ਕਾਠਗੜ੍ਹ, 30 ਜੂਨ (ਹਰਸਿਮਰਨ ਜੋਤ ਸਿੰਘ ਕਲੇਰ)-ਪਿੰਡ ਪਨਿਆਲੀ ਕਲਾਂ ਦੇ ਗੁਰਦੁਆਰਾ ਸਾਹਿਬ ਵਿਖੇ ਸੰਤ ਭਗਤ ਕਬੀਰ ਸਾਹਿਬ ਜੀ ਦਾ 629ਵਾਂ ਪ੍ਰਕਾਸ਼ ਪੁਰਬ ਨਗਰ ਨਿਵਾਸੀਆਂ ਅਤੇ ਪ੍ਰਬੰਧਕ ਕਮੇਟੀ ਵੱਲੋਂ ਬੜੀ ਸ਼ਰਧਾ ਭਾਵਨਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਸ਼ੁੱਭ ਦਿਹਾੜੇ ਦੇ ਸਬੰਧ ਵਿੱਚ ਰੱਖੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦੇ ਭੋਗ ਪਾਏ ਗਏ, ਜਿਸ ਉਪਰੰਤ ਪੂਰੀ ਮਰਯਾਦਾ ਅਨੁਸਾਰ ਨਿਸ਼ਾਨ ਸਾਹਿਬ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਗੁਰੂ ਚਰਨਾਂ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਧਾਰਮਿਕ ਸਮਾਗਮ ਦੌਰਾਨ ਵਿਸ਼ੇਸ਼ ਤੌਰ ’ਤੇ ਪੁੱਜੇ ਪ੍ਰਸਿੱਧ ਰਾਗੀ ਜਥਾ ਭਾਈ ਮਨਪ੍ਰੀਤ ਸਿੰਘ ਅਮਲੋਹ ਵਾਲਿਆਂ ਨੇ ਰਸਭਿੰਨਾ ਸ਼ਬਦ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਉਨ੍ਹਾਂ ਨੇ ਭਗਤ ਕਬੀਰ ਜੀ ਦੀ ਪਵਿੱਤਰ ਬਾਣੀ ’ਤੇ ਚਾਨਣਾ ਪਾਉਂਦਿਆਂ ਉਨ੍ਹਾਂ ਦੇ ਜੀਵਨ ਫਲਸਫੇ ਅਤੇ ਉਪਦੇਸ਼ਾਂ ਬਾਰੇ ਸੰਗਤ ਨੂੰ ਵਿਸਥਾਰਪੂਰਵਕ ਜਾਣੂ ਕਰਵਾਇਆ। ਰਾਗੀ ਜਥੇ ਵੱਲੋਂ ਕੀਤੇ ਗਏ ਇਲਾਹੀ ਗੁਰਬਾਣੀ ਕੀਰਤਨ ਨੇ ਪੂਰੇ ਪੰਡਾਲ ਵਿੱਚ ਬੈਠੀ ਸੰਗਤ ਨੂੰ ਮੰਤਰ-ਮੁਗਧ ਕਰ ਦਿੱਤਾ। ਇਸ ਪਵਿੱਤਰ ਦਿਹਾੜੇ ’ਤੇ ਹਾਜ਼ਰੀ ਭਰਨ ਵਾਲਿਆਂ ਵਿੱਚ ਸਰਪੰਚ ਗੁਰਦੀਪ ਸਿੰਘ, ਬਾਬਾ ਕਰਨੈਲ ਸਿੰਘ, ਪਾਖਰ ਸਿੰਘ, ਜਗਦੀਸ਼ ਚੰਦ, ਮਦਨ ਲਾਲ, ਅਮਰੀਕ ਸਿੰਘ, ਸੁੱਖਾ, ਹਰਦੀਪ ਸਿੰਘ, ਪਾਲਾ, ਰਾਮ ਲਾਲ, ਪ੍ਰੇਮ ਸਿੰਘ, ਮਾਸਟਰ ਗੁਰਬਖਸ਼ ਸਿੰਘ, ਸੁਰੇਸ਼ ਕੁਮਾਰ, ਸ਼ਸ਼ੀ ਪ੍ਰਧਾਨ, ਅਮਰੀਕ ਸਿੰਘ, ਰਸਪਾਲ ਸਿੰਘ, ਵਰਿੰਦਰ ਕੁਮਾਰ, ਜੋਗਾ ਸਿੰਘ, ਜੁਝਾਰ ਸਿੰਘ, ਹੇਮਰਾਜ ਪੰਚ, ਸੁਨੀਤਾ ਪੰਚ, ਨਵਦੀਪ, ਗੁਰਦੇਵ ਸਿੰਘ, ਅਜੈਬ ਸਿੰਘ, ਫਤਿਹ ਸਿੰਘ, ਸੋਹਨ ਸਿੰਘ, ਨੰਦ ਲਾਲ, ਪ੍ਰਦੀਪ ਕੁਮਾਰ, ਸਤੀਸ਼ ਕੁਮਾਰ, ਸ਼ਿੰਗਾਰਾ ਰਾਮ ਅਤੇ ਲੈਂਬਰ ਰਾਮ ਆਦਿ ਹਾਜ਼ਰ ਸਨ।
ਪਿੰਡ ਪਨਿਆਲੀ ਕਲਾਂ ਵਿਖੇ ਭਗਤ ਕਬੀਰ ਦਾ 629ਵਾਂ ਪ੍ਰਕਾਸ਼ ਪੁਰਬ ਮਨਾਇਆ
ਅਜੀਤ ਡੈਸਕ
01-07-2026