ਬਹਿਰਾਮ, 2 ਮਈ (ਨਛੱਤਰ ਸਿੰਘ ਬਹਿਰਾਮ)-ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਅਨੁਸਾਰ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨਾਂ ਲਈ ਬਹਿਰਾਮ ਤੋਂ ਸੰਗਤਾਂ ਦੀ ਬੱਸ ਯਾਤਰਾ ਰਵਾਨਾ ਹੋਈ | ਪਿੰਡ ਦੇ ਸਰਪੰਚ ਮੋਹਣ ਲਾਲ ਭੁੱਟਾ ਨੇ ਦੱਸਿਆ ਕਿ ਇਹ ਸਰਕਾਰ ਦਾ ਵਧੀਆ ਉਪਰਾਲਾ ਹੈ ਸੰਗਤਾਂ ਨੂੰ ਮੁਫ਼ਤ ਵਿਚ ਯਾਤਰਾਵਾਂ ਕਰਵਾਉਣ ਦੀ ਲੜੀ ਸ਼ੁਰੂ ਕੀਤੀ ਗਈ ਹੈ | ਉਕਤ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਅੰਮਿ੍ਤਸਰ, ਜਲਿ੍ਹਆਂ ਵਾਲਾ ਬਾਗ, ਬਾਘਾ ਬਾਰਡਰ ਅਤੇ ਹੋਰ ਧਾਰਮਿਕ ਥਾਂਵਾਂ ਦੇ ਦਰਸ਼ਨ ਕਰਨਗੀਆਂ | ਸੰਗਤਾਂ ਨੂੰ ਬਹੁਤ ਸਤਿਕਾਰ ਸਹਿਤ ਲਿਜਾਇਆ ਜਾਵੇਗਾ ਅਤੇ ਵਾਪਿਸ ਲਿਆਂਦਾ ਜਾਵੇਗਾ | ਉਪਰੰਤ ਉਨ੍ਹਾਂ ਸਰਕਾਰ ਦਾ ਇਸ ਕਾਰਜ ਲਈ ਧੰਨਵਾਦ ਕੀਤਾ | ਇਸ ਮੌਕੇ ਚਰਨਜੀਤ ਸਿੰਘ ਰੰਧਾਵਾ ਬਲਾਕ ਪ੍ਰਧਾਨ ਕਿਸਾਨ ਵਿੰਗ, ਬਲਾਕ ਮੀਡੀਆ ਇੰਚਾਰਜ ਗੁਰਮੁੱਖ ਬਹਿਰਾਮ, ਸੰਮਤੀ ਮੈਂਬਰ ਮਹਿੰਦਰਪਾਲ, ਬੁੱਧ ਰਾਮ ਜੱਖੂ, ਜਗਦੀਸ਼ ਕੁਮਾਰ, ਬਲਵੀਰ ਰਾਮ ਪੰਚ, ਰਾਮ ਲਾਲ ਪੰਚ, ਸੰਦੀਪ ਥਾਪਰ, ਦੇਸ ਰਾਜ, ਰਿਟਾ. ਥਾਣੇਦਾਰ ਭਗਤ ਰਾਮ, ਅਮਰਜੀਤ ਕੁਮਾਰ, ਬੀਬੀ ਨਿਰਮਲ ਕੌਰ, ਬੀਬੀ ਮਹਿੰਦਰ ਕੌਰ, ਬੀਬੀ ਸੁਰਿੰਦਰ ਕੌਰ, ਸੁਰਜੀਤ ਕੌਰ ਤੇ ਗੁਰਬਖਸ਼ ਕੌਰ ਆਦਿ ਹਾਜ਼ਰ ਸਨ |