ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

10 ਅਗਸਤ ਨੂੰ ਮੰਗਾਂ ਸੰਬੰਧੀ ਨਵਾਂਸ਼ਹਿਰ ’ਚ ਹੋਵੇਗਾ ਭਾਰੀ ਇਕੱਠ - ਨੂਰਪੁਰੀ,ਦੌਲਤਪੁਰ

Ad Position 21
No active advertisement
ਅਜੀਤ ਡੈਸਕ 09-07-2026
ਬੰਗਾ, 8 ਜੁਲਾਈ (ਸੁਰਿੰਦਰ ਸਿੰਘ ਕਰਮ ਲਧਾਣਾ)- ਤਹਿਸੀਲ ਕਮੇਟੀ ਦੀ ਮੀਟਿੰਗ ਬਲਵਿੰਦਰ ਹੀਓਂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ’ਚ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਅਤੇ ਕੁੱਲ ਹਿੰਦ ਕਿਸਾਨ ਸਭਾ ਦੀ ਸਾਂਝੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਾਮਰੇਡ ਰਾਮ ਸਿੰਘ ਨੂਰਪੁਰੀ ਅਤੇ ਚਰਨਜੀਤ ਸਿੰਘ ਦੌਲਤਪੁਰ ਨੇ ਕਿਹਾ ਕਿ 12 ਮੰਗਾਂ ਦਾ ਮੰਗ ਪੱਤਰ ਐਸ.ਡੀ.ਐਮ. ਰਾਹੀਂ ਪੰਜਾਬ ਸਰਕਾਰ ਅਤੇ ਪੰਜਾਬ ਦੇ ਰਾਜਪਾਲ ਨੂੰ ਭੇਜਿਆ ਗਿਆ ਹੈ। ਕਾਮਰੇਡ ਕੁਲਦੀਪ ਝਿੰਗੜ ਨੇ ਕਿਹਾ ਕਿ ਮੁਕਤ ਵਪਾਰ ਸੰਧੀ ਨੂੰ ਰੱਦ ਕੀਤਾ ਜਾਵੇ, ਇਸ ਮੌਕੇ ਕਿਸਾਨ ਆਗੂ ਹਰਦੇਵ ਸਿੰਘ ਰਟੈਂਡਾ, ਕਮਲਜੀਤ ਗੋਬਿੰਦਪੁਰ ਨੇ ਮੰਗ ਕੀਤੀ ਕਿ ਯੂਰੀਆ ਤੇ ਡੀ.ਏ.ਪੀ. ਖਾਦ ਤੇ ਵਾਧੂ ਚੀਜ਼ਾਂ ਦੇਣ ਨਾਲ ਕਿਸਾਨਾਂ ਦੀ ਲੁੱਟ ਬੰਦ ਕੀਤੀ ਜਾਵੇ। ਇਸ ਮੌਕੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਹੁਸਨ ਸਿੰਘ ਮਾਂਗਟ ਨੇ ਕਿਹਾ 6 ਤੋਂ 10 ਜੁਲਾਈ ਦੇ ਧਰਨੇ ਤੋਂ ਬਾਅਦ 29 ਜੁਲਾਈ ਨੂੰ ਤਾਲਕਟੋਰਾ ਸਟੇਡੀਅਮ ਦਿੱਲੀ ਵਿਖੇ ਕਨਵੈਸ਼ਨ ਕੀਤੀ ਜਾਵੇਗੀ ਅਤੇ ਖੇਤ ਮਜ਼ਦੂਰ ਸੀਟੂ ਅਤੇ ਕਿਸਾਨ ਸਭਾ ਵੱਡੀ ਗਿਣਤੀ ਵਿੱਚ ਭਾਗ ਲੈਣਗੇ। ਇਸ ਮੌਕੇ ਤਰਸੇਮ ਸਿੰਘ ਜੇ.ਈ, ਕਾਲਾ ਗੋਬਿੰਦਪੁਰ, ਗੁਰਦੀਪ ਗੁਲਾਟੀ, ਮਨਫੂਲ ਬੰਗਾ, ਸੁਸ਼ੀਲ ਮੰਡਾਲੀ, ਬੱਗਾ ਕੰਗਰੋੜ ਆਦਿ ਸਾਥੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰਾਜਾ ਵੜਿੰਗ ਨੂੰ ਮੁੜ ਪ੍ਰਧਾਨ ਬਣਾਉਣ ਲਈ ਰਾਹੁਲ ਗਾਂਧੀ, ਖੜਗੇ ਤੇ ਪ੍ਰਿਯੰਕਾ ਗਾਂਧੀ ਦਾ ਆਗੂਆਂ ਵਲੋਂ ਧੰਨਵਾਦ ਅਗਲੀ ਖ਼ਬਰ ਭਾਰਤ ਦਾ ਚਿਰਾਂ ਪੁਰਾਣਾ ਨਾਤਾ ਹੈ ਇੰਡੋਨੇਸ਼ੀਆ ਨਾਲ
Ad Position 24
No active advertisement