ਬਸੀ ਪਠਾਣਾਂ, 26 ਜੂਨ (ਐਚ.ਐਸ.ਗੌਤਮ)-ਲਕਸ਼ਮੀ ਨਰਾਇਣ ਮੰਦਰ ਮੁਹੱਲਾ ਪੁਰਾ ਬਸੀ ਪਠਾਣਾਂ ਪ੍ਰਬੰਧਕ ਕਮੇਟੀ ਵਲੋਂ ਜੇਠ ਮਹੀਨੇ ਦੀ ਦਵਾਦਸੀ ਮੌਕੇ ਪ੍ਰਧਾਨ ਰਮੇਸ਼ ਕੁਮਾਰ ਸੀ.ਆਰ ਦੀ ਅਗਵਾਈ ਹੇਠ ਧਾਰਮਿਕ ਸਮਾਗਮ ਕਰਵਾਇਆ ਗਿਆ। ਜਿਸ ਵਿਚ ਮੰਦਰ ਦੇ ਪੁਜਾਰੀ ਪੰਡਿਤ ਵਿਨੇ ਭਾਰਦਵਾਜ ਨੇ ਭਗਵਾਨ ਦਾ ਗੁਣਗਾਨ ਕੀਤਾ। ਉਪਰੰਤ ਵਿਸ਼ਵ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਅਤੇ ਸੰਗਤਾਂ ਨੂੰ ਲੰਗਰ ਤੇ ਛਬੀਲ ਲਗਾਉਣ ਦੇ ਮਹੱਤਵ ਬਾਰੇ ਵਿਸਥਾਰ ਨਾਲ ਦੱਸਿਆ। ਇਸ ਮੌਕੇ ਪ੍ਰਧਾਨ ਰਮੇਸ਼ ਕੁਮਾਰ ਸੀ.ਆਰ ਨੇ ਕਿਹਾ ਕਿ ਭੁੱਖੇ ਨੂੰ ਰੋਟੀ ਤੇ ਪਿਆਸੇ ਨੂੰ ਪਾਣੀ ਪਿਲਾਉਣ ਤੋਂ ਵੱਡਾ ਕੋਈ ਪੁੰਨ ਨਹੀਂ ਹੈ। ਇਸ ਮੌਕੇ ਮੰਦਰ ਕਮੇਟੀ ਵਲੋਂ ਮਿੱਠੇ ਚੌਲਾਂ ਤੇ ਠੰਡੇ ਮਿੱਠੇ ਜਲ ਦੀ ਛਬੀਲ ਵੀ ਲਗਾਈ ਗਈ। ਇਸ ਮੌਕੇ ’ਤੇ ਪਿੰਕੀ ਭਾਰਦਵਾਜ, ਰਿਸ਼ੀ, ਰਮੇਸ਼ ਕੁਮਾਰ, ਪ੍ਰਮੋਦ ਕਪਿਲਾ, ਰਾਧੇਸ਼ਾਮ ਕਪਿਲਾ, ਮੁਕਲ ਵਰਮਾ, ਅਸ਼ੋਕ ਕੁਮਾਰ, ਆਸ਼ੂ, ਗੀਤਾ, ਕਵਿਤਾ, ਰਵੀ, ਖੁਸ਼ਵੀਰ ਵਰਮਾ, ਵਿਸ਼ਵ ਜੋਸ਼ੀ, ਸ਼ਾਨਵੀ, ਭੂਮੀ ਅਤੇ ਤਕਸ਼ ਆਦਿ ਨੇ ਸੇਵੀ ਕੀਤੀ।