ਮੰਡੀ ਗੋਬਿੰਦਗੜ੍ਹ, 25 ਜੁਲਾਈ (ਰਾਜੇਸ਼ ਸ਼ਰਮਾ)-ਇਸਕਾਨ ਫ਼ੈਸਟੀਵਲ ਕਮੇਟੀ ਮੰਡੀ ਗੋਬਿੰਦਗੜ੍ਹ ਵਲੋਂ 27 ਜੁਲਾਈ ਨੂੰ ਕੱਢੀ ਜਾਣ ਵਾਲੀ 24ਵੀਂ ਭਗਵਾਨ ਜਗਨ ਨਾਥ ਰਥ ਯਾਤਰਾ ਦੇ ਸੰਬੰਧ ਵਿਚ ਵਿਕਾਸ ਨਗਰ ਇਲਾਕੇ ਵਿਚ ਛੇਵੀਂ ਪ੍ਰਭਾਤ ਫੇਰੀ ਸ਼ਰਧਾ ਨਾਲ ਕੱਢੀ ਗਈ। ਪ੍ਰਭਾਤ ਫੇਰੀ ਦਾ ਆਗਾਜ਼ ਸ੍ਰੀ ਕ੍ਰਿਸ਼ਨ ਮੰਦਰ ਤੋਂ ਸਮਾਜ ਸੇਵੀ ਰਾਹੁਲ ਸੋਫਤ, ਕੌਂਸਲਰ ਦਿਲਰਾਜ ਸੋਫਤ ਤੇ ਹੋਰ ਸ਼ਰਧਾਲੂਆਂ ਵਲੋਂ ਪੂਜਾ-ਅਰਚਨਾ ਉਪਰੰਤ ਕੀਤਾ। ਭਜਨ-ਕੀਰਤਨ ਤੇ ਜੈ ਜਗਨਨਾਥ ਦੇ ਜੈਕਾਰਿਆਂ ਨਾਲ ਸਜੀ ਪ੍ਰਭਾਤ ਫੇਰੀ ਵਿਕਾਸ ਨਗਰ ਦੀਆਂ ਵੱਖ-ਵੱਖ ਗਲੀਆਂ ਵਿਚੋਂ ਲੰਘੀ, ਜਿਥੇ ਸ਼ਰਧਾਲੂਆਂ ਨੇ ਫੁੱਲ ਵਰਖਾ ਕਰਕੇ ਸਵਾਗਤ ਕੀਤਾ ਅਤੇ ਕਈ ਥਾਵਾਂ ’ਤੇ ਪ੍ਰਸ਼ਾਦ ਤੇ ਲੰਗਰ ਦੀ ਸੇਵਾ ਵੀ ਲਗਾਈ ਗਈ। ਕਮੇਟੀ ਦੇ ਸਕੱਤਰ ਐਡਵੋਕੇਟ ਆਰ. ਕੇ. ਬੱਸੀ ਨੇ ਦੱਸਿਆ ਕਿ ਇਹ ਰਥ ਯਾਤਰਾ ਇਸਕਾਨ ਚੰਡੀਗੜ੍ਹ ਦੀ ਰਹਿਨੁਮਾਈ ਹੇਠ ਕਰਵਾਈ ਜਾ ਰਹੀ ਹੈ ਤੇ ਪ੍ਰਭਾਤ ਫੇਰੀਆਂ ਰਾਹੀਂ ਸ਼ਹਿਰ ਵਾਸੀਆਂ ਨੂੰ ਰਥ ਯਾਤਰਾ ਵਿਚ ਸ਼ਾਮਿਲ ਹੋਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਸਮੂਹ ਨਗਰ ਵਾਸੀਆਂ ਨੂੰ 27 ਜੁਲਾਈ ਨੂੰ ਆਪਣੇ ਪਰਿਵਾਰ ਸਮੇਤ ਰਥ ਯਾਤਰਾ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਇਸਕਾਨ ਫ਼ੈਸਟੀਵਲ ਕਮੇਟੀ ਦੇ ਚੇਅਰਮੈਨ ਪਵਨ ਸਚਦੇਵਾ, ਵਾਈਸ ਚੇਅਰਮੈਨ ਰਮੇਸ਼ ਗੋਇਲ ਸਮੇਤ ਕਮੇਟੀ ਦੇ ਅਹੁਦੇਦਾਰ ਤੇ ਵੱਡੀ ਗਿਣਤੀ ’ਚ ਸ਼ਰਧਾਲੂ ਹਾਜ਼ਰ ਸਨ। ਪ੍ਰਭਾਤ ਫੇਰੀ ਦੀ ਅਗਵਾਈ ਵਿਵੇਕ, ਨਰਿੰਦਰ ਸਿੰਗਲਾ, ਜੀਤ ਕੁਮਾਰ ਅਤੇ ਸ਼ਿਵਮ ਬਾਂਸਲ ਨੇ ਕੀਤੀ। ਇਸ ਮੌਕੇ ਇਸਕਾਨ ਫ਼ੈਸਟੀਵਲ ਕਮੇਟੀ ਦੇ ਚੇਅਰਮੈਨ ਪਵਨ ਸਚਦੇਵਾ, ਪ੍ਰਿਯ ਗੋਵਿੰਦ ਦਾਸ, ਵਾਈਸ ਚੇਅਰਮੈਨ ਰਮੇਸ਼ ਗੋਇਲ, ਬੌਬੀ ਕੌਸ਼ਲ, ਪਵਨ ਗੁਪਤਾ, ਆਨੰਦ ਪਨੇਸਰ, ਰਾਜਵੀਰ ਪਨੇਸਰ, ਰਾਜ ਗੋਇਲ, ਰਾਕੇਸ਼ ਕਾਂਸਲ, ਸੰਜੀਵ ਬਾਂਸਲ, ਹਰੀਸ਼, ਜਤਿਨ ਕੌਸ਼ਲ, ਜਗਦੀਸ਼ ਗੁਪਤਾ, ਦਿਨੇਸ਼ ਮਹਿਤਾ, ਰਮੇਸ਼ ਸ਼ਰਮਾ, ਰੂਪੇਸ਼ ਜੈਨ, ਰਜਤ ਵਰਮਾ, ਸੰਦੀਪ ਜਿੰਦਲ, ਅਯੁੱਧਿਆ ਦਾਸ, ਬਿਮਲ ਮਹਾਵਰ, ਮੋਤੀ ਲਾਲ ਸੇਤੀਆ, ਅਸ਼ੋਕ ਸਿੰਗਲਾ, ਵਰਿੰਦਰ ਪਨੇਸਰ, ਦੀਪਕ ਗੱਖੜ, ਅਭੈ ਪਨੇਸਰ, ਕਪਿਸ਼ ਸ਼ਰਮਾ, ਨਰੇਸ਼ ਮਿੱਤਲ, ਰਮੇਸ਼ ਚਿਕਰਸਲ, ਸੁਰੇਸ਼ ਗੁਪਤਾ, ਤਰੁਣ ਸਿੰਗਲਾ, ਰਾਕੇਸ਼ ਗੋਇਲ, ਸਾਹਿਲ, ਪੰਕਜ ਗੋਇਲ, ਸੌਰਭ ਗੋਇਲ, ਵਿਸ਼ਾਲ ਗਰਗ, ਰੁਦਰਾਕਸ਼ ਗੇਰਾ, ਹੇਮੰਤ ਗੁਪਤਾ, ਮੁਕੁਲ ਗੁਪਤਾ, ਸੁਗੰਧ ਅਗਰਵਾਲ, ਸੰਦੀਪ ਸੋਬਤੀ, ਸੱਜਣ ਗੋਇਲ, ਜਗਦੀਸ਼ ਧੀਮਾਨ, ਭਗਵਾਨ ਦਾਸ, ਸੁਸ਼ੀਲ ਸਿੰਗਲਾ, ਮੁਕੇਸ਼ ਗੁਪਤਾ, ਅਸ਼ਵਨੀ ਭਾਟੀਆ, ਸੁਮਿਤ ਗੱਖੜ, ਸ਼ਿਵਮ ਬਾਂਸਲ, ਅਸ਼ਵਨੀ ਜਿੰਦਲ, ਬਾਲਾ ਸਚਦੇਵਾ, ਗੀਤਾ ਸਿੰਗਲਾ, ਰਜਨੀ ਮਹਿਤਾ, ਸ਼ਾਲਿਨੀ ਜਿੰਦਲ, ਅੰਜੂ ਜਿੰਦਲ, ਵੰਦਨਾ ਬੱਸੀ, ਅੰਜਲੀ ਕਾਂਸਲ, ਅਨੂ ਪਨੇਸਰ, ਪ੍ਰਿਆ ਜਿੰਦਲ, ਰੇਣੂ ਸ਼ਰਮਾ, ਵਿਸ਼ਾਖਾ ਬਾਂਸਲ, ਵੰਦਨਾ ਗਰਗ, ਮਨੀਸ਼ਾ ਗੁਪਤਾ, ਬਬੀਤਾ ਸਿੰਗਲਾ, ਦੀਪਿਕਾ ਗਰਗ, ਸੰਦੀਪ ਗੋਇਲ, ਸੁਮਨ ਗੋਇਲ, ਉਮੇਸ਼ ਅਗਰਵਾਲ, ਰਾਕੇਸ਼ ਜਿੰਦਲ, ਸੰਜੇ ਗਰਗ, ਗੌਤਮ ਗੋਇਲ, ਕਪਿਲ ਸ਼ਰਮਾ, ਮਦਨ ਗੁਪਤਾ, ਅਨਿਲ ਗੋਇਲ, ਅਨਿਲ ਐਰਨ, ਰਵੀ ਰਾਠੌਰ, ਅਮਿਤ ਸੰਦਲ, ਵਿਸ਼ਾਲ ਸ਼ਾਹੀ ਤੇ ਜੋਗਿੰਦਰ ਪਾਲ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਸਨ।