03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਕਿਰਤੀ ਕਿਸਾਨ ਯੂਨੀਅਨ ਵਲੋਂ ਲੰਗੜੋਆ ਬਾਈਪਾਸ ਅੰਦੋਲਨ ਮੁਲਤਵੀ

Ad Position 21
No active advertisement
ਅਜੀਤ ਡੈਸਕ 03-07-2026
ਨਵਾਂਸ਼ਹਿਰ, 2 ਜੁਲਾਈ (ਦੀਦਾਰ ਸਿੰਘ ਸ਼ੇਤਰਾ) - ਅੱਜ ਇਥੇ ਹੋਈ ਜ਼ਿਲ੍ਹਾ ਕਮੇਟੀ ਕਿਰਤੀ ਕਿਸਾਨ ਯੂਨੀਅਨ ਸ਼ਹੀਦ ਭਗਤ ਸਿੰਘ ਨਗਰ ਦੀ ਮੀਟਿੰਗ ’ਚ ਖੇਤੀ ਮੋਟਰਾਂ ਦੀ ਬਿਜਲੀ ਦੀ ਸਮੀਖਿਆ ਕੀਤੀ ਗਈ। ਮੀਟਿੰਗ ਵਿੱਚ ਵਿਚਾਰਾਂ ਕਰਨ ਉਪਰੰਤ ਦੇਖਿਆ ਗਿਆ ਹੈ ਕਿ ਮੰਗਲਵਾਰ ਦੇ ਧਰਨੇ ਤੋਂ ਬਾਅਦ ਬਿਜਲੀ ਦੇ ਕੱਟ ਲੱਗਣੇ ਘੱਟ ਹੋਏ ਹਨ। ਮੀਟਿੰਗ ਵਿੱਚ ਕਿਸਾਨ ਆਗੂਆਂ ਵਲੋਂ ਵਿਚਾਰ ਆਏ ਕਿ ਬਿਜਲੀ ਵਿਭਾਗ ਨੂੰ ਹਾਲਤ ਨੂੰ ਸੁਧਾਰਨ ਲਈ ਥੋੜਾ ਸਮਾਂ ਹੋਰ ਦਿੱਤਾ ਜਾਵੇ। ਇਸ ਕਰਕੇ ਲੰਗੜੋਆ ਬਾਈਪਾਸ ’ਤੇ ਟਰੈਕਟਰ ਖੜ੍ਹੇ ਕਰਕੇ ’ਤੇ ਧਰਨਾ ਲਗਾਉਣ ਦਾ ਜਿਹੜਾ ਪ੍ਰੋਗਰਾਮ ਉਲੀਕਿਆ ਗਿਆ ਸੀ, ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ। ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਸੰਘਰਸ਼ ਦੇ ਅਗਲੇ ਪ੍ਰੋਗਰਾਮ ਦੀ ਰੂਪ ਰੇਖਾ ਮੌਕੇ ਦੇ ਹਾਲਾਤ ਨੂੰ ਦੇਖਦਿਆਂ ਬਿਜਲੀ ਬੋਰਡ ਦੇ ਕਿਸਾਨਾਂ ਪ੍ਰਤੀ ਵਤੀਰੇ ਨੂੰ ਦੇਖਦਿਆਂ ਸਾਂਝੀ ਕੀਤੀ ਜਾਵੇਗੀ। ਅੱਜ ਦੀ ਮੀਟਿੰਗ ਨੂੰ ਸੁਰਿੰਦਰ ਸਿੰਘ ਬੈਂਸ, ਤਰਸੇਮ ਸਿੰਘ ਬੈਂਸ ਕੁਲਵੀਰ ਸਿੰਘ ਸਾਹਪੁਰ, ਭੁਪਿੰਦਰ ਸਿੰਘ ਵੜੈਚ, ਸੁਰਿੰਦਰ ਸਿੰਘ ਮਹਿਰਮ ਪੁਰ, ਬਿੱਕਰ ਸਿੰਘ ਸ਼ੇਖੂਪੁਰ ਬਾਗ ਅਤੇ ਤੇ ਦੂਸਰੇ ਸਾਥੀਆਂ ਨੇ ਵੀ ਸੰਬੋਧਨ ਕੀਤਾ।
Ad Position 22
No active advertisement
ਪਿਛਲੀ ਖ਼ਬਰ ਹਲਕਾ ਜੰਡਿਆਲਾ ਦੇ ਕਾਂਗਰਸੀ ਵਰਕਰ ਸਰਪੰਚ ਹਰਜਿੰਦਰ ਸਿੰਘ ਦੀ ਕਿਸਾਨ ਕਾਂਗਰਸ ਪੰਜਾਬ ਦੇ ਉੱਪ-ਪ੍ਰਧਾਨ ਵਜੋਂ ਨਿਯੁਕਤੀ ਅਗਲੀ ਖ਼ਬਰ ਅੱਗ ਲੱਗਣ ਕਾਰਨ ਲੱਖਾਂ ਰੁਪਏ ਕੀਮਤ ਵਾਲਾ ਕਬਾੜ ਸੜ ਕੇ ਹੋਇਆ ਸਵਾਹ
Ad Position 24
No active advertisement