ਪੀਰਾਂ ਦੀ ਯਾਦ ਵਿਚ ਤਲਵੰਡੀ ਜੱਟਾਂ ’ਚ ਛਿੰਝ ਮੇਲਾ 15 ਨੂੰ-ਨੰਬਰਦਾਰ ਦੀਪਾ
ਬਹਿਰਾਮ, 10 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਗੁੱਗਾ ਜਾਹਰ ਪੀਰ ਅਤੇ ਸਖੀ ਸਰਵਰ ਪੀਰ ਲੱਖ ਦਾਤਾ ਜੀ ਨੂੰ ਸਮਰਪਿਤ ਸਾਲਾਨਾ ਛਿੰਝ ਮੇਲਾ ਪਿੰਡ ਤਲਵੰਡੀ ਜੱਟਾਂ ਵਿਖੇ 15 ਅਕਤੂਬਰ ਨੂੰ ਸਿੱਧੂ ਪਰਿਵਾਰ, ਸਮੂਹ ਨਗਰ ਨਿਵਾਸੀਆਂ ਤੇ ਐਨ. ਆਰ.
ਬਹਿਰਾਮ, 10 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਗੁੱਗਾ ਜਾਹਰ ਪੀਰ ਅਤੇ ਸਖੀ ਸਰਵਰ ਪੀਰ ਲੱਖ ਦਾਤਾ ਜੀ ਨੂੰ ਸਮਰਪਿਤ ਸਾਲਾਨਾ ਛਿੰਝ ਮੇਲਾ ਪਿੰਡ ਤਲਵੰਡੀ ਜੱਟਾਂ ਵਿਖੇ 15 ਅਕਤੂਬਰ ਨੂੰ ਸਿੱਧੂ ਪਰਿਵਾਰ, ਸਮੂਹ ਨਗਰ ਨਿਵਾਸੀਆਂ ਤੇ ਐਨ. ਆਰ. ਆਈਜ਼ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਨੰਬਰਦਾਰ ਮਨਦੀਪ ਸਿੰਘ ਸਿੱਧੂ ਅਤੇ ਲਖਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਉਕਤ ਛਿੰਝ ਮੇਲੇ ਵਿਚ ਨਾਮਵਰ ਅਖਾੜਿਆਂ ਦੇ ਪਹਿਲਵਾਨ ਕੁਸ਼ਤੀਆਂ ਕਰਨਗੇ, ਜਿਨ੍ਹਾਂ ਦਾ ਵਧੀਆ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਸ਼ਿਰਫ ਸੱਦੇ ਹੋਏ ਪਹਿਲਵਾਨਾਂ ਦੀਆਂ ਕੁਸ਼ਤੀਆਂ ਕਰਵਾਈਆਂ ਜਾਣਗੀਆਂ।