22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਨਵਾਂਸ਼ਹਿਰ ਵਿਖੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਐਸ. ਡੀ. ਐਮ. ਨੇ ਈ-ਰਿਕਸ਼ਾ ਦੀ ਕੀਤੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 12-06-2026
ਨਵਾਂਸ਼ਹਿਰ, 11 ਜੂਨ (ਜਸਬੀਰ ਸਿੰਘ ਨੂਰਪੁਰ)-ਨਵਾਂਸ਼ਹਿਰ ਵਿਖੇ ਪੰਜਾਬ ਸਰਕਾਰ ਵਲੋਂ ਚਲਾਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਮੈਡਮ ਅਨਮਜੋਤ ਕੌਰ ਐਸ. ਡੀ. ਐਮ. ਨਵਾਂਸ਼ਹਿਰ ਤੇ ਦਿਨੇਸ਼ ਸੂਰੀ ਜ਼ਿਲ੍ਹਾ ਇੰਚਾਰਜ ਵਲੋਂ ਹਰੀ ਝੰਡੀ ਦੇ ਕੇ ਈ-ਰਕਸ਼ਾ ਦੀ ਸ਼ੁਰੂਆਤ ਕੀਤੀ ਗਈ | ਮੈਡਮ ਅਨਮਜੋਤ ਕੌਰ ਨੇ ਆਖਿਆ ਕਿ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਨੂੰ ਪਿੰਡਾਂ ਤੇ ਸ਼ਹਿਰਾਂ 'ਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਉਨ੍ਹਾਂ ਆਖਿਆ ਕਿ ਜੋ ਈ-ਰਿਕਸ਼ਾ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਹ ਮੁਹਿੰਮ ਹਰ ਪਿੰਡ ਵਿਚ ਜਾਵੇਗੀ ਤੇ ਰਿਕਸ਼ੇ ਅੰਦਰ ਸ਼ਿਕਾਇਤ ਬਾਕਸ ਲਗਾਏ ਗਏ ਹਨ, ਕੋਈ ਵੀ ਵਿਅਕਤੀ ਆਪਣੀ ਨਸ਼ਿਆਂ ਪ੍ਰਤੀ ਸਮੱਸਿਆ ਨੂੰ ਇਸ 'ਚ ਪਾ ਸਕਦਾ ਹੈ | ਇਸ ਨਾਲ ਉਸ ਦਾ ਨਾਂਅ ਵੀ ਗੁਪਤ ਰੱਖਿਆ ਜਾਵੇਗਾ | ਉਨ੍ਹਾਂ ਆਖਿਆ ਕਿ ਇਸ ਸਮੇਂ ਸਾਨੂੰ ਆਪਣੀ ਜਵਾਨੀ ਨੂੰ ਬਚਾਉਣ ਦੀ ਲੋੜ ਹੈ ਜੋ ਨਸ਼ਿਆਂ 'ਚ ਗਲਤਾਨ ਹੋ ਕੇ ਆਪਣਾ ਭਵਿੱਖ ਖਰਾਬ ਕਰ ਰਹੀ ਹੈ | ਸੀਨੀਅਰ 'ਆਪ' ਆਗੂ ਤੇ ਜ਼ਿਲ੍ਹਾ ਇੰਚਾਰਜ ਦਿਨੇਸ਼ ਸੂਰੀ ਨੇ ਆਖਿਆ ਕਿ ਪੰਜਾਬ ਸਰਕਾਰ ਦੀ ਇਸ ਮੁਹਿੰਮ ਨੂੰ ਘਰ-ਘਰ ਪਹੁੰਚਾਇਆ ਜਾਵੇਗਾ | ਉਨ੍ਹਾਂ ਆਖਿਆ ਕਿ ਨਸ਼ਿਆਂ ਦੇ ਖਾਤਮੇ ਲਈ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਜਾਵੇਗਾ | ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਨਸ਼ਿਆਂ ਖ਼ਿਲਾਫ਼ ਜੋ ਉਪਰਾਲਾ ਕੀਤਾ ਗਿਆ ਹੈ ਇਹ ਇਕ ਸ਼ਲਾਘਾਯੋਗ ਕਦਮ ਹੈ |
Ad Position 22
No active advertisement
ਪਿਛਲੀ ਖ਼ਬਰ ਸਿੱਖ ਨੈਸ਼ਨਲ ਕਾਲਜ ਬੰਗਾ ਤੇ ਟੈਗੋਰ ਏ ਐਂਡ ਕੰਪਨੀ ਵਿਚਕਾਰ ਐਮ. ਓ. ਯੂ. ਦਾ ਅਗਲੇ ਤਿੰਨ ਸਾਲਾਂ ਲਈ ਨਵੀਨੀਕਰਨ ਅਗਲੀ ਖ਼ਬਰ ਹਰਾ ਪੈਨ ਪਟਿਆਲਾ ਡੀ. ਐਸ. ਪੀ. ਦੇ ਹੱਥ ਵਿਚ ਡੰਡੇ ਦੇ ਰੂਪ ਵਿਚ ਨਜ਼ਰ ਆਇਆ : ਆਗੂ
Ad Position 24