20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਸੋਲਰ ਦੀ ਸਬਸਿਡੀ ਨਾ ਆਉਣ ਕਾਰਨ ਖਪਤਕਾਰ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 25-01-2026
ਵਡਾਲਾ ਬਾਂਗਰ, 24 ਜਨਵਰੀ (ਭੁੰਬਲੀ)-ਜਥੇ: ਰਣਧੀਰ ਸਿੰਘ ਸਾਬਕਾ ਸਰਪੰਚ ਪਿੰਡ ਨਾਨੋਹਾਰਨੀ ਨੇ ਦੱਸਿਆ ਕਿ ਉਨ੍ਹਾਂ ਬਿਜਲੀ ਦੀ ਘਰੇਲੂ ਖਪਤ ਨੂੰ ਘੱਟ ਕਰਨ ਲਈ ਸਰਕਾਰ ਵਲੋਂ ਦਿੱਤੀ ਜਾ ਰਹੀ ਸੋਲਰ ਸਿਸਟਮ ਵਾਲੀ ਸਹੂਲਤ ਲੈਣ ਲਈ 10 ਜੂਨ 2025 ਨੂੰ ਆਪਣੇ ਘਰ ਦੀ ਛੱਤ 'ਤੇ ਸੋਲਰ ਸਿਸਟਮ ਲਗਵਾਇਆ ਸੀ, ਜਿਸ ਦੀ ਕੀਮਤ 2 ਲੱਖ 80 ਹਜ਼ਾਰ ਰੁਪਏ ਸੀ | ਉਸ ਨੇ ਦੱਸਿਆ ਕਿ ਮੈਂ ਸੰਬੰਧਿਤ ਕੰਪਨੀ ਦੇ ਖਾਤੇ 'ਚ 80000 ਰੁਪਏ ਜਮਾਂ ਕਰਵਾਏ ਸਨ ਤੇ 2 ਲੱਖ ਰੁਪਏ ਬੈਂਕ ਤੋਂ ਲੋਨ (ਕਰਜ਼ਾ) ਲੈ ਕੇ ਸਾਰੀ ਰਕਮ ਅਦਾ ਕਰ ਦਿੱਤੀ ਸੀ | ਸੰਬੰਧਿਤ ਵਿਅਕਤੀ ਆ ਕੇ ਮੇਰੇ ਘਰ ਸੋਲਰ ਸਿਸਟਮ ਤਾਂ ਲਗਾ ਗਏ, ਜੋ ਠੀਕ ਚਲ ਰਿਹਾ ਹੈ, ਪਰ ਮੈਨੂੰ ਕੁਲ ਰਕਮ 'ਚੋਂ ਸਰਕਾਰੀ ਸਕੀਮ ਅਨੁਸਾਰ 78000 ਰੁਪਏ ਸਬਸਿਡੀ ਵਲੋਂ ਵਾਪਸ ਮਿਲਣੇ ਸਨ, ਜੋ ਕਿ ਛੇ ਮਹੀਨੇ ਬੀਤ ਜਾਣ 'ਤੇ ਵੀ ਨਹੀਂ ਆ ਰਹੀ | ਉਕਤ ਖਪਤਕਾਰ ਸਾਬਕਾ ਸਰਪੰਚ ਜਥੇ. ਰਣਧੀਰ ਸਿੰਘ ਨਾਨੋਹਾਰਨੀ ਦੀ ਸੰਬੰਧਿਤ ਮਹਿਕਮੇ ਤੇ ਸਰਕਾਰ ਤੋਂ ਪੁਰਜ਼ੋਰ ਮੰਗ ਹੈ ਕਿ ਉਸ ਦੀ ਬਣਦੀ ਸਬਸਿਡੀ 78000 ਰੁਪਏ ਪਹਿਲ ਦੇ ਆਧਾਰ 'ਤੇ ਵਾਪਸ ਉਸ ਦੇ ਖਾਤੇ 'ਚ ਭੇਜੀ ਜਾਵੇ ਤਾਂ ਜੋ ਹੋਰ ਵੀ ਲੋਕ ਇਸ ਸਕੀਮ ਦਾ ਵੇਖੋ-ਵੇਖੀ ਲਾਭ ਉਠਾ ਸਕਣ | ਜੇਕਰ ਸਰਕਾਰ ਨੇ ਖਪਤਕਾਰਾਂ ਨੂੰ ਸਬਸਿਡੀ ਸਮੇਂ ਸਿਰ ਵਾਪਸ ਨਾ ਭੇਜੀ ਤਾਂ ਹੋਰ ਲੋਕ ਵੀ ਮੇਰੇ ਵਾਂਗ ਇਸ ਸੋਲਰ ਸਿਸਟਮ ਵਾਲੀ ਸਹੂਲਤ ਦਾ ਲਾਭ ਲੈਣ ਵਾਸਤ ਸੋਚਣ ਲਈ ਮਜਬੂਰ ਹੋਣਗੇ | ਸਰਪੰਚ ਰਣਧੀਰ ਸਿੰਘ ਨੇ ਆਖਿਆ ਕਿ ਜੇਕਰ ਕੁਝ ਸਮੇਂ ਉਸ ਦੀ ਸਬਸਿਡੀ ਨਾ ਆਈ ਤਾਂ ਉਸ ਨੂੰ ਮਜਬੂਰਨ ਅਦਾਲਤ ਦਾ ਦਰਵਾਜਾ ਖੜ੍ਹਕਾਉਣਾ ਪਵੇਗਾ |
Ad Position 22
No active advertisement
ਪਿਛਲੀ ਖ਼ਬਰ ਕਲਾਸਵਾਲਾ ਖ਼ਾਲਸਾ ਸਕੂਲ ਦੇ ਸਾ. ਮੁੱਖ ਅਧਿਆਪਕ ਤਾਰਾ ਸਿੰਘ ਬਾਜਵਾ ਨੂੰ ਸ਼ਰਧਾ ਦੇ ਫੁੱਲ ਭੇਟ ਅਗਲੀ ਖ਼ਬਰ ਲਾਰੈਂਸ ਇੰਟਰਨੈਸ਼ਨਲ ਸਕੂਲ ਵਿਖੇ ਗਣਤੰਤਰ ਦਿਵਸ ਮਨਾਇਆ
Ad Position 24