21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਸੇਫ ਸਕੂਲ ਵਾਹਨ ਪਾਲਿਸੀ ਨਿਯਮਾਂ ਨੂੰ ਲੈ ਕੇ ਵਾਹਨ ਚਾਲਕਾਂ ਤੇ ਕੰਡਕਟਰਾਂ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 25-01-2026
ਧਾਰੀਵਾਲ, 24 ਜਨਵਰੀ (ਸਵਰਨ ਸਿੰਘ)-ਡਾਇਓਸਿਸ ਆਫ਼ ਜਲੰਧਰ ਵਲੋਂ ਜਾਰੀ ਸਕੂਲੀ ਵਾਹਨਾਂ ਦੀਆਂ ਹਦਾਇਤਾਂ ਨੂੰ ਲੈ ਕੇ ਸਕੂਲੀ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਲਿਟਲ ਫਲਾਵਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਧਾਰੀਵਾਲ ਦੇ ਡਾਇਰੈਕਟਰ ਫਾਦਰ ਜੋਸ਼ ਪਡਿਆਟੀ ਦੇ ਦਿਸ਼ਾ-ਨਿਰਦੇਸ਼ਾਂ ਤੇ ਪਿ੍ੰਸੀਪਲ ਸਿਸਟਰ ਦਿਵਿਆ ਦੀ ਅਗਵਾਈ 'ਚ ਸਕੂਲ ਦੇ ਵਾਹਨ ਚਾਲਕਾਂ ਤੇ ਕੰਡਕਟਰਾਂ ਦੀ ਮੀਟਿੰਗ ਹੋਈ, ਜਿਸ 'ਚ ਪੀ.ਆਰ.ਓ. ਸਵਰਨ ਸਿੰਘ ਨੇ ਡਾਇਓਸਿਸ ਆਫ਼ ਜਲ਼ੰਧਰ ਵਲੋਂ ਜਾਰੀ ਹਦਾਇਤਾਂ ਦੇ ਦਫ਼ਤਰੀ ਹੁਕਮਾਂ ਨੂੰ ਪੰਜਾਬੀ ਵਿਚ ਤਰਜਮਾ ਕਰਕੇ ਸਮਝਾਇਆ, ਜਿਸ ਵਿਚ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਤਿਆਰ ਕੀਤੀ 'ਸੇਫ ਸਕੂਲ ਵਾਹਨ ਪਾਲਿਸੀ' ਦੇ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ ਗਈ | ਇਸ ਮੌਕੇ ਪਿ੍ੰਸੀਪਲ ਸਿਸਟਰ ਦਿਵਿਆ ਨੇ ਮਹਿਲਾ ਕੰਡਕਟਰਾਂ ਨੂੰ ਹਦਾਇਤ ਕੀਤੀ ਕਿ ਵਿਦਿਆਰਥਣਾਂ ਦਾ ਖ਼ਾਸ ਧਿਆਨ ਰੱਖਿਆ ਜਾਵੇ ਤੇ ਬੱਸ ਦੇ ਚਲਦੇ ਸਮੇਂ ਕਿਸੇ ਵੀ ਬੱਸ ਦੀ ਬਾਰੀ ਆਦਿ ਖੁੱਲੀ ਨਹੀਂ ਹੋਣੀ ਚਾਹੀਦੀੇ | ਇਸ ਮੌਕੇ ਪ੍ਰਧਾਨ ਸੁਰਿੰਦਰ ਸਿੰਘ ਘੁੰਮਣ, ਸੰਦੀਪ ਸਲਵਾਨ, ਸਤਵਿੰਦਰ ਸਿੰਘ ਸੋਨੂੰ, ਦੀਦਾਰ ਸਿੰਘ ਭੁੰਬਲੀ, ਕਰਤਾਰ ਮਸੀਹ, ਗੁਰਜਿੰਦਰ ਸਿੰਘ ਘੁੰਮਣ, ਸਿਮਰਨਜੀਤ ਸਿੰਘ ਸੋਢੀ, ਸੁਖਵਿੰਦਰ ਸਿੰਘ ਫ਼ੌਜੀ, ਜਸਵਿੰਦਰ ਸਿੰਘ ਚੀਮਾ, ਲਤੀਫ ਮਸੀਹ ਬੱਬੀ, ਸੰਦੀਪ ਸਿੰਘ ਕਲਿਆਣਪੁਰ, ਇੰਦਰਜੀਤ ਇੰਦਰੀ, ਮੰਗਲ ਸਿੰਘ ਖਾਨਮਲੱਕ, ਸਕੱਤਰ ਸਿੰਘ, ਕਸਮੀਰ ਮਸੀਹ, ਹਰਜਿੰਦਰ ਸਿੰਘ ਭੁੰਬਲੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਬਾਵਾ ਲਾਲ ਜੀ ਦਾ 671ਵਾਂ ਜਨਮ ਦਿਹਾੜਾ ਮਨਾਇਆ ਅਗਲੀ ਖ਼ਬਰ ਸਕੂਲ ਆਫ ਐਮੀਨੈਂਸ ਦਾਖ਼ਲਾ ਟੈੱਸਟ ਲਈ ਰਜਿਸਟ੍ਰੇਸ਼ਨ ਦੀ ਮਿਤੀ 'ਚ 25 ਜਨਵਰੀ ਤੱਕ ਵਾਧਾ
Ad Position 24