21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਸਕੂਲ ਆਫ ਐਮੀਨੈਂਸ ਦਾਖ਼ਲਾ ਟੈੱਸਟ ਲਈ ਰਜਿਸਟ੍ਰੇਸ਼ਨ ਦੀ ਮਿਤੀ 'ਚ 25 ਜਨਵਰੀ ਤੱਕ ਵਾਧਾ

Ad Position 21
No active advertisement
ਅਜੀਤ ਡੈਸਕ 25-01-2026
ਗੁਰਦਾਸਪੁਰ, 24 ਜਨਵਰੀ (ਚੱਕਰਾਜਾ)-ਸਿੱਖਿਆ ਵਿਭਾਗ ਪੰਜਾਬ ਵਲੋਂ ਸਕੂਲ ਆਫ ਐਮੀਨੈਂਸ 'ਚ 9ਵੀਂ ਤੇ 11ਵੀਂ ਜਮਾਤ ਦੇ ਦਾਖ਼ਲੇ ਲਈ ਰਜਿਸਟੇ੍ਰਸ਼ਨ ਦੀ ਆਖ਼ਰੀ ਮਿਤੀ 20-01-2026 ਨਿਸ਼ਚਿਤ ਕੀਤੀ ਸੀ | ਜਾਣਕਾਰੀ ਦਿੰਦੇ ਹੋਏ ਜਿਲਾ ਸਿੱਖਿਆ ਅਫ਼ਸਰ (ਸੈ:) ਪਰਮਜੀਤ ਨੇ ਦੱਸਿਆ ਕਿ ਫ਼ੀਲਡ ਤੋਂ ਆ ਰਹੀ ਮੰਗ ਅਨੁਸਾਰ ਹੁਣ ਐਸ.ਸੀ.ਈ.ਆਰ.ਟੀ ਪੰਜਾਬ ਨੇ ਇਸ ਦਾਖ਼ਲਾ ਟੈੱਸਟ ਲਈ ਰਜਿਸਟੇ੍ਰਸ਼ਨ ਮਿਤੀ 'ਚ 25 ਜਲਵਰੀ ਤੱਕ ਵਾਧਾ ਕਰ ਦਿੱਤਾ ਹੈ | ਉਨ੍ਹਾਂ ਜ਼ਿਲੇ੍ਹ ਦੇ ਸਮੂਹ ਸਕੂਲਾਂ ਦੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕਰਵਾਉਣ ਲਈ ਅਪੀਲ ਕੀਤੀ | ਜ਼ਿਲ੍ਹਾ ਨੋਡਲ ਅਫ਼ਸਰ ਅਮਰਜੀਤ ਸਿੰਘ ਪੁਰੇਵਾਲ ਨੇ ਕਿਹਾ ਕਿ ਜ਼ਿਲੇ੍ਹ ਦੇ ਵਿਦਿਆਰਥੀਆਂ ਨੂੰ ਇਸ ਟੈੱਸਟ ਲਈ ਵੱਧ ਤੋਂ ਵੱਧ ਰਜਿਸਟੇ੍ਰਸ਼ਨ ਕਰਵਾਉਣੀ ਚਾਹੀਦੀ ਹੈ | ਉਨਾਂ ਦੱਸਿਆ ਕਿ 9ਵੀਂ ਤੇ 11ਵੀਂ ਜਮਾਤ ਵਿਚ ਦਾਖਲਾ ਟੈੱਸਟ ਲਈ ਸਾਂਝੀ ਮਿਤੀ 01-03-2026 ਨਿਸ਼ਚਿਤ ਕੀਤੀ ਗਈ ਹੈ | ਜਿਸ ਵਾਸਤੇ ਐਸ.ਸੀ.ਈ.ਆਰ.ਟੀ ਪੰਜਾਬ ਵਲੋਂ ਮਿਥੀ ਮਿਤੀ ਤੋਂ ਪਹਿਲਾਂ ਪਹਿਲਾਂ ਯੋਗ ਵਿਦਿਆਰਥੀਆਂ ਨੂੰ ਰੋਲ ਨੰਬਰ ਜਾਰੀ ਕਰ ਦਿੱਤੇ ਜਾਣਗੇ | ਵਰਨਣਯੋਗ ਹੈ ਕਿ 9ਵੀਂ ਤੇ 11ਵੀਂ ਜਮਾਤ 'ਚ ਸਕੂਲ ਆਫ ਐਮੀਨੈਂਸ ਦਾ ਟੈੱਸਟ ਪਾਸ ਕਰ ਚੁੱਕੇ ਵਿਦਿਆਰਥੀ ਵੱਖ-ਵੱਖ ਸਟਰੀਮ ਸਾਇੰਸ ਮੈਡੀਕਲ, ਨਾਨ ਮੈਡੀਕਲ ਤੇ ਕਾਮਰਸ ਵਿਚ ਦਾਖਲਾ ਲੈਣਗੇ | ਉਨਾਂ ਦੱਸਿਆ ਕਿ ਵਿਦਿਆਰਥੀਆਂ ਦੀ ਗਿਣਤੀ ਅਤੇ ਸਹੂਲਤ ਨੂੰ ਮੁੱਖ ਰੱਖਦੇ ਹੋਏ ਜ਼ਿਲੇ੍ਹ 'ਚ ਹੀ ਬਲਾਕ ਪੱਧਰ 'ਤੇ ਪ੍ਰੀਖਿਆ ਕੇਂਦਰ ਸਥਾਪਤ ਕੀਤੇ ਜਾਣਗੇ | ਸ. ਪੁਰੇਵਾਲ ਨੇ ਦੱਸਿਆ ਕਿ ਇਸ ਟੈੱਸਟ ਵਾਸਤੇ ਸਰਕਾਰੀ ਸਕੂਲਾਂ ਤੋਂ ਇਲਾਵਾ ਜ਼ਿਲੇ੍ਹ ਦੇ ਅਰਧ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਵੀ ਅਪਲਾਈ ਕਰ ਸਕਦੇ ਹਨ | ਉਨ੍ਹਾਂ ਦੱਸਿਆ ਕਿ http//schoolifeminence.pseb.ac.in ਲਿੰਕ 'ਤੇ ਰਜਿਸਟੇ੍ਰਸ਼ਨ ਲਈ ਜਾਣਕਾਰੀ ਲਈ ਜਾ ਸਕਦੀ ਹੈ |
Ad Position 22
No active advertisement
ਪਿਛਲੀ ਖ਼ਬਰ ਸੇਫ ਸਕੂਲ ਵਾਹਨ ਪਾਲਿਸੀ ਨਿਯਮਾਂ ਨੂੰ ਲੈ ਕੇ ਵਾਹਨ ਚਾਲਕਾਂ ਤੇ ਕੰਡਕਟਰਾਂ ਦੀ ਮੀਟਿੰਗ ਅਗਲੀ ਖ਼ਬਰ ਸਲੱਮ ਖੇਤਰ ਦੇ ਬੱਚਿਆਂ ਨਾਲ ਮਨਾਇਆ ਅੰਤਰਰਾਸ਼ਟਰੀ ਸਿੱਖਿਆ ਦਿਵਸ
Ad Position 24