19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਬਹਿਰਾਮ ਵਿਖੇ ਬਿਜਲੀ ਦੀ ਦੁਕਾਨ 'ਤੇ ਚੋਰੀ, ਲੱਖਾਂ ਦਾ ਹੋਇਆ ਨੁਕਸਾਨ

Ad Position 21
No active advertisement
ਅਜੀਤ ਡੈਸਕ 23-05-2026
ਬਹਿਰਾਮ, 22 ਮਈ (ਨਛੱਤਰ ਸਿੰਘ ਬਹਿਰਾਮ)-ਬੀਤੀ ਰਾਤ ਮਾਹਿਲਪੁਰ ਚੌਕ ਬਹਿਰਾਮ ਨੇੜੇ ਇਕ ਬਿਜਲੀ ਦੇ ਸਾਮਾਨ ਸਟੋਰ 'ਤੇ ਚੋਰੀ ਹੋਣ ਦਾ ਸਮਾਚਾਰ ਮਿਲਿਆ | ਨਜ਼ਦੀਕੀ ਪਿੰਡ ਮਹੰਤ ਗੁਰਬਚਨ ਦਾਸ ਨਗਰ ਦੇ ਨਸੀਬ ਚੰਦ ਰਾਣਾ ਨੇ ਦੱਸਿਆ ਕਿ ਵੀਰਵਾਰ ਰਾਤ ਸਮੇਂ ਬਹਿਰਾਮ ਸਥਿਤ ਮੇਰੇ ਬਿਜਲੀ ਦੇ ਸਾਮਾਨ ਦੇ ਸਟੋਰ ਦੀ ਛੱਤ ਪੁੱਟ ਕੇ ਕਿਸੇ ਨੇ ਚੋਰੀ ਕਰ ਲਈ ਹੈ | ਜਿਸ 'ਚ 22 ਸਟੈਂਡ ਵਾਲੇ ਪੱਖੇ, 12 ਛੱਤ ਵਾਲੇ ਪੱਖੇ, 12 ਬੈਟਰੀਆਂ ਸੁਕਰੈਪ, 4 ਬੈਟਰੀਆਂ ਨਵੀਂਆਂ, 6 ਇਨਵਾਈਟਰ, 43 ਇੰਚ ਐਲ. ਈ. ਡੀ., 2 ਮੈਕਸੀਆਂ, ਦੁਕਾਨ 'ਚ ਲੱਗੇ ਕੈਮਰਿਆਂ ਦਾ ਡੀ. ਵੀ. ਆਰ., 2 ਮਾਈਕਰੋ, 1 ਓਵਨ ਆਦਿ ਤੇ ਹੋਰ ਸਾਮਾਨ ਚੋਰੀ ਹੋ ਗਿਆ | ਪ੍ਰਭਾਵਿਤ ਦੁਕਾਨਦਾਰ ਨੇ ਦੱਸਿਆ ਕਿ ਦੁਕਾਨ ਦੇ ਪਿਛਵਾੜੇ ਤੋਂ ਚੋਰ ਟੀਨ ਛੱਤ ਪੁੱਟ ਕੇ ਅੰਦਰ ਵੜੇ ਜਿਨ੍ਹਾਂ ਦੁਕਾਨ ਦੇ ਕੁੰਡੇ ਪੁੱਟ ਕੇ ਚੋਰੀ ਕੀਤੀ | ਰਲਾਮਿਲਾ ਕੇ ਢਾਈ ਤੋਂ ਤਿੰਨ ਲੱਖ ਦਾ ਨੁਕਸਾਨ ਹੋ ਗਿਆ | ਇਸ ਸੰਬੰਧੀ ਪੁਲਿਸ ਥਾਣਾ ਬਹਿਰਾਮ ਨੂੰ ਸੂਚਨਾ ਦੇ ਦਿੱਤੀ | ਉਨ੍ਹਾਂ ਮੰਗ ਕੀਤੀ ਕਿ ਚੋਰਾਂ ਨੂੰ ਕਾਬੂ ਕੀਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਆਸ਼ਾ ਵਰਕਰ ਅਤੇ ਫੈਸਿਲੀਟੇਟਰ ਯੂਨੀਅਨ ਵਲੋਂ ਸਿਵਲ ਸਰਜਨ ਦਫ਼ਤਰ ਅੱਗੇ ਧਰਨਾ ਅਗਲੀ ਖ਼ਬਰ 'ਆਪ' ਉਮੀਦਵਾਰ ਅੰਮਿ੍ਤਪਾਲ ਕਪਿਲ ਮਹਿਤਾ ਦੇ ਹੱਕ 'ਚ ਵੱਡੀ ਗਿਣਤੀ ਨਾਲ ਨਿੱਤਰੇ ਵਾਰਡ ਵਾਸੀ
Ad Position 24