ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਪਿੰਡ ਡਡਹੇੜੀ ’ਚ ਦੂਜੇ ਦਿਨ ਵੀ ਨਹਿਰੀ ਪਾਣੀ ਨੇ ਮਚਾਈ ਤਬਾਹੀ

Ad Position 21
No active advertisement
ਅਜੀਤ ਡੈਸਕ 02-07-2026
ਮੰਡੀ ਗੋਬਿੰਦਗੜ੍ਹ, 1 ਜੁਲਾਈ (ਇਕਬਾਲਦੀਪ ਸੰਧੂ)- ਬੀਤੇ ਕੱਲ੍ਹ ਤੋਂ ਪਿੰਡ ਡਡਹੇੜੀ ਦੇ ਇਲਾਕੇ ਵਿਚ ਅਚਾਨਕ ਆਏ ਨਹਿਰੀ ਪਾਣੀ ਨੇ ਤਬਾਹੀ ਮਚਾਈ ਹੈ। ਜਿਸ ਵਿਚ ਪਹਿਲੇ ਦਿਨ ਲਗਪਗ 3 ਕਿੱਲੇ ਫ਼ਸਲ ਦੇ ਇਕ ਕਿਸਾਨ ਦੇ ਡੁੱਬੇ ਸਨ, ਜਦਕਿ ਬੁੱਧਵਾਰ ਨੂੰ ਇਹ ਪਾਣੀ ਲਗਾਤਾਰ ਵਧਦਾ ਹੋਇਆ ਆਲ਼ੇ ਦੁਆਲੇ ਦੇ 10 ਕਿੱਲਿਆਂ ਤੱਕ ਪਹੁੰਚ ਗਿਆ। ਇਸ ਬਾਰੇ ਗੱਲਬਾਤ ਕਰਦੇ ਮਹਾਰਾਜਾ ਰਣਜੀਤ ਸਿੰਘ ਸਪੋਰਟਸ ਐਂਡ ਸੋਸ਼ਲ ਵੈੱਲਫੇਅਰ ਕਲੱਬ ਦੇ ਪ੍ਰਧਾਨ ਬਲਜਿੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਇਹ ਨਹਿਰੀ ਪਾਣੀ ਪ੍ਰਸ਼ਾਸਨ ਦੀ ਅਣਗਹਿਲੀ ਨਾਲ ਆਇਆ ਹੈ ਕਿਉਂਕਿ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਵੇਲੇ ਪਾਈਪਾਂ ਤੇ ਹੌਦੀਆਂ ਦਾ ਲੈਵਲ ਸਹੀ ਨਾ ਹੋਣ ਕਰਕੇ ਓਵਰਫਲੋ ਹੋ ਕੇ ਕਿਸਾਨਾਂ ਦੀ ਫ਼ਸਲ ਮੂੰਗੀ ਤੇ ਝੋਨੇ ਨੂੰ ਤਬਾਹ ਕਰ ਗਿਆ ਹੈ । ਹੈਰਾਨੀ ਦੀ ਗੱਲ ਇਹ ਹੈ ਕਿ ਕੋਈ ਸਰਕਾਰੀ ਅਧਿਕਾਰੀ ਫ਼ੋਨ ਚੁੱਕਣ ਨੂੰ ਤਿਆਰ ਨਹੀਂ ਸੀ ਇਹ ਤਾਂ ‘ਅਜੀਤ’ ਅਖ਼ਬਾਰ ਵਿਚ ਪ੍ਰਕਾਸ਼ਿਤ ਖ਼ਬਰ ਹੋਣ ਮਗਰੋਂ ਪ੍ਰਸ਼ਾਸਨ ਜਾਗਿਆ ਹੈ। ਜਿਸ ਤੋਂ ਬਾਅਦ ਐਸ.ਡੀ.ਓ ਨਹਿਰੀ ਵਿਭਾਗ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਇਸਦਾ ਪੱਕਾ ਹੱਲ ਕੀਤਾ ਜਾਵੇਗਾ ।
