ਫਤਹਿਗੜ੍ਹ ਚੂੜੀਆਂ, 30 ਜਨਵਰੀ (ਐਮ.ਐਸ.ਫੁੱਲ)-ਪਿਛਲੇ ਦਿਨੀਂ ਗੁਰੂ ਚਰਨਾਂ 'ਚ ਜਾ ਬਿਰਾਜੇ ਮਨਦੀਪ ਕੌਰ ਪਤਨੀ ਗੁਰਦੇਵ ਸਿੰਘ ਦੀ ਆਤਮਿਕ ਸ਼ਾਂਤੀ ਲਈ ਪਿੰਡ ਦਾਦੂਯੋਧ ਵਿਖੇ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਗੁਰਦੁਆਰਾ ਸਾਹਿਬ ਵਿਖੇ ਹਜ਼ੂਰੀ ਰਾਗੀ ਭਾਈ ਤਜਿੰਦਰ ਸਿੰਘ ਦੇ ਜਥੇ ਵਲੋਂ ਕੀਰਤਨ ਕੀਤਾ ਗਿਆ | ਭਾਈ ਸ਼ਰਨਜੀਤ ਸਿੰਘ ਖਾਲਸਾ ਤੇ ਗ੍ਰੰਥੀ ਸਿੰਘ ਬਾਬਾ ਗੁਰਦਿਆਲ ਸਿੰਘ ਵਲੋਂ ਕਥਾ ਕੀਤੀ ਗਈ | ਇਸ ਮੌਕੇ ਵੱਖ-ਵੱਖ ਰਾਜਨੀਤਕ, ਧਾਰਮਿਕ, ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਸ਼ਰਧਾਂਜਲੀ ਭੇਟ ਕਰਦਿਆਂ ਸਵ: ਮਨਦੀਪ ਕੌਰ ਦੇ ਜੀਵਨ ਸਫ਼ਰ ਦੌਰਾਨ ਨਿਭਾਈਆਂ ਪਰਿਵਾਰਕ ਜ਼ਿੰੇਮੇਵਾਰੀਆਂ ਤੇ ਪ੍ਰਾਪਤ ਕੀਤੀਆਂ ਉਪਲੱਬੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ | ਸ਼ਰਧਾਂਜਲੀਆਂ ਭੇਟ ਕਰਨ ਵਾਲਿਆਂ ਵਿਚ ਰਵੀਕਰਨ ਸਿੰਘ ਕਾਹਲੋਂ, ਸਨਰਾਜ ਸਿੰਘ ਕਾਹਲੋਂ, ਰਾਜਵਿੰਦਰ ਸਿੰਘ ਰਾਜਾ ਲਦੇਹ (ਪਾਰਟੀ ਅਕਾਲੀ ਦਲ), ਏ.ਡੀ.ਸੀ. ਮਨਮੋਹਨ ਸਿੰਘ ਰੰਧਾਵਾ, ਬੀ.ਡੀ.ਪੀ.ਓ. ਪ੍ਰਗਟ ਸਿੰਘ ਹਰਸ਼ਾ ਸੀਨਾ, ਮਾਸਟਰ ਕੇਡਰ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਰਿਆੜ, ਪਿ੍ੰਸੀਪਲ ਦਲਬੀਰ ਸਿੰਘ ਥੋਬਾ, ਪਿ੍ੰਸੀਪਲ ਸ੍ਰੀਮਤੀ ਸ਼ਰਨਜੀਤ ਕੌਰ ਭੋਏਵਾਲੀ, ਪਿੰ੍ਰਸੀਪਲ ਨੀਨਾ, ਅਧਿਆਪਕਾ ਸੀਨੂੰ, ਰਵੀ ਸਿੰਘ, ਬਲਦੇਵ ਸਿੰਘ ਅਧਿਆਪਕ ਖਤਰਾਏ ਕਲਾਂ, ਅਧਿਆਪਕਾ ਰਾਜਬੀਰ ਕੌਰ, ਅਮਰਪ੍ਰੀਤ ਕੌਰ, ਰਾਜਪ੍ਰੀਤ ਕੌਰ, ਅਧਿਆਪਿਕਾ ਰੇਖਾ, ਰੇਸ਼ਮ, ਜਤਿਦਰ ਕੌਰ, ਪਤੀ ਗੁਰਦੇਵ ਸਿੰਘ, ਪਰਮਿੰਦਰ ਸਿੰਘ ਪਿਤਾ, ਹਰਦਿਆਲ ਸਿੰਘ ਭਰਾ, ਸੁਖਦੇਵ ਸਿੰਘ ਭਰਾ, ਗੁਰਸ਼ੇਰ ਸਿੰਘ, ਕਾਬਲ ਸਿੰਘ, ਅਮਰੀਕ ਸਿੰਘ ਰੰਧਾਵਾ, ਤਲਵਿੰਦਰ ਸਿੰਘ, ਕਸ਼ਮੀਰ ਸਿੰਘ, ਰਾਜਜੋਤ ਸਿੰਘ, ਸਰਬਜੀਤ ਸਿੰਘ ਭਰਾ, ਗਗਨਜੋਤ ਸਿੰਘ ਭਰਾ, ਅਭੈਜੋਤ ਸਿੰਘ ਰੰਧਾਵਾ ਬੇਟਾ, ਅਵਨੀਤ ਕੌਰ ਰੰਧਾਵਾ ਬੇਟੀ, ਆਦੇਸ਼ ਪ੍ਰਤਾਪ ਸਿੰਘ ਭਤੀਜਾ, ਸੰਦੀਪ ਕੌਰ ਰੰਧਾਵਾ ਭਤੀਜੀ, ਕਨੂੰ ਭਤੀਜਾ, ਮਨਜਿੰਦਰ ਕੌਰ ਦਰਾਣੀ, ਹਰਜੀਤ ਕੌਰ ਜਠਾਣੀ, ਪਰਮਜੀਤ ਕੋਰ ਮਾਸੀ, ਜੋਗਿੰਦਰ ਕੌਰ ਮਾਮੀ, ਸੰਦੀਪ ਸਿੰਘ ਕਾਹਲੋਂ ਦਾਦੂਯੋਧ, ਅਮਰਜੀਤ ਸਿੰਘ, ਸਤਬੀਰ ਸਿੰਘ ਰੰਧਾਵਾ ਵਕੀਲ, ਡਾ. ਸੁਖਰਾਜ ਸਿੰਘ, ਸੰਦੀਪ ਸਿੰਘ, ਹਰਦੀਪ ਸਿੰਘ ਕਾਹਲੋਂ, ਡੀ.ਡੀ.ਪੀ.ਓ. ਪਨਿਆੜ ਦਾ ਸਮੂਹ ਸਟਾਫ਼, ਬੀ.ਡੀ.ਪੀ.ਓ. ਦਫਤਰ ਹਰਸਾਛੀਨਾ ਦਾ ਸਮੂਹ ਸਟਾਫ, ਅਜਨਾਲਾ ਸਮੂਹ ਸਟਾਫ, ਚੋਗਾਵਾਂ ਦਾ ਸਮੂਹ ਸਟਾਫ ਆਦਿ ਹਾਜ਼ਰ ਸਨ |