ਰੱਤੇਵਾਲ, 20 ਜੂਨ (ਅਸ਼ੋਕ ਕੁਮਾਰ ਲੀਲ)-ਪੰਜਾਬ ਸਰਕਾਰ ਦੁਆਰਾ ਚਲਾਈ ਜਾ ਰਹੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਪਿੰਡ ਰੱਤੇਵਾਲ ਤੋਂ ਅਸ਼ੋਕ ਕਟਾਰੀਆ ਵਲੋਂ ਬੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਸਰਪੰਚ ਦੇਵਰਾਜ ਬੱਗਾ ਮੌਕੇ ‘ਤੇ ਮੌਜੂਦ ਰਹੇ। ਸਮੂਹ ਗ੍ਰਾਮ ਪੰਚਾਇਤ ਵਲੋਂ ਅਸ਼ੋਕ ਕਟਾਰੀਆ ਤੇ ਸਾਰੇ ਤੀਰਥ ਯਾਤਰੀਆਂ ਦੇ ਫੁੱਲਾਂ ਦੇ ਹਾਰ ਪਾ ਕੇ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ। ਅਸ਼ੋਕ ਕਟਾਰੀਆ ਨੇ ਤੀਰਥ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਪਰਮਾਤਮਾ ਸਭ ਦੀ ਯਾਤਰਾ ਸਫਲ ਕਰੇ। ਇਸ ਮੌਕੇ ਡਾ. ਪ੍ਰੇਮ ਖਟਾਣਾ ਨੇ ਦੱਸਿਆ ਕਿ ਸਰਕਾਰ ਵਲੋਂ ਚਲਾਈ ਜਾ ਰਹੀ ਇਸ ਯੋਜਨਾ ਨਾਲ ਬਜ਼ੁਰਗਾਂ ਵਿੱਚ ਬਹੁਤ ਖੁਸ਼ੀ ਦੀ ਲਹਿਰ ਹੈ। ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਬੀਬਾ ਸੰਤੋਸ਼ ਕਟਾਰੀਆ ਦਾ ਧੰਨਵਾਦ ਕੀਤਾ। ਇਸ ਮੌਕੇ ਸੁਖਦੇਵ ਖਟਾਣਾ, ਸੁਭਾਸ਼ ਖਟਾਣਾ, ਧਰਮ ਚੰਦ ਪੰਚ, ਅਸ਼ੋਕ ਖਟਾਣਾ, ਬਲਰਾਮ ਖਟਾਣਾ, ਹਰਦਿਆਲ, ਬਲਵੀਰ ਬਲਵੀਰ ਭੂੰਬਲਾ, ਲਾਲਾ ਸ਼ਾਮ ਲਾਲ, ਕਾਲਾ, ਸਤਪਾਲ ਹੱਕਲਾ, ਸੰਤੋਸ਼ ਖਟਾਣਾ, ਗਿਆਨੋ, ਤੋਸ਼ੀ ਪ੍ਰਸਿਨੀ, ਮਨਜੀਤ, ਰੀਨਾ, ਕੁਸੁਮ, ਪੂਜਾ ਤੇ ਹੋਰ ਨਗਰ ਨਿਵਾਸੀ ਤੀਰਥ ਯਾਤਰਾ ਬੱਸ ਨੂੰ ਰਵਾਨਾ ਕਰਨ ਸਮੇਂ ਮੌਕੇ ਹਾਜ਼ਰ ਰਹੇ।
ਪਿੰਡ ਰੱਤੇਵਾਲ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਨੂੰ ਅਸ਼ੋਕ ਕਟਾਰੀਆ ਨੇ ਕੀਤਾ ਰਵਾਨਾ
ਅਜੀਤ ਡੈਸਕ
21-06-2026