ਮੁਕੰਦਪੁਰ, 26 ਅਪ੍ਰੈਲ (ਅਮਰੀਕ ਸਿੰਘ ਢੀਡਸਾ)- ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਦੇ 'ਇੰਸਟੀਚਿਊਸ਼ਨ ਇਨੋਵੇਸ਼ਨ ਕੌਂਸਲ' ਅਤੇ ਪੋਸਟ ਗਰੈਜੂਏਟ ਕਾੱਮਰਸ ਅਤੇ ਬਿਜ਼ਨੈੱਸ ਮੈਨੇਜਮੈਂਟ ਵਿਭਾਗ ਵਲੋਂ ਉੱਦਮੀ ਦਿਵਸ ਮਨਾਇਆ ਗਿਆ | ਇਸ ਪ੍ਰੋਗਰਾਮ ਦਾ ਮੁੱਖ ਮੰਤਵ ਵਿਦਿਆਰਥੀਆਂ ਵਿੱਚ ਉੱਦਮੀ ਹੁਨਰ ਨੂੰ ਪਛਾਨਣਾ ਤੇ ਉਤਸ਼ਾਹਿਤ ਕਰਨਾ ਸੀ | ਇਸ ਪ੍ਰੋਗਰਾਮ ਦੇ ਕੋ-ਆਰਡੀਨੇਟਰ ਤੇ ਵਿਭਾਗ ਦੇ ਮੁਖੀ ਡਾ. ਕਰਮਜੀਤ ਕੌਰ ਨੇ ਕਾਲਜ ਦੇ ਬਾਨੀ ਚੇਅਰਮੈਨ ਸ. ਗੁਰਚਰਨ ਸਿੰਘ ਸ਼ੇਰਗਿੱਲ ਅਤੇ ਪੀ.ਟੀ.ਏ ਵਾਈਸ ਚੇਅਰਮੈਨ ਸੁਰਿੰਦਰ ਸਿੰਘ ਢੀਂਡਸਾ ਦਾ ਸਵਾਗਤ ਕੀਤਾ | ਪ੍ਰੋਗਰਾਮ ਵਿੱਚ ਵਿਦਿਆਰਥੀਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ | ਸਫ਼ਲ ਉੱਦਮੀਆਂ ਦੀ ਕਹਾਣੀ ਸੁਣਾਉਣ ਦੇ ਮੁਕਾਬਲੇ ਵਿੱਚ ਬੀ.ਕਾੱਮ ਭਾਗ ਪਹਿਲਾ ਦੀ ਹਰਕੋਮਲ ਕੌਰ ਪਹਿਲੇ, ਬੀ.ਕਾੱਮ ਤੀਜਾ ਦਾ ਗੁਰਪ੍ਰੀਤ ਸਿੰਘ ਦੂਜੇ ਅਤੇ ਗੁਰਸਿਮਰਨ ਕੌਰ ਬੀ.ਕਾੱਮ. ਭਾਗ ਦੂਜਾ ਦੀ ਵਿਦਿਆਰਥਣ ਤੀਜੇ ਨੰਬਰ 'ਤੇ ਰਹੀ | ਐਡ. ਐਡ. ਮੈਡ ਸ਼ੋਅ ਵਿੱਚ ਪਹਿਲੇ ਨੰਬਰ 'ਤੇ ਗੁਰਪ੍ਰੀਤ ਸਿੰਘ, ਗੁਰਵੀਰ ਸਿੰਘ ਦੂਜੇ, ਪ੍ਰਤਕੀਸ਼ਾ ਕਲਸੀ, ਬਲਜੀਤ ਕੌਰ, ਨਮਰਤਾ ਤੇ ਚੇਤਨਪ੍ਰੀਤ ਦੀ ਟੀਮ ਰਹੀ | ਹਾਰਡ ਸੈਲਿੰਗ ਵਿੱਚ ਬੀ.ਕਾੱਮ ਪਹਿਲਾ ਦੀ ਵਿਦਿਆਰਥਣ ਬਲਕੀਰਤ ਕੌਰ, ਬੀ.ਕਾੱਮ ਤੀਜਾ ਦਾ ਵਿਦਿਆਰਥੀ ਗੁਰਵੀਰ ਸਿੰਘ ਅਤੇ ਬੀ. ਕਾਮ ਦੂਜਾ ਦੀ ਸਲੋਨੀ ਤੀਜੇ ਸਥਾਨ 'ਤੇ ਰਹੀ | ਰੰਗੋਲੀ ਵਿੱਚ ਐਮ.ਬੀ.