17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਪੰਜਾਬ ਨਸ਼ਾ ਮੁਕਤ ਮੋਰਚੇ ਦੀ ਮੀਟਿੰਗ ਹੋਈ

Ad Position 21
No active advertisement
ਅਜੀਤ ਡੈਸਕ 19-04-2026
ਗੁਰਦਾਸਪੁਰ, 18 ਅਪ੍ਰੈਲ (ਪੰਕਜ ਸ਼ਰਮਾ)- ਨਸ਼ਾ ਮੁਕਤ ਸਮਾਜ ਦੇ ਨਿਰਮਾਣ ਲਈ 18 ਅਪ੍ਰੈਲ ਨੂੰ ਅੰਮਿ੍ਤਸਰ ਵਿਚ ਕਰਵਾਏ ਜਾ ਰਹੇ ਨਸ਼ਾ ਮੁਕਤ ਚੇਤਨਾ ਸਮਾਗਮ ਸਬੰਧੀ ਮੀਟਿੰਗ ਜ਼ਿਲ੍ਹਾ ਕਨਵੀਨਰ ਰਵਿੰਦਰ ਖੰਨਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਮੀਟਿੰਗ ਦੀਆਂ ਤਿਆਰੀਆਂ ਤੇ ਪ੍ਰਬੰਧਾਂ ਸਬੰਧੀ ਚਰਚਾ ਕੀਤੀ ਗਈ | ਖੰਨਾ ਨੇ ਕਿਹਾ ਕਿ ਇਸ ਵਿਸ਼ੇਸ਼ ਮੌਕੇ ਪੰਜਾਬ ਦੇ ਰਾਜਪਾਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ | ਪੈ੍ਰੱਸ ਸਕੱਤਰ ਦੀਪਕ ਸਰਪਾਲ ਨੇ ਕਿਹਾ ਕਿ ਪੰਜਾਬ ਦੇ ਉਪ ਪ੍ਰਧਾਨ ਐਡਵੋਕੇਟ ਪਰਮਜੀਤ ਸਿੰਘ ਤਲਵਾਰ ਅਤੇ ਰਾਜਨ ਪਦਮ ਗੁਰਦਾਸਪੁਰ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਣਗੇ | ਉਨ੍ਹਾਂ ਕਿਹਾ ਕਿ ਨਸ਼ਾ ਮੁਕਤ ਚੇਤਨਾ ਸਮਾਗਮ ਦਾ ਮੁੱਖ ਉਦੇਸ਼ ਸਮਾਜ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣਾ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਾ ਹੈ | ਮੀਟਿੰਗ ਵਿਚ ਸਾਰੇ ਮੈਂਬਰਾਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ | ਰਵਿੰਦਰ ਖੰਨਾ ਨੇ ਸਾਰੇ ਮੈਂਬਰਾਂ ਨੂੰ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਪੂਰਾ ਸਹਿਯੋਗ ਦੇਣ ਤੇ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਲਈ ਆਪਣੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਕਿਹਾ | ਇਸ ਮੌਕੇ ਰੀਟਾ. ਪਿ੍ੰਸੀਪਲ ਪਵਨ ਸ਼ਰਮਾ, ਸਮਾਜਿਕ ਸੁਧਾਰਕ ਵਿਪਿਨ ਗੁਪਤਾ, ਰਮਨਜੀਤ ਸਿੰਘ ਪਠਾਨੀਆ, ਪੰਕਜ ਮਹਾਜਨ ਵਾਈਸ ਜ਼ਿਲ੍ਹਾ ਕਨਵੀਨਰ, ਰਵਿੰਦਰ ਕੁਮਾਰ ਵਾਈਸ ਜ਼ਿਲ੍ਹਾ ਕਨਵੀਨਰ, ਜਗੀਰ ਪਾਲ, ਹਰੀਸ਼ ਕੁਮਾਰ, ਮੋਹਿਤ ਮਹਾਜਨ, ਨਿਤਿਨ ਕੁਮਾਰ, ਮਨੀ, ਅੰਕਿਤ ਕੁਮਾਰ, ਕਨ੍ਹਈਆ ਕੁਮਾਰ ਤੇ ਗੁਰਨਾਮ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੇ ਯੂਥ ਆਗੂ ਸ਼ਾਮ ਸਿੰਘ ਠਾਕੁਰ ਨੇ ਪ੍ਰਧਾਨ ਮੰਤਰੀ ਦਾ ਕੀਤਾ ਧੰਨਵਾਦ ਅਗਲੀ ਖ਼ਬਰ ਆਰ.ਡੀ. ਖੋਸਲਾ ਸਕੂਲ ਵਿਖੇ ਵਿਸ਼ਵ ਵਿਰਾਸਤ ਦਿਵਸ ਮਨਾਇਆ <br/>
Ad Position 24