10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਆਨੰਦ ਭਵਨ ਚੈਰੀਟੇਬਲ ਟਰੱਸਟ ਚੱਕ ਮਾਈਦਾਸ ਦੇ ਮੈਂਬਰਾਂ ਅਤੇ ਪੰਚਾਇਤ ਦੀ ਭਵਨ ਨੂੰ ਚਲਾਉਣ ਸੰਬੰਧੀ ਮੀਟਿੰਗ

Ad Position 21
repet_subhas-goyals [Copy P29]
ਅਜੀਤ ਡੈਸਕ 26-04-2026
ਬਹਿਰਾਮ, 25 ਅਪ੍ਰੈਲ (ਨਛੱਤਰ ਸਿੰਘ ਬਹਿਰਾਮ) - ਆਨੰਦ ਭਵਨ ਚੈਰੀਟੇਬਲ ਟਰੱਸਟ ਰਜਿ: ਪਿੰਡ ਚੱਕ ਮਾਈਦਾਸ ਦੇ ਸਮੂਹ ਮੈਂਬਰਾਂ, ਪੰਚਾਇਤ, ਨਗਰ ਨਿਵਾਸੀਆਂ ਅਤੇ ਇਲਾਕਾ ਨਿਵਾਸੀਆਂ ਦੀ ਮੀਟਿੰਗ ਹੋਈ | ਉਨ੍ਹਾਂ ਸਾਂਝੇ ਤੌਰ 'ਤੇ ਕਿਹਾ ਕਿ ਉੱਘੇ ਸਮਾਜ ਸੇਵਕ ਸਵ: ਨਿਰਮਲ ਸਿੰਘ ਮਾਨ ਦੀ ਦੂਰ ਅੰਦੇਸ਼ੀ ਸੋਚ ਸੀ ਕਿ ਕੋਈ ਵੀ ਬਜ਼ੁਰਗ ਸਾਂਭ-ਸੰਭਾਲ ਤੋਂ ਵਾਂਝਾ ਨਾ ਰਹੇ | ਮੈਂਬਰਾਂ ਨੇ ਕਿਹਾ ਕਿ ਕਿਸੇ ਕਾਰਨ ਕਰਕੇ ਇਹ ਭਵਨ ਬੰਦ ਸੀ | ਹੁਣ ਇਸ ਨੂੰ ਸਾਰਿਆਂ ਦੇ ਸਹਿਯੋਗ ਨਾਲ ਚਲਾਇਆ ਜਾਵੇਗਾ | ਉਕਤ ਆਨੰਦ ਭਵਨ ਵਿੱਚ ਕੋਈ ਵੀ ਬਜੁਰਗ ਰਹਿ ਸਕਦਾ ਹੈ ਜਿਸ ਨੂੰ ਸਾਰੀਆਂ ਸੁੱਖ ਸਹੂਲਤਾਂ ਦਿੱਤੀਆਂ ਜਾਣਗੀਆਂ | ਬੇਸਹਾਰਾ ਵਿਅਕਤੀ ਇਥੇ ਖੁਸ਼ੀ-ਖੁਸ਼ੀ ਆਪਣਾ ਜੀਵਨ ਗੁਜਾਰ ਸਕਦਾ ਹੈ | ਜਿਸ ਦਾ ਸਾਰਾ ਖਰਚਾ ਭਵਨ ਟਰੱਸਟ ਵਲੋਂ ਕੀਤਾ ਜਾਵੇਗਾ | ਜਿਕਰਯੋਗ ਹੈ ਕਿ ਉਕਤ ਭਵਨ ਦਾ ਨੀਂਹ ਪੱਥਰ ਸ੍ਰੀਮਤੀ ਤਨੂੰ ਕਸ਼ਿਯਪ ਡਿਪਟੀ ਕਮਿਸ਼ਨਰ ਨਵਾਂਸ਼ਹਿਰ ਨੇ 6 ਅਪ੍ਰੈਲ ਨੂੰ ਰੱਖਿਆ ਸੀ | ਇਸ ਮੌਕੇ ਮੈਡਮ ਸੋਨੀਆ ਕੁਲਾਰ ਯੂ. ਕੇ ਸਪੁੱਤਰੀ ਸਵ: ਨਿਰਮਲ ਸਿੰਘ ਮਾਨ, ਡਾ. ਮਨਜੀਤ ਸਿੰਘ ਮਾਨ, ਪਰਮਿੰਦਰ ਸਿੰਘ ਬੋਇਲ ਸਾਬਕਾ ਸਰਪੰਚ ਸੂੰਢ ਮਕਸੂਦਪੁਰ, ਕੁਲਵੰਤ ਸਿੰਘ ਸਰਪੰਚ ਚੱਕ ਮਾਈਦਾਸ, ਐਡਵੋਕੇਟ ਦਿਲਰਾਜ ਸਿੰਘ ਮਾਨ, ਸੋਹਣ ਸਿੰਘ ਮਾਨ, ਮੇਜਰ ਹੁਸੈਨ, ਮਨਪ੍ਰੀਤ ਸਿੰਘ ਪੰਚ, ਸੰਨੀ ਬੰਗੜ ਪੰਚ, ਰਾਜਿੰਦਰ ਕੌਰ ਪੰਚ, ਮੀਨਾਕਸ਼ੀ ਪੰਚ, ਨੰਬਰਦਾਰ ਗੁਰਮੀਤ ਸਿੰਘ, ਮੋਹਣ ਸਿੰਘ, ਮਹਿੰਦਰ ਸਿੰਘ ਮਾਨ, ਸੰਦੀਪ ਸਿੰਘ, ਬੀਬੀ ਬਲਵੀਰ ਕੌਰ, ਰਾਣੀ, ਅਮਰਜੀਤ ਕੌਰ, ਬਲਵਿੰਦਰ ਕੌਰ, ਰਵਨੀਤ ਕੌਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਾਰ ਅਤੇ ਐਕਟਿਵਾ ਵਿਚਕਾਰ ਹੋਏ ਭਿਆਨਕ ਸੜਕ ਹਾਦਸੇ 'ਚ ਐਕਟਿਵਾ ਚਾਲਕ ਦੀ ਮੌਤ ਅਗਲੀ ਖ਼ਬਰ ਕਿਸਾਨ ਭਰਾਵਾਂ ਨੂੰ ਗੰਨੇ ਦੀ ਫ਼ਸਲ 'ਚ ਖਾਦਾਂ ਦੀ ਸੰਤੁਲਿਤ ਵਰਤੋਂ ਕਰਨ ਦੀ ਅਹਿਮ ਲੋੜ- ਡਾ. ਅਸ਼ਵਿੰਦਰ ਕੁਮਾਰ ਗੁਰੂ
Ad Position 24