ਬਹਿਰਾਮ, 20 ਜੂਨ (ਨਛੱਤਰ ਸਿੰਘ ਬਹਿਰਾਮ)-ਵਿਵਾਦਿਤ ਵੀਡੀ� ਮਾਮਲੇ ‘ਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਨੈਤਿਕਤਾ ਦੇ ਅਧਾਰ ‘ਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇਹ ਸ਼ਬਦ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਕਮਲਜੀਤ ਬੰਗਾ ਜ਼ਿਲ੍ਹਾ ਪ੍ਰਧਾਨ ਕਿਸਾਨ ਕਾਂਗਰਸ ਪੰਜਾਬ ਦੀ ਅਗਵਾਈ ਵਿਚ ਬਹਿਰਾਮ ਵਿਖੇ ਰੋਸ ਵਜੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਣ ਮੌਕੇ ਆਖੇ। ਉਨ੍ਹਾਂ ਕਿਹਾ ਕਿ ਐਹੋ ਜਿਹੀਆਂ ਹਰਕਤਾਂ ਕਰਨ ਵਾਲੇ ਇਨਸਾਨ ਨੂੰ ਮੁੱਖ ਮੰਤਰੀ ਦੇ ਅਹੁਦੇ ‘ਤੇ ਰਹਿਣ ਦਾ ਕੋਈ ਹੱਕ ਨਹੀਂ ਹੋਣਾ ਚਾਹੀਦਾ। ਉਪਰੰਤ ਉਨ੍ਹਾਂ ਮੁੱਖ ਮੰਤਰੀ ਮਾਨ ਖਿਲਾਫ ਨਆਰੇਬਾਜ਼ੀ ਕੀਤੀ ਤੇ ਪੁਤਲਾ ਫੂਕਿਆ। ਇਸ ਮੌਕੇ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਕਮਲਜੀਤ ਬੰਗਾ ਜਿਲ੍ਹਾ ਪ੍ਰਧਾਨ ਕਿਸਾਨ ਕਾਂਗਰਸ ਪੰਜਾਬ, ਸਾਬਕਾ ਬਲਾਕ ਪ੍ਰਧਾਨ ਹਰਭਜਨ ਸਿੰਘ ਭਰੋਲੀ, ਸਾਬਕਾ ਪੰਚ ਬਹਿਰਾਮ ਤਰਸੇਮ ਲਾਲ, ਰਾਜ ਕੁਮਾਰ ਰਾਜੂ ਢੰਢੂਹਾ ਕਾਂਗਰਸ ਆਗੂ, ਮੁਕੇਸ਼ ਕੁਮਾਰ, ਅਜੇ ਕੁਮਾਰ, ਅਭੀਜੀਤ ਕੁਮਾਰ, ਰਣਜੀਤ ਭੁੱਟਾ, ਉਂਕਾਰ ਸਿੰਘ, ਮੱਖਣ ਰਾਮ, ਅਵਤਾਰ ਚੰਦ, ਰੋਹਿਤ ਚੁੰਬਰ, ਜੋਗਿੰਦਰ ਰਾਮ ਆਦਿ ਹਾਜ਼ਰ ਸਨ।
ਵਿਵਾਦਿਤ ਵੀਡੀ� ਮਾਮਲੇ ‘ਚ ਮੁੱਖ ਮੰਤਰੀ ਭਗਵੰਤ ਮਾਨ ਨੈਤਿਕਤਾ ਦੇ ਅਧਾਰ ’ਤੇ ਅਸਤੀਫਾ ਦੇਵੇ-ਕਮਲਜੀਤ ਬੰਗਾ
ਅਜੀਤ ਡੈਸਕ
21-06-2026