21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਸਲੱਮ ਖੇਤਰ ਦੇ ਬੱਚਿਆਂ ਨਾਲ ਮਨਾਇਆ ਅੰਤਰਰਾਸ਼ਟਰੀ ਸਿੱਖਿਆ ਦਿਵਸ

Ad Position 21
No active advertisement
ਅਜੀਤ ਡੈਸਕ 25-01-2026
ਗੁਰਦਾਸਪੁਰ, 24 ਜਨਵਰੀ (ਚੱਕਰਾਜਾ)-ਉੱਘੇ ਸਮਾਜ ਸੇਵਕ ਰੋਮੇਸ਼ ਮਹਾਜਨ (ਨੈਸ਼ਨਲ ਅਵਾਰਡੀ) ਵਲੋਂ ਸਲੱਮ ਖੇਤਰ ਦੇ ਬੱਚਿਆਂ ਲਈ ਚਲਾਏ ਜਾ ਰਹੇ ਪਰਲੀਮੀਨਰੀ ਐਜੂਕੇਸ਼ਨ ਸਟੱਡੀ ਸੈਂਟਰ ਸਲੱਮ ਏਰੀਆ ਮਾਨ ਕੌਰ ਵਿਖੇ ਅੱਜ ਅੰਤਰਰਾਸ਼ਟਰੀ ਸਿੱਖਿਆ ਦਿਵਸ ਮਨਾਇਆ ਗਿਆ | ਇਸ ਸਮਾਗਮ ਵਿਚ ਬਖ਼ਸ਼ੀ ਰਾਜ ਪ੍ਰੋਜੈਕਟ ਕੋਆਰਡੀਨੇਟਰ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਬਖ਼ਸ਼ੀ ਰਾਜ ਨੇ ਰੋਮੇਸ਼ ਮਹਾਜਨ ਵਲੋਂ ਚਲਾਏ ਜਾ ਰਹੇ ਇਸ ਸਿੱਖਿਆ ਕੇਂਦਰ ਦੀ ਭਰਪੂਰ ਸਰਾਹਨਾ ਕਰਦਿਆਂ ਕਿਹਾ ਕਿ ਇਹ ਸੈਂਟਰ ਸਲੱਮ ਖੇਤਰ ਦੇ ਬੱਚਿਆਂ ਲਈ ਆਸ ਦੀ ਕਿਰਨ ਹੈ | ਉਨ੍ਹਾਂ ਦੱਸਿਆ ਕਿ ਇਸ ਸੈਂਟਰ ਵਿਚ ਬੱਚਿਆਂ ਨੂੰ ਮਿਆਰੀ ਤੇ ਸਮਾਵੇਸ਼ੀ ਸਿੱਖਿਆ ਦੇ ਨਾਲ-ਨਾਲ ਆਧੁਨਿਕ ਪੜ੍ਹਾਈ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਇਹ ਬੱਚੇ ਹੋਰ ਬੱਚਿਆਂ ਦੇ ਸਮਾਨ ਖੜ੍ਹੇ ਹੋ ਸਕਣ ਅਤੇ ਆਪਣਾ ਭਵਿੱਖ ਸੁਨਹਿਰਾ ਬਣਾ ਸਕਣ | ਸਮਾਗਮ ਦੌਰਾਨ ਬੱਚਿਆਂ ਵਲੋਂ ਅੰਤਰਰਾਸ਼ਟਰੀ ਸਿੱਖਿਆ ਦਿਵਸ ਦੀ ਮਹੱਤਤਾ 'ਤੇ ਪੇ੍ਰਰਨਾਦਾਇਕ ਭਾਸ਼ਣ ਵੀ ਦਿੱਤੇ ਗਏ | ਇਸ ਮੌਕੇ ਮਨਜੀਤ, ਆਸ਼ੂ ਤੇ ਓਪਨ ਸ਼ੈਲਟਰ ਹੋਮ ਤੋਂ ਕਿਰਨ ਤ੍ਰੇਹਨ ਵੀ ਹਾਜ਼ਰ ਸਨ | ਸਮਾਗਮ ਦਾ ਮਕਸਦ ਇਹ ਸੁਨੇਹਾ ਦੇਣਾ ਸੀ ਕਿ ਸਿੱਖਿਆ ਹੀ ਉਹ ਸਾਧਨ ਹੈ ਜੋ ਹਰ ਬੱਚੇ ਨੂੰ ਬਰਾਬਰੀ, ਆਤਮ-ਵਿਸ਼ਵਾਸ ਅਤੇ ਉਜਲੇ ਭਵਿੱਖ ਵੱਲ ਲੈ ਜਾ ਸਕਦੀ ਹੈ |
Ad Position 22
No active advertisement
ਪਿਛਲੀ ਖ਼ਬਰ ਸਕੂਲ ਆਫ ਐਮੀਨੈਂਸ ਦਾਖ਼ਲਾ ਟੈੱਸਟ ਲਈ ਰਜਿਸਟ੍ਰੇਸ਼ਨ ਦੀ ਮਿਤੀ 'ਚ 25 ਜਨਵਰੀ ਤੱਕ ਵਾਧਾ ਅਗਲੀ ਖ਼ਬਰ ਸ੍ਰੀ ਚੋਲਾ ਸਾਹਿਬ ਦੇ ਸਾਲਾਨਾ ਜੋੜ ਮੇਲੇ ਨੂੰ ਸਮਰਪਿਤ ਪਿੰਡ ਭਗਵਾਨਪੁਰ ਹਲਟੀ 'ਤੇ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਆਰ...
Ad Position 24