ਏ. (ਪੰਜ ਸਾਲਾ) ਭਾਗ ਪਹਿਲਾ ਦੀ ਨਵਕਿਰਨ ਤੇ ਹਰਲੀਨ ਖੇਲਾ ਪਹਿਲੇ ਸਥਾਨ 'ਤੇ, ਮੈਰੀ ਤੇ ਪੂਨਮ ਬੀ. ਕਾੱਮ ਤੀਜਾ ਦੀਆਂ ਵਿਦਿਆਰਥਣਾਂ ਦੂਜੇ ਸਥਾਨ 'ਤੇ, ਮਨੀਸ਼ਾ ਤੇ ਤਨਵੀਰ ਬੀ. ਕਾੱਮ. ਭਾਗ ਦੂਜਾ ਦੀਆਂ ਵਿਦਿਆਰਥਣਾ ਤੀਜੇ ਸਥਾਨ 'ਤੇ ਰਹੀਆਂ | ਵਿਦਿਆਰਥੀਆਂ ਨੇ ਵੱਖ-ਵੱਖ ਤਰ੍ਹਾਂ ਦੇ ਫ਼ੂਡ ਸਟਾਲ ਲਗਾ ਕੇ ਕਾਲਜ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਆਪਣਾ ਸਮਾਨ ਵੇਚਿਆ | ਸਭ ਤੋਂ ਵੱਧ ਸੇਲ ਕਰਕੇ ਪ੍ਰੀਤੀ, ਖੁਸ਼ੀ ਤੇ ਜਸਪ੍ਰੀਤ ਕੌਰ ਸਾਨੀਆ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਨਿਕਿਤਾ, ਅੰਜਲੀ ਤੇ ਕਾਜਲ ਨੇ ਦੂਜਾ ਸਥਾਨ ਅਤੇ ਅਨਮੋਲ, ਗੁਰਪਿੰਦਰਜੀਤ ਅਤੇ ਰਮਨਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਪ੍ਰੋਗਰਾਮ ਦੇ ਅੰਤ ਵਿੱਚ ਮਹਿਮਾਨਾਂ ਅਤੇ ਕਾਲਜ ਪਿ੍ੰਸੀਪਲ ਮਨਜੀਤ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਉਤਸ਼ਾਹਿਤ ਕੀਤਾ | ਪਿ੍ੰਸੀਪਲ ਮਨਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਸਮਝਣ ਅਤੇ ਉਨ੍ਹਾਂ ਲਈ ਤਿਆਰ ਰਹਿਣ ਲਈ ਕਿਹਾ | ਉਹਨਾਂ ਨੇ ਕਾਮਰਸ ਤੇ ਬਿਜਨੈੱਸ ਮੈਨੇਜਮੈਂਟ ਵਿਭਾਗ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ | ਪ੍ਰੋਗਰਾਮ ਦੇ ਅੰਤ ਵਿੱਚ ਡਾ. ਮੇਘਨਾ ਅਗਰਵਾਲ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਡਾ. ਨਿਰਦੋਸ਼ ਕੌਰ, ਪ੍ਰੋ. ਜਗਵਿੰਦਰ ਸਿੰਘ, ਮੈਡਮ ਸ਼ਵੇਤਾ ਅਤੇ ਵਿਦਿਆਰਥੀ ਹਾਜ਼ਰ ਸਨ |