15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਅਮਰਦੀਪ ਸਕੂਲ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ

Ad Position 21
No active advertisement
ਅਜੀਤ ਡੈਸਕ 16-05-2026
ਮੁਕੰਦਪੁਰ, 15 ਮਈ (ਅਮਰੀਕ ਸਿੰਘ ਢੀਂਡਸਾ)-ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵਲੋਂ 12ਵੀਂ ਜਮਾਤ ਦਾ ਨਤੀਜਾ ਐਲਾਨਿਆ | ਪਿ੍ੰਸੀਪਲ ਪਰਮਜੀਤ ਕੌਰ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੇ ਅਮਰਦੀਪ ਸੈਕੰਡਰੀ ਸਕੂਲ ਮੁਕੰਦਪੁਰ ਦਾ ਨਤੀਜਾ ਪਿਛਲੀ ਰਵਾਇਤ ਨੂੰ ਬਰਕਰਾਰ ਰੱਖਦੇ ਹੋਏ 100 ਫੀਸਦੀ ਰਿਹਾ ਹੈ | ਸਾਇੰਸ ਦੇ 100 ਫੀਸਦੀ ਵਿਦਿਆਰਥੀ ਪਹਿਲੇ ਦਰਜੇ ਵਿਚ ਪਾਸ ਹੋਏ ਹਨ | ਇਸ ਸਕੂਲ ਦੀ ਸਾਇੰਸ ਦੀ ਵਿਦਿਆਰਥਣ ਕ੍ਰੀਤੀਕਾ ਪੁੱਤਰੀ ਰੇਸ਼ਮ ਲਾਲ ਵਾਸੀ ਚੀਮਾਂ ਖੁਰਦ ਨੇ 96.2 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ, ਇੰਦਰਪ੍ਰੀਤ ਕੌਰ ਪੁੱਤਰੀ ਗੁਰਚਰਨ ਸਿੰਘ ਵਾਸੀ ਲਸਾੜਾ ਨੇ 95.8 ਫੀਸਦੀ ਅੰਕ ਪ੍ਰਾਪਤ ਕਰਕੇ ਦੂਜਾ ਤੇ ਜਸਮੀਨ ਕੌਰ ਪੁੱਤਰੀ ਰੇਸ਼ਮ ਲਾਲ ਵਾਸੀ ਝਿੰਗੜਾਂ ਨੇ 94.2 ਫੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ | ਇਸੇ ਤਰ੍ਹਾਂ ਕਾਮਰਸ ਗਰੁੱਪ ਦੇ 100 ਫੀਸਦੀ ਵਿਦਿਆਰਥੀ ਪਹਿਲੇ ਦਰਜੇ ਵਿਚ ਪਾਸ ਹੋਏ ਹਨ, ਜਿਨ੍ਹਾਂ ਵਿਚੋਂ ਹਰਸ਼ਦੀਪ ਪੁੱਤਰੀ ਸੰਦੀਪ ਕੁਮਾਰ ਵਾਸੀ ਕੁਲਥਮ ਨੇ 89.8 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ, ਜੈਸਮੀਨ ਵਰਮਾ ਪੁੱਤਰੀ ਪਰਮਜੀਤ ਸਿੰਘ ਵਾਸੀ ਮੁਕੰਦਪੁਰ ਨੇ 89.2 ਫੀਸਦੀ ਅੰਕ ਪ੍ਰਾਪਤ ਕਰਕੇ ਦੂਜਾ ਤੇ ਕੁਸਮ ਪੁੱਤਰੀ ਜੀਵਨ ਕੁਮਾਰ ਵਾਸੀ ਹਕੀਮਪੁਰ ਨੇ 86.6 ਫੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ | ਇਸੇ ਤਰ੍ਹਾਂ ਆਰਟਸ ਗਰੁੱਪ ਦੇ 85 ਫੀਸਦੀ ਵਿਦਿਆਰਥੀ ਪਹਿਲੇ ਦਰਜੇ ਵਿਚ ਪਾਸ ਹੋਏ ਹਨ | ਗੁਰਵੀਰ ਕੌਰ ਥਾਂਦੀ ਪੁੱਤਰੀ ਸੁਖਵੀਰ ਸਿੰਘ ਥਾਂਦੀ ਵਾਸੀ ਗੁਣਾਚੌਰ ਨੇ 