ਕੋਟਲੀ ਸੂਰਤ ਮੱਲ੍ਹੀ, 24 ਜਨਵਰੀ (ਕੁਲਦੀਪ ਸਿੰਘ ਨਾਗਰਾ)-ਗੁਰੂ ਨਾਨਕ ਦੇਵ ਜੀ ਦੇ ਇਤਿਹਾਸਕ ਸ੍ਰੀ ਚੋਲਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਨੂੰ ਸਮਰਪਿਤ ਪੈਦਲ ਆ ਰਹੀਆਂ ਸੰਗਤਾਂ (ਸੰਗ) ਦੀ ਟਹਿਲ ਸੇਵਾ ਕਰਨ 'ਤੇ ਸੰਗਤਾਂ ਦੇ ਵੱਡੇ ਸਵਾਗਤ ਕਰਨ ਲਈ ਸਮੁੱਚੇ ਇਲਾਕੇ ਦੀਆਂ ਸੰਗਤਾਂ ਪੱਬਾਂਭਾਰ ਹੋਈਆਂ ਤਿਆਰੀਆਂ 'ਚ ਜੁਟ ਗਈਆਂ ਹਨ, ਜਦਕਿ ਜੋੜ ਮੇਲੇ ਨੂੰ ਸਮਰਪਿਤ ਨੇੜਲੇ ਪਿੰਡ ਭਗਵਾਨਪੁਰ ਦੀ ਹਲਟੀ 'ਤੇ ਗੁਰਦੁਆਰਾ ਸਾਹਿਬ 'ਚ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਤੇ ਧਾਰਮਿਕ ਸਮਾਗਮ ਆਰੰਭ ਹੋ ਗਏ ਹਨ | ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਪਿੰਡ ਭਗਵਾਨਪੁਰ ਦੀਆਂ ਸੰਗਤਾਂ ਵਲੋਂ ਪਿੰਡ ਪੱਤੀ ਮਾਹਲ, ਦਰਗਾਬਾਦ ਤੇ ਮੰਮਣ ਸਮੇਤ ਇਲਾਕੇ ਦੀਆਂ ਸੰਗਤਾਂ ਦੇ ਵੱਡੇ ਸਹਿਯੋਗ ਨਾਲ ਸ੍ਰੀ ਚੋਲਾ ਸਾਹਿਬ ਦੇ ਸਾਲਾਨਾ ਜੋੜ ਮੇਲੇ ਨੂੰ ਸਮਰਪਿਤ ਅੱਜ ਤੋਂ ਧਾਰਮਿਕ ਸਮਾਗਮ ਆਰੰਭ ਕੀਤੇ ਗਏ ਹਨ | ਇਸ ਸੰਬੰਧੀ ਮੁੱਖ ਸੇਵਾਦਾਰ ਭਾਈ ਗੁਰਜੰਟ ਸਿੰਘ ਨੇ ਸਾਥੀਆਂ ਸਮੇਤ ਦੱਸਿਆ ਕਿ ਇਸ ਸੰਬੰਧੀ 5 ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਹਨ ਤੇ ਇਹ ਲੜੀ ਨਿਰੰਤਰ 7 ਮਾਰਚ ਤੱਕ ਚੱਲੇਗੀ ਤੇ ਨਿਰੰਤਰ ਸੰਗਤਾਂ ਇਲਾਹੀ ਗੁਰਬਾਣੀ ਦੇ ਜਾਪ ਕਰਨਗੀਆਂ ਤੇ ਦਿਨ-ਰਾਤ ਅਤੁੱਟ ਲੰਗਰ ਚੱਲਣਗੇ | ਉਨ੍ਹਾਂ ਦੱਸਿਆ ਕਿ 7 ਮਾਰਚ ਤੱਕ 107 ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ | ਇਸ ਮੌਕੇ ਸਮਾਗਮ ਦੇ ਮੁੱਖ ਸੇਵਾਦਾਰ ਭਾਈ ਗੁਰਜੰਟ ਸਿੰਘ ਭਗਵਾਨਪੁਰ, ਤਰਸੇਮ ਸਿੰਘ ਭਗਵਾਨਪੁਰ, ਗੁਰਦੀਪ ਸਿੰਘ, ਜਗਤਾਰ ਸਿੰਘ, ਵਿਜੇ ਕੁਮਾਰ ਸੋਨੀ, ਰਣਜੀਤ ਸਿੰਘ, ਨਵਪ੍ਰੀਤ ਸਿੰਘ, ਅਕਾਸ਼ਦੀਪ ਸਿੰਘ, ਕਰਮਬੀਰ ਸਿੰਘ, ਸਤਨਾਮ ਸਿੰਘ, ਕਮਲਜੀਤ ਸਿੰਘ, ਮਨਪ੍ਰੀਤ ਸਿੰਘ, ਹਰਵਿੰਦਰ ਸਿੰਘ, ਸਰਪੰਚ ਸੁਰਜੀਤ ਸਿੰਘ ਮਾਹਲ, ਬਾਬਾ ਦਲੇਰ ਸਿੰਘ, ਸੁਨੀਤਪਾਲ ਸਿੰਘ ਪਹਿਲਵਾਨ, ਕਰਨਬੀਰ ਸਿੰਘ ਕਾਕਾ, ਬਚਿੱਤਰ ਸਿੰਘ, ਸਵਿੰਦਰ ਸਿੰਘ, ਜਸਬੀਰ ਸਿੰਘ ਭਗਵਾਨਪੁਰ, ਮਿਹਰਬਾਨ ਸਿੰਘ, ਕੰਵਲਜੀਤ ਸਿੰਘ ਗੱਗੂ ਸਮੇਤ ਸਮੁੱਚੇ ਪਿੰਡ ਭਗਵਾਨਪੁਰ, ਪੱਤੀ ਮਾਹਲ, ਦਰਗਾਬਾਦ ਤੇ ਮੰਮਣ ਦੀਆਂ ਵੱਡੀ ਗਿਣਤੀ ਵਿਚ ਸੰਗਤਾਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਹਾਜ਼ਰ ਸਨ |