05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਨਗਰ ਕੌਂਸਲ ਗੋਬਿੰਦਗੜ੍ਹ ਦੀ ਪ੍ਰਧਾਨਗੀ ਨੂੰ ਲੈ ਕੇ ਫਿਰ ਹੋਇਆ ਹਾਈਵੋਲਟੇਜ਼ ਡਰਾਮਾ

Ad Position 21
No active advertisement
ਅਜੀਤ ਡੈਸਕ 27-06-2026
ਮੰਡੀ ਗੋਬਿੰਦਗੜ੍ਹ, 26 ਜੂਨ (ਇਕਬਾਲਦੀਪ ਸੰਧੂ, ਰਾਜੇਸ਼ ਸ਼ਰਮਾ)-ਪੰਜਾਬ ਦੀ ਸਭ ਤੋਂ ਅਮੀਰ ਤੇ ਚਰਚਿਤ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਦੀ ਚੋਣ ਲਈ ਇਸ ਵਾਰ ਵੀ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ। ਇਸ ਮੌਕੇ ਵਿਰੋਧੀ ਪਾਰਟੀ ਕੌਂਸਲਰਾਂ ਨੇ ਚੋਣ ਦੌਰਾਨ ਧੱਕੇਸ਼ਾਹੀ ਕਰਨ ਦੇ ਦੋਸ਼ ਲਗਾਏ ਅਤੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਓਧਰ ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਨੇ ਉਕਤ ਸਾਰੀ ਕਾਰਵਾਈ ਨੂੰ ਲੋਕਤੰਤਰ ਦਾ ਘਾਣ ਦਾ ਦੱਸਦੇ ਹੋਏ ਚੋਣ ਲੁੱਟਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਉਹ ਚੁੱਪ ਨਹੀਂ ਬੈਠਣਗੇ ਇਸ ਪ੍ਰਧਾਨਗੀ ਦੀ ਚੋਣ ਪ੍ਰਕ੍ਰਿਆ ਨੂੰ ਚੈਲੇਂਜ ਕਰਦੇ ਹੋਏ ਹਾਈਕੋਰਟ ਵਿਚ ਲੈ ਕੇ ਜਾਣਗੇ। ਦੱਸ ਦਈਏ ਕਿ ਇਹ ਚੋਣ ਪਹਿਲਾਂ 24 ਜੂਨ ਨੂੰ ਹੋਣੀ ਸੀ ਪਰ ਇਕ ਕੌਂਸਲਰ ਵਲੋਂ ਘੱਟ ਸਮੇਂ ਲਈ ਨੋਟਿਸ ਜਾਰੀ ਕੀਤੇ ਜਾਣ ਦੀ ਸ਼ਿਕਾਇਤ ਕਾਰਨ ਇਹ ਚੋਣ ਮੁਲਤਵੀ ਕਰ ਦਿੱਤੀ ਗਈ ਸੀ। ਹੁਣ ਜਦੋਂ ਅੱਜ ਚੋਣ ਕੀਤੀ ਜਾਣੀ ਸੀ ਤਾਂ ਪ੍ਰਸ਼ਾਸਨ ਵਲੋਂ ਸਖ਼ਤ ਬੈਰੀਕੇਡ ਕੀਤੀ ਗਈ ਜਿਸ ਵਿਚ ਪੱਤਰਕਾਰਾਂ ਨੂੰ ਲਗਪਗ 500 ਮੀਟਰ ਤੱਕ ਮੁੱਖ ਗੇਟ ਤੋਂ ਅੱਗੇ ਨਹੀਂ ਜਾਣ ਦਿੱਤਾ ਗਿਆ। ਪੱਤਰਕਾਰਾਂ ਨੇ ਇਸ ਗੱਲ ਦੀ ਸਖ਼ਤ ਇਤਰਾਜ਼ ਕੀਤਾ ਕਿ ਇਹ ਇਤਿਹਾਸ ਵਿਚ ਪਹਿਲੀ ਵਾਰ ਹੈ ਜਦੋਂ ਮੀਡੀਆ ਨਾਲ ਇਸ ਪੱਧਰ ‘ਤੇ ਧੱਕਾ ਕੀਤਾ ਗਿਆ ਹੋਵੇ। ਉਹ ਵੀ ਉਦੋਂ ਜਦੋਂ ਪਿਛਲੇ ਵਾਰੀ ਅਤੇ ਇਸ ਵਾਰ ਮੁੜ ਬਣੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਜੋ ਮੌਜੂਦਾ ਸਮੇਂ ਵਿਚ ਵੀ ਪ੍ਰੈੱਸ ਕਲੱਬ ਦੇ ਪ੍ਰਧਾਨ ਹਨ। ਇਸ ਸਾਰੀ ਚੋਣ ਪ੍ਰਕ੍ਰਿਆ ਬਾਰੇ ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇ ਚੁੱਕੇ ਕੌਂਸਲਰ ਦਿਲਰਾਜ ਸੋਫਤ ਤੇ ਰਾਹੁਲ ਸੋਫਤ ਨੇ ਦਾਅਵਾ ਕੀਤਾ ਕਿ ਚੋਣ ਜੇਕਰ ਸਹੀ ਹੁੰਦੀ ਤਾਂ ਨਤੀਜੇ ਕੁਝ ਹੋਰ ਹੀ ਹੋਣੇ ਸਨ। ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਕੌਂਸਲਰ ਸਲੀਮ ਗਗੜੀ ਨੇ ਮੌਜੂਦਾ ਪ੍ਰਧਾਨ ‘ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਜਦੋਂ ਉਹ ਚੋਣ ਤੋਂ ਬਾਅਦ ਪੌੜੀਆਂ ਉਤਰ ਰਹੇ ਸਨ ਤਾਂ ਉਨ੍ਹਾਂ ਨੂੰ ਧਮਕੀ ਦਿੱਤੀ ਗਈ। ਉਨ੍ਹਾਂ ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦਿੰਦਿਆਂ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੂੰ ਕਿਹਾ ਕਿ ਪ੍ਰਿੰਸ ਪਾਰਟੀ ਤੇ ਉਨ੍ਹਾਂ ਦਾ ਵੀ ਨੁਕਸਾਨ ਕਰਨਗੇ, ਕਿਉਂਕਿ ਜਨਤਾ ਧੱਕਾ ਬਰਦਾਸ਼ਤ ਨਹੀਂ ਕਰਦੀ।
ਚੋਣ ਕਾਰਵਾਈ ਦਾ ਵਿਰੋਧੀ ਕੌਂਸਲਰਾਂ ਨੇ ਕੀਤਾ ਖ਼ੁਲਾਸਾ
ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ ਦਫ਼ਤਰ ਵਿਚ ਬੁਲਾਈ ਅੱਜ ਦੀ ਮੀਟਿੰਗ ਬਾਰੇ ਵਿਰੋਧੀ ਕੌਂਸਲਰਾਂ ਨੇ ਕਿਹਾ ਕਿ ਜਦੋਂ ਮੀਟਿੰਗ ਸ਼ੁਰੂ ਕੀਤੀ ਗਈ ਤਾਂ ਆਮ ਆਦਮੀ ਪਾਰਟੀ ਦੇ ਪੁਰਸ਼ ਮੈਂਬਰਾਂ ਸਾਰੇ ਕੌਂਸਲਰਾਂ ਦੀ ਕੋਈ ਗੱਲ ਨਹੀਂ ਸੁਣੀ, ਜਦਕਿ ਖ਼ੁਦ ਹੀ 19 ਕੌਂਸਲਰ ਇਕ ਪਾਸੇ ਹੋਣ ਦਾ ਇਸ਼ਾਰਾ ਕਰਦੇ ਖ਼ੁਦ ਹੀ ਅਨਾਉਂਸ ਕਰਕੇ ਆਪ ਹੀ ਪ੍ਰਧਾਨ ਤੇ ਬਾਕੀ ਦੀ ਚੋਣ ਪ੍ਰਕ੍ਰਿਆ ਮੁਕੰਮਲ ਕੀਤੀ ਗਈ ਜਦਕਿ ਰਜਿਸਟਰ ਤੇ ਹਸਤਾਖ਼ਰ ਪਹਿਲਾਂ ਹੀ ਕਰਵਾ ਲਏ ਗਏ ਸਨ। ਵੋਟਿੰਗ ਤੋਂ ਬਿਨਾਂ ਹੀ ਦੂਸਰੇ ਉਮੀਦਵਾਰ ਦਾ ਨਾਮ ਲਿਆ ਹੀ ਨਹੀਂ ਗਿਆ। ਕੌਂਸਲਰ ਪੁਨੀਤ ਗੋਇਲ ਨੇ ਦੋਸ਼ ਲਗਾਏ ਕਿ ਉਪ ਪ੍ਰਧਾਨ ਦੀ ਚੋਣ ਵੇਲੇ ਵੀ ਫਟਾਫਟ ਚੋਣ ਖ਼ਤਮ ਕਰ ਦਿੱਤੀ ਗਈ। ਵਿਰੋਧੀਆਂ ਨੇ ਵੱਡਾ ਸਵਾਲ ਕੀਤਾ ਕਿ 19 ਕੌਂਸਲਰ ਨਾਲ ਹੋਣ ਦਾ ਦਾਅਵਾ ਕੀਤਾ ਗਿਆ ਜਦਕਿ ਚਾਰ ਕੌਂਸਲਰ ਆਮ ਆਦਮੀ ਪਾਰਟੀ ਦੇ ਦਿਲਰਾਜ ਸੋਫਤ, ਤ੍ਰਿਪਤਾ ਸੋਫਤ, ਰਾਕੇਸ਼ ਸੋਫਤ, ਸਲੀਮ ਗਗੜੀ ਖ਼ੁਦ ਵਿਰੋਧ ਵਿਚ ਸਨ ਜਦਕਿ ਕਾਂਗਰਸ ਦੇ 6 ਤੇ 3 ਭਾਜਪਾ ਪਹਿਲਾਂ ਹੀ ਦੂਜੇ ਪਾਸੇ ਹਨ। ਸਾਬਕਾ ਕੌਂਸਲਰ ਰਾਹੁਲ ਸੋਫਤ ਨੇ ਕਿਹਾ ਕਿ ਉਨ੍ਹਾਂ ਦੀ ਪਤਨੀ ਦਿਲਰਾਜ ਸੋਫਤ ਪ੍ਰਧਾਨ ਦੇ ਉਮੀਦਵਾਰ ਸਨ ਜਿਨ੍ਹਾਂ ਦੇ ਹੱਕ ਵਿਚ 16 ਕੌਂਸਲਰ ਸਨ ਪਰ ਵੋਟਿੰਗ ਨਾ ਕਰਕੇ ਖ਼ੁਦ ਹੀ ਅਨਾਊੰਸਿੰਗ ਕਰ ਦਿੱਤੀ ਉੱਧਰ ਇਸੇ ਤਰਾਂ ਸੀਨੀਅਰ ਵਾਇਸ ਪ੍ਰਧਾਨ ਵੇਲੇ ਵੀ ਕੌਂਸਲਰ ਪੁਨੀਤ ਗੋਇਲ ਨੇ ਧੱਕੇਸ਼ਾਹੀ ਦੇ ਦੋਸ਼ ਲਗਾਏ। ਉਨ੍ਹਾਂ ਚੇਤਾਵਨੀ ਦਿੱਤੀ ਕਿ ਪ੍ਰਸ਼ਾਸਕ ਤੇ ਐਸ.ਡੀ.ਐਮ. ਅਮਲੋਹ ਵਲੋਂ ਇਸ ਚੋਣ ਪ੍ਰਕ੍ਰਿਆ ਵਿਚ ਸਹੀ ਰੋਲ ਨਿਭਾਇਆ ਨਹੀਂ ਗਿਆ ਜਿਸ ਦੇ ਖ਼ਿਲਾਫ਼ ਅਸੀਂ ਕੋਰਟ ਜਾਵਾਂਗੇ ਉੱਧਰ ਭਾਜਪਾ ਕੌਂਸਲਰ ਪੁਨੀਤ ਗੋਇਲ ਨੇ ਸਾਫ਼ ਕਿਹਾ ਕਿ ਮੰਡੀ ਗੋਬਿੰਦਗੜ੍ਹ ਵਾਸੀ ਇਸ ਧੱਕੇਸ਼ਾਹੀ ਖ਼ਿਲਾਫ਼ ਆਉਂਦੀਆਂ ਚੋਣਾਂ ਵਿਚ ਮੌਜੂਦਾ ਵਿਧਾਇਕ ਨੂੰ ਸੱਤਾ ਤੋਂ ਲਾਂਭੇ ਕਰਨ ਤਾਂ ਜੋ ਆਮ ਵੋਟਰ ਨੂੰ ਇਨਸਾਫ਼ ਮਿਲ ਸਕੇ। ਸ਼ਹਿਰ ਵਿਚ ਕੌਂਸਲ ਚੋਣ ਦੀ ਇਹ ਚਰਚਾ ਵੀ ਖ਼ੂਬ ਰਹੀ ਕਿ ਹੁਣ ਤੱਕ ਆਮ ਆਦਮੀ ਪਾਰਟੀ ਦੋ ਕੌਂਸਲਰਾਂ ਨੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ।
Ad Position 22
No active advertisement
ਪਿਛਲੀ ਖ਼ਬਰ ਲਕਸ਼ਮੀ ਨਰਾਇਣ ਮੰਦਿਰ ’ਚ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਹਰਪ੍ਰੀਤ ਸਿੰਘ ਪ੍ਰਿੰਸ ਦੇ ਸਿਰ ਸਜਿਆ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਦਾ ਤਾਜ
Ad Position 24
No active advertisement