ਕੀ ਕਹਿੰਦੇ ਹਨ ਨਹਿਰੀ ਵਿਭਾਗ ਦੇ ਐਸ.ਡੀ.ਓ-
ਖ਼ਬਰ ਮਗਰੋਂ ਨਹਿਰੀ ਵਿਭਾਗ ਦੇ ਐਸ.ਡੀ.ਓ ਕਲਵਿੰਦਰ ਸਿੰਘ ਨੇ ‘ਅਜੀਤ’ ਨਾਲ ਗੱਲਬਾਤ ਦੌਰਾਨ ਕਿਹਾ ਕਿ ਮੋਰਿੰਡੇ ਕੋਲੋਂ ਇਹ ਸੂਆ ਚੱਲਦਾ ਹੈ ਤੇ ਕੁਝ ਕਿਸਾਨਾਂ ਵਲੋਂ ਆਪਣੇ ਮੋਘੇ ਬੰਦ ਕਰਨ ਤੇ ਖ਼ਾਸਕਰ ਜਿਹੜੇ ਅਸੀਂ ਕੁਝ ਹੋਰ ਪਾਣੀ ਦੀ ਪਾਈਪਾਂ ਲਗਾਈਆਂ ਸਨ, ਠੇਕੇਦਾਰ ਵਲੋਂ ਉਸ ਦਾ ਲੈਵਲ ਸਹੀ ਨਾ ਰੱਖਣ ਕਾਰਨ ਇਹ ਹੋਇਆ ਹੈ।
ਭਵਿੱਖ ਵਿਚ ਲੈਵਲ ਸਹੀ ਰੱਖਣ ਲਈ ਵਿਭਾਗ ਖ਼ੁਦ ਹੀ ਉਕਤ ਹੌਦੀਆਂ ਤੇ ਪਾਈਪਾਂ ਨੂੰ ਦਰੁਸਤ ਕਰਵਾ ਕੇ ਇਸ ਸਮੱਸਿਆ ਦਾ ਹੱਲ ਕਰ ਦੇਵਾਂਗੇ। ਕਿਸੇ ਵੀ ਕਿਸਾਨ ਦਾ ਫ਼ਸਲ ਦਾ ਨੁਕਸਾਨ ਦੀ ਅਸੀਂ ਭਰਪਾਈ ਕਰਾਂਗੇ। ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਕਿਹਾ ਕਿ ਇਸ ਸਮੱਸਿਆ ਬਾਰੇ ਤੁਹਾਡੇ ਰਾਹੀਂ ਪਤਾ ਲੱਗਾ ਹੈ ਜਿਸ ਦੇ ਲਈ ਢੁਕਵੇਂ ਪ੍ਰਬੰਧ ਕਰ ਦਿੱਤੇ ਗਏ ਹਨ ਜਦਕਿ ਕਿਸੇ ਵੀ ਕਿਸਾਨਾਂ ਦੀ ਅਗਰ ਫ਼ਸਲ ਇਸ ਪਾਣੀ ਕਾਰਨ ਖ਼ਰਾਬ ਹੋਈ ਤਾਂ ਅਸੀਂ ਭਰਪਾਈ ਕਰਾਂਗੇ।
Ad Position 22
No active advertisement
ਪਿਛਲੀ ਖ਼ਬਰ ਗਿਆਨੀ ਗੁਰਜਿੰਦਰ ਸਿੰਘ ਨੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਵਜੋਂ ਸੰਭਾਲੀ ਸੇਵਾ ਅਗਲੀ ਖ਼ਬਰ ‘ਯੁੱਧ ਨਸ਼ਿਆ ਵਿਰੁੱਧ’ ਮੁਹਿੰਮ ਪੂਰੀ ਤਰ੍ਹਾਂ ਫੇਲ੍ਹ, ਸਰਵੇਖਣ ਮਹਿਜ਼ ਇਕ ਦਿਖਾਵਾ : ਸੰਜੀਵ ਗਰਗ
Ad Position 24
No active advertisement