18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਸ਼ਹੀਦ ਸੁੱਖਾ ਸਿੰਘ ਮਹਿਤਾਬ ਸਿੰਘ ਪਾਰਕ 'ਚ ਬਣ ਰਹੇ ਮੁਹੱਲਾ ਕਲੀਨਿਕ ਸੰਬੰਧੀ ਹੋਇਆ ਰਾਜੀਨਾਮਾ <br/>

Ad Position 21
No active advertisement
ਅਜੀਤ ਡੈਸਕ 19-04-2026
ਬਟਾਲਾ, 18 ਅਪ੍ਰੈਲ (ਸਤਿੰਦਰ ਸਿੰਘ)-ਕਈ ਦਿਨਾਂ ਤੋਂ ਸ਼ਹਿਰ ਦੇ ਮੱੁਖ ਸ਼ਹੀਦ ਸੁੱਖਾ ਸਿੰਘ ਮਹਿਤਾਬ ਸਿੰਘ ਪਾਰਕ 'ਚ ਬਣ ਰਹੇ ਮੁਹੱਲਾ ਕਲੀਨਿਕ ਦਾ ਮਾਮਲਾ ਸੁਰਖੀਆਂ ਵਿਚ ਸੀ | ਇਸ ਸਬੰਧੀ ਵੱਖ ਵੱਖ ਜਥੇਬੰਦੀਆਂ ਅਤੇ ਸੁੱਖਾ ਸਿੰਘ ਮਹਿਤਾਬ ਸਿੰਘ ਪਾਰਕ ਦੀ ਸਾਂਭ ਸੰਭਾਲ ਕਮੇਟੀ ਦੇ ਕੁਝ ਕੁ ਮੈਂਬਰਾਂ ਵਲੋਂ ਸਖ਼ਤ ਇਤਰਾਜ ਤੋਂ ਬਾਅਦ ਕਲੀਨਿਕ ਦੀਆਂ ਨੀਹਾਂ ਦਾ ਕੰਮ ਹੀ ਰੁਕ ਗਿਆ | ਇਸ ਸਬੰਧੀ ਹਲਕਾ ਵਿਧਾਇਕ ਵਲੋਂ ਵੀ ਵਿਰੋਧ ਕਰ ਰਹੀਆਂ ਜਥੇਬੰਦੀਆਂ ਨਾਲ ਗੱਲਬਾਤ ਵੀ ਕੀਤੀ ਸੀ ਅਤੇ ਇਸ ਸਬੰਧੀ ਇਸ ਚੌਕ ਵਿਚ ਭਾਰੀ ਇਕੱਤਰਤਾ ਵੀ ਕੀਤੀ ਗਈ | ਇਸ ਵਿਰੋਧ ਵਿਚ ਹੀ ਸਰਕਾਰੀ ਅਧਿਕਾਰੀਆਂ ਵਲੋਂ ਦੁਬਾਰਾ ਹੌਲੀ ਹੌਲੀ ਨਿਰਮਾਣ ਵੀ ਕੀਤਾ ਜਾਂਦਾ ਰਿਹਾ | ਇਸ ਸਬੰਧੀ ਜਥੇਬੰਦੀਆਂ ਵਲੋਂ ਧਰਨਾ ਵੀ ਲਗਾਇਆ ਗਿਆ, ਪ੍ਰੰਤੂ ਅੱਜ ਜਥੇਬੰਦੀਆਂ ਅਤੇ ਪ੍ਰਸ਼ਾਸਨ ਵਿਚ ਉਸ ਵੇਲੇ ਸਹਿਮਤੀ ਹੋ ਗਈ, ਜਦੋਂ ਇਕ ਜਥੇਬੰਦੀ ਦੇ ਮੈਂਬਰ ਨੂੰ ਪੁਲਿਸ ਨੇ ਇਧਰ ਤੋਂ ਉਧਰ ਕਰ ਦਿੱਤਾ ਅਤੇ ਦਬਾਅ ਪਾ ਰਹੇ ਇਕ ਹੋਰ ਮੈਂਬਰ ਨਾਲ ਪ੍ਰਸ਼ਾਸਨਿਕ ਅਧਿਕਾਰੀਆਂ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਤੋਂ ਇਲਾਵਾ ਹੋਰ ਮੁਹਤਬਰਾਂ ਨੇ ਗੱਲਬਾਤ ਕੀਤੀ | ਅਖੀਰ 'ਚ ਇਧਰੋ ਉਧਰ ਹੋਏ ਮੈਂਬਰ ਅਤੇ ਇਸ ਸਬੰਧੀ ਹੋਰ ਵਿਅਕਤੀਆਂ ਵਲੋਂ ਰਾਜੀਨਾਮੇ 'ਤੇ ਦਸਤਖ਼ਤ ਕਰ ਦਿੱਤੇ ਗਏ | ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸਹਿਮਤੀ ਮੁਹੱਲਾ ਕਲੀਨਿਕ ਦੇ ਨਾਂਅ 'ਤੇ ਹੋਈ ਹੈ, ਜਿਸ ਦਾ ਨਾਂਅ ਹੁਣ ਪਾਰਕ ਦੇ ਨਾਂਅ 'ਤੇ ਰੱਖਿਆ ਜਾਵੇਗਾ | ਹੈਰਾਨੀਜਨਕ ਗੱਲ ਇਹ ਵੀ ਰਹੀ ਕਿ ਇਸ ਕਲੀਨਿਕ ਦਾ ਵਿਰੋਧ ਕਰਨ ਵਾਲਿਆਂ ਦੀ ਇਕ 11 ਮੈਂਬਰੀ ਕਮੇਟੀ ਬਣੀ ਸੀ, ਜਿਸ ਦਾ ਸਿਰਫ ਇਕ ਮੈਂਬਰ ਹੀ ਸਹਿਮਤੀ ਸਮੇਂ ਹਾਜ਼ਰ ਸੀ | ਇਸ ਸਹਿਮਤੀ 'ਚ ਦਸਤਖ਼ਤ ਕਰਨ ਮੌਕੇ ਚੇਅਰਮੈਨ ਯਸ਼ਪਾਲ ਚੌਹਾਨ, ਭਾੲਾੀ ਅਮਰੀਕ ਸਿੰਘ ਅਜਨਾਲਾ ਦਮਦਮੀ ਟਕਸਾਲ, ਭਾਈ ਗੁਰਨਾਮ ਸਿੰਘ, ਭਾਈ ਸਤਨਾਮ ਸਿੰਘ ਸਮਸਾ, ਭਾਈ ਤਰਲੋਚਨ ਸਿੰਘ ਸੋਹਲ, ਭਾਈ ਸੁਖਜੀਤ ਸਿੰਘ ਖੋਸੇ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਮਰਹੂਮ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਪੋਤਰੇ ਇੰਦਰਜੀਤ ਸਿੰਘ ਬੱਬੂ ਬਟਾਲਾ ਪਹੁੰਚੇ <br/> ਅਗਲੀ ਖ਼ਬਰ ਭਾਜਪਾ ਦੇ ਯੂਥ ਆਗੂ ਸ਼ਾਮ ਸਿੰਘ ਠਾਕੁਰ ਨੇ ਪ੍ਰਧਾਨ ਮੰਤਰੀ ਦਾ ਕੀਤਾ ਧੰਨਵਾਦ
Ad Position 24