86.8 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ, ਤਮੰਨਾ ਹੀਰ ਪੁੱਤਰੀ ਹੁਕਮ ਚੰਦ ਵਾਸੀ ਗੁਣਾਚੌਰ ਨੇ 83.8 ਫੀਸਦੀ ਅੰਕ ਪ੍ਰਾਪਤ ਕਰਕੇ ਦੂਜਾ ਤੇ ਮਨਪ੍ਰੀਤ ਪੁੱਤਰੀ ਜਸਵਿੰਦਰ ਸਿੰਘ ਵਾਸੀ ਗੁਣਾਚੌਰ ਨੇ 83.6 ਫੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪਾ੍ਰਪਤ ਕੀਤਾ ਹੈ | 137 ਵਿਦਿਆਰਥੀਆਂ ਵਿਚੋਂ 129 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਪਹਿਲੇ ਦਰਜੇ ਵਿਚ ਪਾਸ ਕਰਕੇ ਸਕੂਲ/ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਸੁਭਾਗੇ ਮੌਕੇ ਸ੍ਰੀਮਤੀ ਹਰਜੋਤ ਕੌਰ ਲੋਹਟੀਆ ਵਾਈਸ ਚੇਅਰਪਰਸਨ ਐੱਸ. ਸੀ. ਕਮਿਸ਼ਨ ਪੰਜਾਬ ਵਿਸ਼ੇਸ਼ ਤੌਰ 'ਤੇ ਅਮਰਦੀਪ ਸਕੂਲ ਪਹੁੰਚੇ | ਉਨ੍ਹਾਂ ਦਾ ਅਮਰਦੀਪ ਸਕੂਲ ਵਲੋਂ ਖੂਬਸੂਰਤ ਫੁੱਲਾਂ ਨਾਲ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ | ਹਰਜੋਤ ਕੌਰ ਲੋਹਟੀਆ ਨੇ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਗੁਰਚਰਨ ਸਿੰਘ ਸ਼ੇਰਗਿੱਲ (ਬਾਨੀ ਚੇਅਰਮੈਨ ਅਮਰਦੀਪ ਸੰਸਥਾਵਾਂ), ਸੁਰਿੰਦਰ ਸਿੰਘ ਢੀਂਡਸਾ (ਵਾਈਸ ਚੇਅਰਮੈਨ ਪੀ.ਟੀ.ਏ), ਸੁਰਜੀਤ ਸਿੰਘ ਬੀਸਲਾ, ਗੁਰਿੰਦਰਪਾਲ ਕੌਰ ਬੀਸਲਾ, ਪ੍ਰੋ. ਜਗਵਿੰਦਰ ਸਿੰਘ ਤੇ ਕਾਲਜ ਪਿ੍ੰਸੀਪਲ ਪ੍ਰੋ. ਮਨਜੀਤ ਸਿੰਘ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਕਰਨ ਪਹੁੰਚੇ ਹੋਏ ਸਨ | ਆਖਿਰ ਵਿੱਚ ਪਿੰ੍ਰਸੀਪਲ ਪਰਮਜੀਤ ਕੌਰ ਨੇ ਇਸ ਸ਼ਾਨਦਾਰ ਨਤੀਜੇ ਲਈ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਇਸ ਬਾਕਮਾਲ ਨਤੀਜਿਆ ਲਈ ਸਕੂਲ ਸਟਾਫ਼ ਦੁਆਰਾ ਕਰਵਾਈ ਗਈ ਮਿਹਨਤ ਦੀ ਵੀ ਸ਼ਲਾਘਾ ਕੀਤੀ | ਇਸ ਮੌਕੇ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਚੌਧਰੀ ਮੀਨਾ ਸੂੰਢ ਦੇ ਹਲਕਾ ਇੰਚਾਰਜ ਦੀ ਨਿਯੁਕਤੀ 'ਤੇ ਕਾਂਗਰਸੀ ਵਰਕਰਾਂ 'ਚ ਖੁਸ਼ੀ ਦੀ ਲਹਿਰ ਅਗਲੀ ਖ਼ਬਰ ਚੱਕਗੁਰੂ ਖੂਹ ਤੋਂ ਇਕ ਮੱਝ ਤੇ ਗਾਂਵਾਂ ਦਾ ਦੁੱਧ ਚੋਰੀ
Ad Position 24