21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਨਵਾਂਸ਼ਹਿਰ ਮਸਜਿਦ ਕਾਸਿਮ ਵਿਖੇ ਈਦ-ਉਲ-ਜੂਹਾ ਦੀ ਨਮਾਜ਼ ਕੀਤੀ ਅਦਾ

Ad Position 21
No active advertisement
ਅਜੀਤ ਡੈਸਕ 29-05-2026

ਨਵਾਂਸ਼ਹਿਰ, 28 ਮਈ (ਹਰਿਮੰਦਰ ਸਿੰਘ ਪਿੰਟੂ)-ਇਲਾਕੇ ਦੇ ਮੁਸਲਿਮ ਭਰਾਵਾਂ ਨੇ ਬੰਗਾ ਰੋਡ 'ਤੇ ਮਸਜਿਦ ਕਾਸਿਮ ਦੇ ਨੇੜੇ ਸਥਿਤ ਈਦਗਾਹ ਵਿਚ ਆ ਕੇ ਈਦ-ਉਲ-ਜੂਹਾ ਬਕਰੀਦ ਦੀ ਨਮਾਜ਼ ਅਦਾ ਕੀਤੀ ਗਈ | ਨਮਾਜ਼ ਅਦਾ ਕਰਨ ਤੋਂ ਪਹਿਲਾਂ ਇਮਾਮ ਮੁਫ਼ਤੀ ਮੁਹੰਮਦ ਗੁਲਸ਼ਾਦ ਨੇ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਈਦ-ਉਲ-ਜੂਹਾ ਦੀਆਂ ਕੁਰਬਾਨੀਆਂ ਦਾ ਅਰਥ ਸਮਝਾਇਆ | ਲੋਕਾਂ ਨੂੰ ਸੰਬੋਧਨ ਕਰਦੇ ਹੋਏ ਮੁਫ਼ਤੀ ਸਾਹਿਬ ਨੇ ਕਿਹਾ ਕਿ ਕੁਰਬਾਨੀ ਦੀ ਇਹ ਪਰੰਪਰਾ ਹਜ਼ਰਤ ਆਦਮ ਵੇਲੇ ਸਲਾਮ ਤੋਂ ਚੱਲੀ ਆ ਰਹੀ ਹੈ ਜੋ ਦੁਨੀਆ ਦੇ ਪਹਿਲੇ ਮਨੁੱਖ ਸਨ | ਇਸ ਮੌਕੇ ਮਸਜਿਦ ਕਮੇਟੀ ਦੇ ਮੁਖੀ ਨੂਰ ਹਸਨ ਨੇ ਇਲਾਕੇ ਦੇ ਸਾਰੇ ਨਿਵਾਸੀਆਂ ਨੂੰ ਈਦ-ਉਲ-ਜੂਹਾ ਦੀਆ ਮੁਬਾਰਕਾਂ ਦਿੱਤੀਆਂ ਤੇ ਆਪਸੀ ਭਾਈਚਾਰੇ ਸਾਂਝ ਬਣਾਈ ਰੱਖਣ ਦੀ ਅਪੀਲ ਕੀਤੀ | ਇਸ ਮੌਕੇ ਵੱਖ-ਵੱਖ ਧਾਰਮਿਕ, ਰਾਜਨੀਤਿਕ ਪਾਰਟੀਆਂ ਦੇ ਆਗੂ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ, ਜਿਨ੍ਹਾਂ ਮੁਸਲਿਮ ਭਾਈਚਾਰੇ ਨੂੰ ਈਦ ਦੀਆਂ ਵਧਾਈਆਂ ਦਿੱਤੀਆਂ | ਇਸ ਮੌਕੇ ਮੁਸਲਿਮ ਸੰਘ ਪੰਜਾਬ ਨਵਾਂਸ਼ਹਿਰ ਦੇ ਜਨਰਲ ਸੈਕਟਰੀ ਮੁਹੰਮਦ ਸ਼ਾਹਿਦ, ਮੁਹੰਮਦ ਸਲੀਮ ਅੰਸਾਰੀ, ਮੁਹੰਮਦ ਇਰਸ਼ਾਦ, ਜ਼ਿਲ੍ਹਾ ਪ੍ਰਧਾਨ ਮੁਸਲਿਮ ਸੰਗਠਨ ਪੰਜਾਬ ਮੁਹੰਮਦ ਖ਼ੁਰਸ਼ੀਦ, ਇੰਜੀਨੀਅਰ ਮੁਹੰਮਦ ਤਨਵੀਰ, ਮੁਹੰਮਦ ਉਜੇਰ, ਅਹਿਮਦ ਹਫੀਜ਼, ਵਸੀਮ ਮੁਹੰਮਦ, ਦਾਨਿਸ਼ ਮੁਹੰਮਦ, ਸਰੀਮ ਮੁਹੰਮਦ ਜੁਬੇਰ, ਮੁਹੰਮਦ ਸੁਹੇਲ, ਮੁਹੰਮਦ ਸੂਹੀ, ਮੁਹੰਮਦ ਹਾਜੀ ਤਾਲਿਬ, ਮੁਹੰਮਦ ਆਸਿਫ਼, ਮੁਹੰਮਦ ਖ਼ੁਰਸ਼ੀਦ, ਮੁਹੰਮਦ ਉਸਮਾਨ, ਮੁਹੰਮਦ ਰਸਿਦ, ਮੁਹੰਮਦ ਨਿਸਾਰ, ਮੁਹੰਮਦ ਹਾਸ਼ਿਮ ਗੁੱਜਰ, ਮੁਹੰਮਦ ਵਸੀਮ, ਮੁਹੰਮਦ ਸੁਮੀਤ, ਬਾਬਾ ਮਹਿਤਾਬ ਅਹਿਮਦ ਕਾਦਰੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਲਈ ਘੱਟੋ ਘੱਟ ਸਮਰੱਥਨ ਮੁੱਲ ਮੁੜ ਤੈਅ ਕਰੇ ਕੇਂਦਰ ਸਰਕਾਰ-ਜਥੇ. ਸੁਰਜੀਤ ਸਿੰਘ ਦੋਭਾਲੀ ਅਗਲੀ ਖ਼ਬਰ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਚੋਰਾਂ, ਲੁਟੇਰਿਆਂ ਤੇ ਨਸ਼ਾ ਤਸਕਰਾਂ ਦਾ ਕਾਰੋਬਾਰ ਕੌੜੀ ਵੇਲ ਵਾਂਗ ਵਧਣ ਲੱਗਾ ਲੁ...
Ad Position 24