09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਸੁੱਚਾ ਸਿੰਘ ਝਿੰਗੜ ਨੂੰ ਸਦਮਾ, ਮਾਤਾ ਦਾ ਦਿਹਾਂਤ

Ad Position 21
repet_subhas-goyals [Copy P29]
ਅਜੀਤ ਡੈਸਕ 26-04-2026
ਔੜ/ਝਿੰਗੜਾਂ, 25 ਅਪ੍ਰੈਲ (ਕੁਲਦੀਪ ਸਿੰਘ ਝਿੰਗੜ)-ਸ੍ਰੀ ਗੁਰੂ ਅਮਰ ਦਾਸ ਬਿਰਧ ਆਸ਼ਰਮ ਬੜਾ ਪਿੰਡ ਕਮੇਟੀ ਦੇ ਜਨਰਲ ਸਕੱਤਰ ਤੇ ਸਮਾਜ ਸੇਵੀ ਸੁੱਚਾ ਸਿੰਘ ਝਿੰਗੜ ਐਲ.ਆਈ.ਸੀ, ਬਹਾਦਰ ਸਿੰਘ ਪਿੰਡ ਝਿੰਗੜਾਂ ਦੇ ਸਰੀਰ ਦਾਨੀ ਮਾਤਾ ਗੁਰਪਾਲ ਕੌਰ ਪਤਨੀ ਅਮਰ ਨਾਥ ਜੋ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਕੇ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ | ਪਰ ਉਹ ਜਾਂਦੇ-ਜਾਂਦੇ ਸਮਾਜ ਨੂੰ ਇੱਕ ਬਹੁਤ ਵੱਡਾ ਸੁਨੇਹਾ ਦੇ ਗਏ ਹਨ | ਉਨ੍ਹਾਂ ਦੇ ਸਪੁੱਤਰ ਸੁੱਚਾ ਸਿੰਘ ਝਿੰਗੜ ਨੇ ਦੱਸਿਆ ਕਿ ਮਾਤਾ ਗੁਰਪਾਲ ਕੌਰ ਨੇ ਕਿੰਨੇ ਸਾਲ ਪਹਿਲਾ ਪਰਿਵਾਰ ਨਾਲ ਡਿਪਟੀ ਕਮਿਸ਼ਨਰ ਨਵਾਂਸ਼ਹਿਰ ਦਫ਼ਤਰ ਵਿਖੇ ਉਨ੍ਹਾਂ ਆਪਣਾ ਸਰੀਰ ਮਰਨ ਉਪਰੰਤ ਮੈਡੀਕਲ ਖੋਜਾਂ ਲਈ ਦਾਨ ਕਰਨ ਦੇ ਫਾਰਮ ਭਰੇ ਸਨ | ਉਨ੍ਹਾਂ ਦਾ ਮਿ੍ਤਕ ਸਰੀਰ ਸੋਸ਼ਲ ਵੈੱਲਫੇਅਰ ਸੁਸਾਇਟੀ ਦੇ ਅਹੁਦੇਦਾਰਾਂ ਦੀ ਅਗਵਾਈ ਹੇਠ ਸੈਂਕੜੇ ਸਮਾਜ ਸੇਵੀ, ਸਾਕ-ਸਬੰਧੀ ਰਿਸ਼ਤੇਦਾਰਾਂ ਨਾਲ ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਜਲੰਧਰ ਲਈ ਰਵਾਨਾ ਕੀਤਾ | ਸੋਸ਼ਲ ਵੈੱਲਫੇਅਰ ਸੋਸਾਇਟੀ ਦੇ ਪ੍ਰਬੰਧਕ ਦੇਸ ਰਾਜ ਬੰਗਾ, ਮੋਹਨ ਬੀਕਾ, ਡਾ. ਗੁਰਪ੍ਰੀਤ ਸਾਧਪੁਰ, ਕੁਲਦੀਪ ਬੰਗਾ ਗਹਿਲ-ਮਜਾਰੀ ਆਦਿ ਨੇ ਸਰੀਰ ਦਾਨੀ ਮਾਤਾ ਗੁਰਪਾਲ ਕੌਰ ਵਲੋਂ ਮਰਨ ਉਪਰੰਤ ਆਪਣਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰਕੇ ਲੋਕਾਂ ਨੂੰ ਚੰਗਾ ਸੰਦੇਸ਼ਾ ਦਿੱਤਾ | ਜਿਸ 'ਤੇ ਮੈਡੀਕਲ ਖੋਜਾਂ ਕਰਕੇ ਨਵੇਂ ਬਣ ਰਹੇ ਡਾਕਟਰ ਭਿਆਨਕ ਤੋਂ ਭਿਆਨਕ ਬਿਮਾਰੀ ਨੂੰ ਠੀਕ ਕਰਨ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਗੇ | ਮਾਤਾ ਗੁਰਪਾਲ ਕੌਰ ਦੇ ਸਪੁੱਤਰ ਸੁੱਚਾ ਸਿੰਘ ਝਿੰਗੜ ਵਲੋਂ ਵੀ ਕੀਤੇ ਜਾਂਦੇ ਲੋਕ ਭਲਾਈ ਕੰਮਾਂ ਦੀ ਭਰਪੂਰ ਪ੍ਰਸੰਸਾ ਕੀਤੀ | ਇਸ ਮੌਕੇ ਪ੍ਰਸ਼ੋਤਮ ਲਾਲ ਲੁਧਿਆਣਾ, ਸੀਨੀਅਰ ਮੈਨੇਜਰ ਮਨਜਿੰਦਰ ਬੰਗਾ, ਪਿ੍ੰਸੀਪਲ ਕਿਸ਼ਨ ਖਟਕੜ, ਜਸਵਿੰਦਰ ਸਿੰਘ ਢੰਡਾ ਸਕੱਤਰ ਸਹਿਕਾਰੀ ਸਭਾ, ਨਿਰਮਲ ਸਿੰਘ ਢੰਡਾ, ਸ਼ਮਸ਼ੇਰ ਸਿੰਘ ਜੈਕਸਨ, ਰਾਮ ਸਿੰਘ ਭਰੋ ਮਜਾਰਾ, ਡਾ. ਪ੍ਰਦੀਪ ਵਰਮਾ, ਮਨੋਹਰ ਲਾਲ ਰੱਲ੍ਹ ਲੁਧਿਆਣਾ, ਜਸਵਿੰਦਰ ਸਿੰਘ ਬਚੜਾ, ਠੇਕੇਦਾਰ ਪਰਸ ਰਾਮ, ਬਲਜਿੰਦਰ ਸਿੰਘ ਬਿੱਲਾ, ਮਦਨ ਸਿੰਘ, ਇੰਸਪੈਕਟਰ ਦਵਿੰਦਰ ਸਿੰਘ ਏ.ਐੱਸ.ਆਈ, ਵੈਦ ਗੁਰਮੇਜ ਰਾਮ, ਗਾਇਕ ਬਲਵੀਰ ਲਹਿਰੀ, ਭਾਰਤ ਭੂਸ਼ਨ, ਪੰਚ ਗੁਰਦੇਵ ਰਾਮ, ਡਾ. ਹਰਪਿੰਦਰ ਸਿੰਘ, ਸੋਹਣ ਸਿੰਘ ਕਲਸੀ, ਮਾ. ਭੁਪਿੰਦਰ ਸਿੰਘ, ਵਰਿੰਦਰ ਕੁਮਾਰ ਜੱਖੂ ਲੁਧਿਆਣਾ, ਸੁਰਿੰਦਰ ਸਿੰਘ, ਸੰਤੋਖ ਸਿੰਘ ਢੰਡਾ, ਸੁਰਜੀਤ ਸਿੰਘ ਬੰਬੇ, ਗੁਰਮੇਲ ਰਾਮ, ਕਸ਼ਮੀਰ ਸਿੰਘ ਸ਼ੇਰਗਿੱਲ, ਮਲਕੀਤ ਸਿੰਘ, ਗੁਰਮੇਲ ਰਾਮ ਇਟਲੀ, ਅਸ਼ੋਕ ਕੁਮਾਰ, ਹਰਭਜਨ ਲਾਲ, ਬੂਟਾ ਰਾਮ, ਗੁਰਪਾਲ ਸਿੰਘ, ਕੁਲਦੀਪ ਸਿੰਘ ਰੱਲ੍ਹ, ਅਮਰੀਕ ਸਿੰਘ ਢੰਡਾ, ਮੁਖ਼ਤਿਆਰ ਸਿੰਘ, ਮਨਪ੍ਰੀਤ ਕੌਰ ਪੰਚ, ਜਸਵੀਰ ਕੌਰ ਪੰਚ, ਅਵਤਾਰ ਕੌਰ, ਸੁਰਜੀਤ ਕੌਰ, ਬਲਵੀਰ ਕੌਰ, ਕੁਲਵਿੰਦਰ ਕੌਰ, ਮੈਨੇਜਰ ਭਜਨ ਸਿੰਘ, ਅਵਤਾਰ ਸਿੰਘ, ਸਤਪਾਲ ਸਿੰਘ, ਰਵੀ ਕਲਸੀ, ਬਲਜਿੰਦਰ ਸਿੰਘ, ਜਸਵੀਰ ਸਿੰਘ ਥਿੰਦ, ਸੁੱਚਾ ਸਿੰਘ ਢੰਡਾ, ਜਸਵੀਰ ਸਿੰਘ, ਗੁਰਵਿੰਦਰ ਸਿੰਘ, ਕੁਲਵਿੰਦਰ ਸਿੰਘ, ਨਰੇਸ਼ ਕੁਮਾਰ ਜਗਤਪੁਰ, ਸ਼ਿੰਗਾਰਾ ਢੰਡਾ, ਜਤਿੰਦਰ ਸਿੰਘ, ਭੋਲਾ ਰਾਮ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸਾਕ-ਸਬੰਧੀ ਰਿਸ਼ਤੇਦਾਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਦੋਆਣਾ ਵਿਖੇ ਆਧੁਨਿਕ ਖੇਡ ਸਟੇਡੀਅਮ ਦਾ ਰੱਖਿਆ ਨੀਂਹ ਪੱਥਰ ਅਗਲੀ ਖ਼ਬਰ ਸਰਕਾਰੀ ਸਕੂਲ ਸਹਾਦੜਾ ਵਿਖੇ ਵਿਸ਼ਵ ਮਲੇਰੀਆ ਦਿਵਸ ਮਨਾਇਆ
Ad Position 24