾ: ਬੀ. ਆਰ ਅੰਬੇਡਕਰ ਦਾ ਆਦਮ ਕੱਦ ਬੁੱਤ ਸਥਾਪਿਤ ਕੀਤਾ ਗਿਆ | ਸੋਢੀ ਗੋਸਲਾਂ ਵਾਲਾ ਨੇ ਕਿਹਾ ਕਿ ਜਿਸ ਰਹਿਬਰ ਨੇ ਸਾਨੂੰ ਕੁੱਲੀਆਂ ਤੋਂ ਮਹਿਲਾਂ ਵਾਲੇ ਬਣਾਇਆ ਹੈ ਅਸੀਂ ਉਸ ਮਹਾਂਪੁਰਸ਼ ਦਾ ਕੁੱਝ ਕਰਜ਼ ਉਤਾਰਨ ਦੀ ਹਿੰਮਤ ਕਰ ਸਕੇ ਹਾਂ | ਸਾਡੀ ਮਰ ਚੁੱਕੀ ਗ਼ੈਰਤ ਤੇ ਮਰੀਆਂ ਜਮੀਰਾਂ ਜਗਾਉਣ ਵਾਲੇ ਸਾਹਿਬ ਕਾਂਸ਼ੀ ਰਾਮ ਵਲੋਂ ਬਖਸ਼ੀ ਸਮਝ ਨੂੰ ਅਮਲੀ ਰੂਪ 'ਚ ਅਪਣਾ ਕੇ ਇਹ ਕਾਰਜ ਨੇਪਰੇ ਚੜ੍ਹਾਇਆ ਗਿਆ ਹੈ | ਉਹਨਾ ਦੱਸਿਆ ਕਿ ਕੁਲਵੰਤ ਸਿੰਘ ਸਰਪੰਚ, ਅਵਤਾਰ ਸਿੰਘ ਨੰਬਰਦਾਰ, ਮੁਨਸ਼ੀ ਰਾਮ ਸਾਬਕਾ ਸਰਪੰਚ, ਜਰਨੈਲ ਗੋਸਲ ਪੰਜਾਬ ਪੁਲਿਸ, ਸਰਵਣ ਰਾਮ ਭੰਗੂ, ਡਾ. ਅੰਬੇਡਕਰ ਚੇਤਨਾ ਸੋਸਾਇਟੀ ਰਜਿ ਬੰਗਾ ਦੇ ਮੈਂਬਰ ਸਾਹਿਬਾਨ, ਪ੍ਰਧਾਨ ਰਮਨਦੀਪ ਸਿੰਘ, ਉਪ ਪ੍ਰਧਾਨ ਜਗਦੀਪ ਕੁਮਾਰ, ਸੋਢੀ ਰਾਮ ਕੈਸ਼ੀਅਰ, ਕਸ਼ਮੀਰ ਰਾਮ ਕੈਸ਼ੀਅਰ, ਮੈਂਬਰ ਸੁਖਦੇਵ ਰਾਮ, ਹੰਸ ਰਾਜ, ਦਲਜੀਤ ਸਿੰਘ, ਸਤਪਾਲ, ਮਨੀ, ਪਰਮਿੰਦਰ ਕੁਮਾਰ, ਸੰਤੋਖ ਰਾਮ ਅਤੇ ਬਾਬਾ ਸਾਹਿਬ ਦੇ ਮਿਸ਼ਨ 'ਤੇ ਚੱਲਣ ਵਾਲੇ ਵਰਕਰਾਂ ਨੇ ਮੋਢੇ ਨਾਲ ਮੋਢਾ ਜੋੜ ਕੇ ਇਸ ਕਾਰਜ ਲਈ ਸਾਥ ਦਿੱਤਾ ਹੈ | ਕੁੱਝ ਨਾਮਵਰ ਹਸਤੀਆਂ ਵਿੱਚ ਡਾਕਟਰ ਕਸ਼ਮੀਰ ਚੰਦ, ਡਾਕਟਰ ਅਮਰੀਕ ਸਿੰਘ, ਮਾਸਟਰ ਕੁਲਵਿੰਦਰ ਸਿੰਘ, ਸੁਰਜੀਤ ਗੋਸਲਾਂ ਵੀ ਸ਼ਾਮਲ ਹਨ |